ਤੂੰ

ਹਰਪ੍ਰੀਤ ਕੌਰ ਸੰਧੂ

(ਸਮਾਜ ਵੀਕਲੀ)

ਧੁੱਪ ਬਣ ਲਿਸ਼ਕਿਆ
ਕੁਛ ਪਲ
ਮੈਂ ਸੁਘੜ
ਸੁਆਣੀ ਬਣ
ਤਾਰਾਂ ਭਰ ਦਿੱਤੀਆਂ
ਧੋ-ਧੋ ਕੱਪੜੇ
ਤੂੰ
ਜਾ ਲੁਕਿਆ
ਬੱਦਲਾ ਉਹਲੇ
ਫਟਾਫਟ ਇਕੱਠੇ ਕੀਤੇ
ਤਾਰਾਂ ਤੇ ਸਲੀਕੇ ਨਾਲ ਟੰਗੇ ਕੱਪੜੇ
ਸਭ ਰਲਗੱਡ
ਬੇਤਰਤੀਬੇ
ਇਹੋ ਹੋਇਆ
ਭਾਵਨਾਵਾਂ ਨਾਲ
ਤੇਰੇ ਜਾਣ
ਪਿੱਛੋਂ

ਹਰਪ੍ਰੀਤ ਕੌਰ ਸੰਧੂ

 

 

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਪੁਰਸ਼
Next articleਰੰਗਲੀ ਦੁਨੀਆਂ ਫੁੱਲਾਂ ਦੀ