(ਸਮਾਜ ਵੀਕਲੀ)
ਤੂੰ ਅਤੇ ਕੁਦਰਤ
—————–
ਸੱਜਣਾ ਤੇਰਾ ਤਨ ਮਨ ਇਨ੍ਹਾਂ ,
ਫੁੱਲਾਂ ਵਰਗਾ ਹੋ ਜਾਵੇ ।
ਤੂੰ ਕੁਦਰਤ ਤੇ ਕੁਦਰਤ ਤੇਰੇ ,
ਦਿਲ ਦੇ ਵਿੱਚ ਸਮੋ ਜਾਵੇ ।
ਤੇਰੇ ਹਾਸਿਆਂ ਨੂੰ ਵੇਖ ਵੇਖ ,
ਮੇਰਾ ਵੀ ਲੂੰ ਲੂੰ ਹਸਦਾ ਰਹੇ ;
ਇਹ ਕਣ ਕਣ ਮੇਰੇ ਜੀਵਨ ਦਾ,
ਤੇਰੇ ਰਾਹਾਂ ਵਿੱਚ ਖਲੋ ਜਾਵੇ ।
ਮੂਲ ਚੰਦ ਸ਼ਰਮਾ ਪ੍ਰਧਾਨ ,
ਪੰਜਾਬੀ ਸਾਹਿਤ ਸਭਾ ਧੂਰੀ ਜਿਲ੍ਹਾ ਸੰਗਰੂਰ ।
9914836037