ਕਲ੍ਹ ਜੋ ਸਰਸਾ ਸਾਧ ਸਬੰਧੀ ਅਕਾਲ ਤਖ਼ਤ ਉਤੇ ਗੱਲਬਾਤ ਹੋਈ ਉਸ ਵਿੱਚ ਬਹੁਤੇ ਅੰਸ਼ ਕੁੰਵਰ ਵਿਜੇ ਪ੍ਰਤਾਪ ਸਿੰਘ ਦੀ ਜਾਂਚ ਵਾਲੇ ਹੀ ਸਨ

(ਸਮਾਜ ਵੀਕਲੀ) ਬਲਬੀਰ ਸਿੰਘ ਬੱਬੀ :-ਕੱਲ ਸ੍ਰੀ ਅਕਾਲ ਤਖਤ ਸਾਹਿਬ ਦੇ ਉੱਪਰ ਅਕਾਲੀ ਦਲ ਨਾਲ ਸਬੰਧਤ ਅਹਿਮ ਆਗੂਆਂ ਦੀ ਪੇਸ਼ੀ ਸ੍ਰੀ ਅਕਾਲ ਤਖਤ ਸਾਹਿਬ ਵੱਲੋਂ ਸੁਖਬੀਰ ਸਿੰਘ ਬਾਦਲ ਨੂੰ ਤਨਖਾਹੀਆ ਕਰਾਰ ਦੇਣ ਤੋਂ ਬਾਅਦ ਕੱਲ ਧਾਰਮਿਕ ਤੌਰ ਉੱਤੇ ਤਨਖਾਹ ਲਗਾਈ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਨੇ ਜੋ ਸਵਾਲ ਜਵਾਬ ਸੁਖਬੀਰ ਬਾਦਲ ਨਾਲ ਸਾਸਾ ਸੌਦਾ ਸਾਧ ਸ੍ਰੀ ਗੁਰੂ ਗ੍ਰੰਥ ਸਾਹਿਬ ਬਰਗਾੜੀ ਮਾਮਲਾ ਬਹਿਬਲ ਕਲਾਂ ਗੋਲੀ ਕਾਂਡ ਕੋਟਕਪੂਰਾ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਚੋਰੀ ਹੋਣ ਸਬੰਧੀ ਜੋ ਗੱਲਬਾਤ ਸੁਖਬੀਰ ਬਾਦਲ ਨਾਲ ਕੀਤੀ ਉਸ ਰਿਪੋਰਟ ਦੇ ਵਿੱਚ ਪਿਛਲੇ ਸਮੇਂ ਵਿੱਚ ਪੰਜਾਬ ਪੁਲਿਸ ਦੇ ਇਮਾਨਦਾਰ ਤੇ ਵਧੀਆ ਅਫ਼ਸਰ ਵਜੋਂ ਜਾਣੇ ਜਾਂਦੇ ਕੋਵਰ ਵਿਜੇ ਪ੍ਰਤਾਪ ਸਿੰਘ ਨੇ ਇਸ ਮਾਮਲੇ ਦੀ ਵਿਸ਼ੇਸ਼ ਤੌਰ ਉੱਤੇ ਸਪੈਸ਼ਲ ਟੀਮ ਬਣਾ ਕੇ ਜਾਂਚ ਪੜਤਾਲ ਆਰੰਭ ਵੀ ਸੀ ਇਹ ਜਾਂਚ ਪੜਤਾਲ ਅਨੇਕਾਂ ਪੜਾਵਾਂ ਪਰੇਸ਼ਾਨੀਆਂ ਵਿੱਚੋਂ ਦੀ ਹੁੰਦੀ ਹੋਈ ਪੂਰੀ ਹੋਈ ਪਰ ਜਦੋਂ ਇਸ ਦੇ ਬਾਹਰ ਆਉਣ ਜਾਂ ਲੋਕਾਂ ਵਿੱਚ ਦੱਸਣ ਦਾ ਸਮਾਂ ਆਇਆ ਤਾਂ ਇਹ ਰਿਪੋਰਟ ਦਬਾ ਦਿੱਤੀ ਗਈ।
     ਇੱਥੇ ਵਰਣਨ ਜੋ ਹੈ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਬਰਗਾੜੀ ਬੇਅਦਬੀ ਦਾ ਜੋ ਵੱਡਾ ਕਾਂਡ ਹੋਇਆ ਸੀ ਉਸ ਦੀ ਜਾਂਚ ਅਨੇਕਾ ਪੁਲਿਸ ਅਫਸਰਾਂ ਨੇ ਕੀਤੀ ਕਮਿਸ਼ਨ ਬਣੇ ਤੇ ਕੋਈ ਵੀ ਜਾਂਚ ਰਾਜਨੀਤਿਕ ਦਬਦਬੇ ਹੇਠ ਨਸ਼ਰ ਨਹੀਂ ਹੋਈ ਜਦੋਂ ਕੈਪਟਨ ਅਮਰਿੰਦਰ ਸਿੰਘ ਨੇ ਪੰਜਾਬ ਦੇ ਰਾਜਭਾਗ ਦਾ ਕਾਰਜਕਾਲ ਸਾਂਭਿਆ ਤਾਂ ਉਸ ਵੇਲੇ ਪੁਲਿਸ ਅਫ਼ਸਰ ਵਿਜੇ ਪ੍ਰਤਾਪ ਸਿੰਘ ਕੋਲ ਇਹ ਜਾਂਚ ਚੱਲ ਰਹੀ ਸੀ ਉਹਨਾਂ ਨੇ ਬਹੁਤ ਬਰੀਕੀ ਦੇ ਨਾਲ ਸਾਰੇ ਥਾਵਾਂ ਉੱਤੇ ਜਾ ਕੇ ਲੋਕਾਂ ਤੋਂ ਸਾਰੇ ਪੱਖ ਸੁਣੇ ਇੱਥੋਂ ਤੱਕ ਕਿ ਵਿਜੇ ਪ੍ਰਤਾਪ ਸਿੰਘ ਨੇ ਅਦਾਲਤੀ ਸੁੰਮਣਾ ਰਾਹੀਂ ਪੰਜਾਬ ਦੇ ਉਸ ਵੇਲੇ ਦੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੂੰ ਵੀ ਜਾਂਚ ਲਈ ਬੁਲਾ ਲਿਆ ਸੀ। ਵਿਜੇ ਪ੍ਰਤਾਪ ਸਿੰਘ ਦੇ ਕੋਲ ਮਰਹੂਮ ਪ੍ਰਕਾਸ਼ ਸਿੰਘ ਬਾਦਲ ਪੇਸ਼ ਹੋਏ ਪਰ ਇਸ ਮੌਕੇ ਪ੍ਰਕਾਸ਼ ਸਿੰਘ ਬਾਦਲ ਸੁਖਬੀਰ ਸਿੰਘ ਬਾਦਲ ਤੇ ਹੋਰ ਅਕਾਲੀ ਆਗੂ ਇੱਕ ਵੱਡੇ ਲਾਮ ਲਸ਼ਕਰ ਦੇ ਨਾਲ ਗਏ ਤੇ ਕੁੰਵਰ ਵਿਜੇ ਪ੍ਰਤਾਪ ਸਿੰਘ ਦੀ ਕੋਈ ਪੇਸ਼ ਨਾ ਜਾਣ ਦਿੱਤੀ ਹੁਣ ਜੋ ਰਿਪੋਰਟ ਆਈ ਹੈ ਉਸ ਵਿੱਚ ਬਹੁਤੇ ਅੰਸ਼ ਸਮਾਂ ਸਥਾਨ ਤੇ ਹੋਰ ਗੱਲਾਂ ਬਾਤਾਂ ਕੁੰਵਰ ਵਿਜੇ ਪ੍ਰਤਾਪ ਸਿੰਘ ਵਾਲੀ ਰਿਪੋਰਟ ਦੇ ਨਾਲ ਮਿਲਦੀਆਂ ਜੁਲਦੀਆਂ ਹਨ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly
Previous articleਪ੍ਰਧਾਨ ਮੰਤਰੀ ਦੀ ਚੰਡੀਗੜ੍ਹ ਫੇਰੀ ਤੇ ਕੌਮੀ ਇਨਸਾਫ ਮੋਰਚੇ ਵੱਲੋਂ ਸੈਂਕੜੇ ਲੋਕਾਂ ਨੇ ਮੋਦੀ ਗੋ ਬੈਕ ਦੇ ਲਾਏ ਨਾਅਰੇ
Next articleਕੀ ਅਫਵਾਹਾਂ ਕੰਮ ਵਾਲੀ ਥਾਂ ਦੇ ਸੱਭਿਆਚਾਰ ਨੂੰ ਨੁਕਸਾਨ ਪਹੁੰਚਾਉਂਦੀਆਂ ਹਨ?