(ਸਮਾਜ ਵੀਕਲੀ)
ਤੇਰੇ ਦਰ ਤੱਕ ਜਾਂਦੀਆਂ ਸਭ ਰਾਹਾਂ ਵੱਲ ਜਾਕੇ ਵੇਖ ਲਿਆ,
ਜਿੰਦਗੀ ਦਾ ਹਰ ਪਲ ਤੇਰੇ ਲੇਖੇ ਲਾ ਕੇ ਵੇਖ ਲਿਆ,
ਪਰ ਤੂੰ ਨਾ ਮਿਲਿਆ ਮੈਂ ਸਭ ਅਜ਼ਮਾਕੇ ਵੇਖ ਲਿਆ।
ਪਹੁ ਫੁੱਟਣ ਤੋਂ ਪਹਿਲਾਂ ਕਰ ਵੇਖਿਆ ਯਾਦ ਤੈਨੂੰ,
ਮਨ ਟਿਕਿਆ ਨਾ ਤੈਨੂੰ ਧੁਰ ਅੰਦਰ ਵਸਾ ਕੇ ਵੇਖ ਲਿਆ।
ਕਿਤੇ ਟੁੱਟ ਨਾ ਜਾਵਾਂ ਕਰ ਕਰ ਐਨਾ ਯਾਦ ਤੈਨੂੰ,
ਇਹ ਡਰ ਵੀ ਮੈਂ ਅੰਦਰ ਬਿਠਾ ਕੇ ਵੇਖ ਲਿਆ।
ਸੁਣ ਲਵੀਂ ਰੱਬਾ ਕਦੇ ਤੂੰ ਵੀ ਦੁੱਖ ਗਰੀਬਾਂ ਦੇ,
ਝੋਲੀ ਅੱਡ ਅੱਡ ਮੈਂ ਤਾਂ ਕੁਰਲਾ ਕੇ ਵੇਖ ਲਿਆ।
ਪਹੁੰਚੇ ਕਿਉਂ ਨਾ ਤੇਰੇ ਦਰ ਤੱਕ ਆਵਾਜ਼ ਮੇਰੀ,
ਹਰ ਸ਼ਹਿ ਨੂੰ ਮੈਂ ਆਪਣਾ ਦੁੱਖ ਸੁਣਾ ਕੇ ਵੇਖ ਲਿਆ।
ਬੜਾ ਸਿਤਮ ਢਾਹਿਆ ਸੀ ਤੇਰੇ ਡਾਹਢੇ ਗ਼ਮਾਂ ਨੇ,
ਟੁੱਟਿਆ ਨਾ ਐਸ ਪੀ ਸਭ ਨੇ ਅਜ਼ਮਾ ਕੇ ਵੇਖ ਲਿਆ।
ਟੁੱਟੀ ਮੁਹੱਬਤ ਅੱਧ ਵਿਚਕਾਰ ਮੇਰੀ ,
ਸੰਭਲੇ ਨਾ ਦਿਲ ਮੇਰਾ ਬਹੁਤ ਬਹਿਲਾ ਕੇ ਵੇਖ ਲਿਆ।
ਤੇਰੇ ਦਰ ਤੋਂ ਕਦੇ ਵੀ ਖਾਲੀ ਨੀ ਸੀ ਮੁੜਿਆ,
ਹੁਣ ਪੈਣੀ ਨੀ ਖ਼ੈਰ ਇਹ ਸਮਝਾ ਕੇ ਵੇਖ ਲਿਆ।
ਮੋੜ ਐਸ ਪੀ ਮਨ ਦੀਆਂ ਵਾਗਾਂ ਨੂੰ ,
ਤੂੰ ਮੁੜੇੰ ਨਾ ਤੈਨੂੰ ਲੱਖ ਸਮਝਾ ਕੇ ਵੇਖ ਲਿਆ।
ਐੱਸ ਪੀ ਸਿੰਘ ਲੈਕ. ਫਿਜਿਕਸ
ਮੋਬਾ 6239559522
‘ਸਮਾਜ ਵੀਕਲੀ’ ਐਪ ਡਾਊਨ ਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly