ਬੀਤੇ ਕੱਲ੍ਹ ਗ੍ਰਾਮ ਪੰਚਾਇਤ ਮਾਈ ਦਿੱਤਾ ਸਰਪੰਚ ਨਿੰਦਰ ਮਾਈਦਿੱਤਾ ਨੇ ਐਡਵੋਕੇਟ ਰਾਜਬਲਵਿੰਦਰ ਸਿੰਘ ਸਹੂੰਗੜਾ ਸਾਬਕਾ ਸਰਪੰਚ (ਨੈਸ਼ਨਲ ਅਵਾਰਡੀ ਸਰਪੰਚ ) ਨਾਲ ਮੁਲਾਕਾਤ ਕੀਤੀ

 ਬੰਗਾ (ਸਮਾਜ ਵੀਕਲੀ) ( ਚਰਨਜੀਤ ਸੱਲ੍ਹਾ ) ਬੀਤੇ ਕੱਲ ਗ੍ਰਾਮ ਪੰਚਾਇਤ ਮਾਈਦਿੱਤਾ ਵੱਲੋ ਪਿੰਡ ਦੇ ਵਿਕਾਸ ਕਾਰਜਾ,ਪੰਜਾਬ ਤੇ ਕੇਂਦਰ ਸਰਕਾਰ ਦੀਆ ਸਮਾਜ ਭਲਾਈ ਸਕੀਮਾ ਸਬੰਧਤ ਵਿਸ਼ੇਸ਼ ਤੌਰ ਤੇ ਐਡਵੋਕੇਟ ਰਾਜਬਲਵਿੰਦਰ ਸਿੰਘ ਸਹੂੰਗੜਾ (ਨੈਸ਼ਨਲ ਅਵਾਰਡੀ ਸਰਪੰਚ)ਨਾਲ ਮਿਲਣੀ ਕੀਤੀ ਗਈ।ਪ੍ਰੈੱਸ ਨੂੰ ਜਾਣਕਾਰੀ ਦਿੰਦਿਆ ਸ੍ਰੀ ਨਿੰਦਰ ਮਾਈਦਿੱਤਾ ਸਰਪੰਚ ਗ੍ਰਾਮ ਪੰਚਾਇਤ ਮਾਈਦਿੱਤਾ ਨੇ ਦੱਸਿਆ ਕਿ ਸਰਪੰਚ ਸਾਹਿਬ ਵੈਸੇ ਤਾਂ ਬਹੁਤ ਸਾਰੇ ਸਨਮਾਨ ਪ੍ਰਾਪਤ ਕਰ ਚੁੱਕੇ ਹਨ,ਜਿਨ੍ਹਾਂ ਵਿੱਚ ਮੁੱਖ ਰੂਪ ਵਿੱਚ ਇੰਡੀਆ ਦੀ ਪਹਿਲੀ ਡਿਜੀਟਲ ਗ੍ਰਾਮ ਪੰਚਾਇਤ ਐਪ ਬਣਾਉਣ ਲਈ ਸਨਮਾਨ 2021,2 ਜਿਲਾ ਪੱਧਰ ਦੇ ਸਨਮਾਨ,ਅੰਤਰਾਸ਼ਟਰੀ ਨੋਬੇਲ ਪੁਰਸਕਾਰ 2022 (GHRT),ਉੱਚ ਸਿੱਖਿਅਤ ਆਦਰਸ਼ ਯੁਵਾ ਸਰਪੰਚ ਰਾਸ਼ਟਰੀ ਅਵਾਰਡ 2024 ਆਦਿ ਜਿਕਰਯੋਗ ਹਨ। ਉਹਨਾਂ ਦੇ ਤਜਰਬਿਆਂ ਦਾ ਫਾਇਦਾ ਤੇ ਪਿੰਡ ਦੇ ਸਰਵਪੱਖੀ ਵਿਕਾਸ ਅਤੇ ਪੰਜਾਬ ਤੇ ਕੇਂਦਰ ਸਰਕਾਰ ਦੀਆ ਵੱਖੋ-ਵੱਖ ਸਕੀਮਾ ਦਾ ਨਗਰ ਨਿਵਾਸੀ ਕਿਵੇਂ ਫਾਇਦਾ ਲੈ ਸਕਦੇ ਇਹਨਾਂ ਵਿਸ਼ਿਆ ਤੇ ਸਰਪੰਚ ਸਾਹਿਬ ਜੀ ਨੂੰ ਵਿਸ਼ੇਸ਼ ਸੱਦਾ ਦਿੱਤਾ ਗਿਆ ਸੀ। ਉਹਨਾਂ ਆਪਣਿਆਂ ਤਜਰਬਿਆਂ ਨਾਲ ਸਾਂਝ ਪਾਉਂਦਿਆਂ ਦੱਸਿਆ ਕਿ ਗ੍ਰਾਮ ਸਭਾ ਤੇ ਗ੍ਰਾਮ ਪੰਚਾਇਤ ਪਿੰਡ ਵਿੱਚ ਮੁੱਢਲੀਆਂ ਇਕਾਈਆਂ ਵਜੋ ਗਠਿਤ ਕੀਤੀਆਂ ਜਾਦੀਆਂ ਹਨ,ਪਾਣੀ ਦੇ ਠੀਕ ਨਿਕਾਸੀ ਪ੍ਰਬੰਧ,ਵਾਤਾਵਰਣ ਦੀ ਸਾਂਭ ਸੰਭਾਲ,ਨਸ਼ੇ ਦੀ ਸਮੱਸਿਆ,ਬੱਚਿਆ ਦੀ ਸਿੱਖਿਆ ਨੂੰ ਲੈ ਕੇ ਸਕਿੱਲ ਕਾਇਮ ਕਰਨ ਲਈ ਐਜੂਕੇਸ਼ਨਲ ਪ੍ਰੋਗਰਾਮ,ਸਿਹਤ ਦੇ ਮਾਮਲੇ ‘ਚ ਕੀਤੇ ਜਾਣ ਵਾਲੇ ਪ੍ਰੋਗਰਾਮ,ਮਗਨਰੇਗਾ ਕਾਨੂੰਨ ਤਹਿਤ ਅਤੇ ਗ੍ਰਾਮ ਪੰਚਾਇਤ ਦੇ ਕਾਰਜਾ ਤੇ ਉਦਾਰਨਾ ਸਹਿਤ ਵਿਸਥਾਰ ਪੂਰਵਕ ਚਰਚਾ ਕੀਤੀ ਗਈ। ਇਸ ਮੌਕੇ ਸ਼ਾਮਲ ਮੈਂਬਰਾ ਵੱਲੋ ਸਵਾਲ ਜਬਾਬ ਵੀ ਕੀਤੇ ਗਏ,ਅੰਤ ਵਿੱਚ ਸਮੂਹਿਕ ਪੱਧਰ ਤੇ ਸਮੁੱਚੀ ਗ੍ਰਾਮ ਪੰਚਾਇਤ ਤੇ ਸਾਥੀਆਂ ਵੱਲੋ ਅਗਾਂਹ ਵਧੂ ਕਾਰਜਾ ਨੂੰ ਨੇਪਰੇ ਚਾੜ੍ਹਨ ਦਾ ਅਹਿਦ ਲਿਆ ਗਿਆ ਤੇ ਕੀਮਤੀ ਸਮਾਂ ਕੱਢ ਕੇ ਪਿੰਡ ਮਾਈਦਿੱਤਾ ਪਹੁੰਚਣ ਤੇ ਸਰਪੰਚ ਸਾਹਿਬ ਦਾ ਧੰਨਵਾਦ ਕੀਤਾ ਗਿਆ। ਇਸ ਮੌਕੇ ਸ੍ਰੀ ਭਾਗਚੰਦ ਜੀ ਸਾਬਕਾ ਸਰਪੰਚ,ਗੁਰਪ੍ਰੀਤ ਸਿੰਘ ਪੰਚ,ਮਨਪ੍ਰੀਤ ਸਿੰਘ ਪੰਚ,ਸਰਬਜੀਤ ਕੌਰ ਪੰਚ,ਅਮਨਦੀਪ ਕੌਰ ਪੰਚ,ਰਾਜਵਿੰਦਰ ਕੌਰ ਆਂਗਨਵਾੜੀ ਵਰਕਰ,ਮਨਦੀਪ ਕੌਰ ਆਗੂ ਡਾਂ. ਬੀ ਆਰ ਅੰਬੇਡਕਰ ਅਜੀਵਕਾ ਹੈਲਪ ਸੈਲਫ ਗਰੁੱਪ,ਸੁੱਚਾ ਰਾਮ ਨੰਬਰਦਾਰ,ਰੇਸ਼ਮ ਲਾਲ ਸਾਬਕਾ ਪੰਚ,ਰਵਿੰਦਰ ਸਿੰਘ,ਨਿਰਮਲ ਕੌਰ,ਸ੍ਰੀ ਤੀਰਥ ਰਾਮ ਉੱਪ ਪ੍ਰਧਾਨ ਸ਼ ਭਗਤ ਸਿੰਘ ਸਪੋਰਟਸ ਐਂਡ ਵੈਲਫੇਅਰ ਕਲੱਬ,ਰਾਜਨ ਕੁਮਾਰ ਮੇਟ ਤੇ ਸਪੋਰਟਸ ਕਲੱਬ ਆਗੂ,ਪ੍ਰਸ਼ੋਤਮ ਸਿੰਘ ਖਜ਼ਾਨਚੀ ਆਦਿ ਹਾਜ਼ਰ ਸਨ।

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous article….ਫ਼ੌਜੀ ਵੀਰ ਜਵਾਨ…..
Next articleਨਵਜੋਤ ਸਾਹਿਤ ਸੰਸਥਾ ਔੜ ਵਲੋਂ ਸਲਾਨਾ ਪੁਰਸਕਾਰਾਂ ਦਾ ਐਲਾਨ ਔੜ ’ਚ 8 ਦਸੰਬਰ ਨੂੰ ਹੋਵੇਗਾ 43ਵਾਂ ਸਥਾਪਨਾ ਸਮਾਗਮ