(ਸਮਾਜ ਵੀਕਲੀ)
ਕੀ ਏ ਸਾਡਾ ਹਾਲ ਕੇ ਤੈਨੂੰ ਖ਼ਬਰ ਨਹੀਂ
ਕੀ ਬੀਤੀ ਸਾਡੇ ਨਾਲ਼ ਕੇ ਤੈਨੂੰ ਖ਼ਬਰ ਨਹੀਂ
ਪੱਲੇ ਪਾ ਉਡੀਕਾਂ ਮੁੜਕੇ ਆਇਆ ਨਾ
ਲੰਘੇ ਕਿੰਨੇ ਸਾਲ ਕੇ ਤੈਨੂੰ ਖ਼ਬਰ ਨਹੀਂ
ਜਿੰਨਾ ਅੱਖਾਂ ਵਿਚ ਖਾਬ ਸਜਾਏ ਪਿਆਰਾਂ ਦੇ
ਰੋ ਰੋ ਹੋਈਆਂ ਲਾਲ ਕੇ ਤੈਨੂੰ ਖ਼ਬਰ ਨਹੀਂ
ਤੇਰੇ ਬਾਜੋਂ ਹਾਲਤ ਐਸੀ ਹੋ ਗਈ ਏ
ਮਾਂ ਤੋਂ ਵਿਛੜਿਆ ਬਾਲ ਕੇ ਤੈਨੂੰ ਖ਼ਬਰ ਨਹੀਂ
ਉੱਡੀ ਰੰਗਤ , ਫਿੱਕੇ ਫਿੱਕੇ ਲੱਗਦੇ ਨੇ
ਹੱਸਦੇ ਚਿਹਰੇ ਲਾਲ ਕੇ ਤੈਨੂੰ ਖ਼ਬਰ ਨਹੀਂ
ਸੋਨੂੰ ਮੰਗਲ਼ੀ
ਪਿੰਡ ਮੰਗਲ਼ੀ ਟਾਂਡਾ
ਲੁਧਿਆਣਾ
‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly