ਤੂੰ ਮਿਲ ਗਈ

ਬਨਾਰਸੀ ਦਾਸ ਅਧਿਆਪਕ ਰੱਤੇਵਾਲ
(ਸਮਾਜ ਵੀਕਲੀ)
ਜਾ ਰਿਹਾ ਸੀ ਤੇਰੇ ਸ਼ਹਿਰ ਤੋਂ,
ਕਿ ਤੂੰ ਮਿਲ ਗਈ।
ਕਿਸ ਅਦਾ ‘ਚ ਤੈਨੂੰ ਪੜ ਲਿਆ,
ਇਕ ਜ਼ਿੰਦਗੀ ਮਿਲ ਗਈ।
ਹਰ ਖੁਆਬ ਤੇਰਾ ਖੁਆਬ ਸੀ,
ਹਰ ਬਜ਼ਾਰ ਤੇਰੀ ਭਾਲ ਸੀ।
ਜਿਸ ਮੋੜ ‘ਤੇ ਤੂੰ ਮਿਲ ਗਈ,
ਕੀ ਇਹੋ ਹਿਸਾਬ ਸੀ।
ਹਰ ਫੁੱਲ ਦੀ ਸੁਗੰਧ ਤੂੰ,
ਹਰ ਕਲੀ ਦੀ ਮੁਸਕਾਨ ਸੀ।
ਹਰ ਸਵੇਰ ਦੀ ਨਿਵੇਕਲੀ,
ਤੇਰੀ ਹੀ ਸ਼ਾਨ ਸੀ।
ਨਾ ਦੁਪਿਹਰ ਕੋਈ ਦੁਪਿਹਰ,
ਨਾ ਢਲਦੀ ਕੋਈ ਸ਼ਾਮ ਸੀ।
ਨਾ ਜੋਵਨ ਤੇਰੇ ਦਾ,
ਕੋਈ ਲੱਗਦਾ ਅੰਦਾਜ਼ ਸੀ।
ਹਰ ਕਵਿ ਤੇਰਾ ਕਾਵਿ,
ਹਰ ਗਜ਼ਲ ਲਾ ਜਵਾਬ ਸੀ।
ਰੰਗ ਗੋਰੇ ‘ਚੋਂ ਲੱਭਦਾ,
ਸ਼ਿਵ ਤੇਰਾ ਸ਼ਬਾਬ ਸੀ।
ਹਰ ਗੀਤ ਤੇਰੀ ਪ੍ਰੀਤ ਦਾ,
ਕਰਦਾ ਗੁਣ ਗਾਣ ਸੀ।
ਹਰ ਨਗਮੇ ‘ਚੋਂ ਆ ਰਹੀ,
ਤੇਰੀ ਹੀ ਆਵਾਜ਼ ਸੀ।
ਸੀ ਜ਼ਿੰਦਗੀ ਬੇ-ਵਫ਼ਾ,
ਨਾ ਕਲਮ ‘ਚ ਕੋਈ ਜਾਨ ਸੀ।
ਪਰ ਕਦੀ ਲੱਗਦਾ ਸੀ ਇੰਝ,
“ਰੱਤੇਵਾਲ” ਵਿੱਚ ਤੇਰਾ ਇੰਤਜ਼ਾਰ ਸੀ।
    ਬਨਾਰਸੀ ਦਾਸ ਅਧਿਆਪਕ ਰੱਤੇਵਾਲ
    ਸੰਪਰਕ:94635-05286
    ਪਿੰਡ:  ਰੱਤੇਵਾਲ    ਤਹਿ:  ਬਲਾਚੌਰ
   ਜਿਲਾ: ਐਸ ਬੀ ਐਸ ਨਗਰ ਨਵਾਂਸ਼ਹਿਰ
                      ( ਪੰਜਾਬ )
Previous articleਕਵਿਤਾਵਾਂ
Next articleਆਈਂ ਨਾ ਬਾਬਾ ਨਾਨਕਾ