ਬੀਤੇ ਕੱਲ੍ਹ 19/4/25 ਪੀ. ਆਰ. ਸੀ. ਟੀ. ਲੁਧਿਆਣਾ ਡਿਪੂ ਵਿਖੇ SC/BC ਕਰਮਚਾਰੀ ਯੂਨੀਅਨ ਅਤੇ ਸਮੂਹ ਕਰਮ ਜੱਥੇਬੰਦੀਆਂ ਵੱਲੋਂ ਡਾ. ਭੀਮ ਰਾਓ ਅੰਬੇਡਕਰ ਜੀ ਦਾ ਜਨਮ ਦਿਨ ਸਾਂਝੇ ਤੌਰ ਮਨਾਇਆ ਗਿਆ।

  (ਸਮਾਜ ਵੀਕਲੀ)    ਬੀਤੇ ਕੱਲ੍ਹ 19/4/25 ਪੀ. ਆਰ. ਸੀ. ਟੀ. ਲੁਧਿਆਣਾ ਡਿਪੂ ਵਿਖੇ SC/BC ਕਰਮਚਾਰੀ ਯੂਨੀਅਨ ਅਤੇ ਸਮੂਹ ਕਰਮ ਜੱਥੇਬੰਦੀਆਂ ਵੱਲੋਂ ਡਾ. ਭੀਮ ਰਾਓ ਅੰਬੇਡਕਰ ਜੀ ਦਾ ਜਨਮ ਦਿਨ ਸਾਂਝੇ ਤੌਰ ਮਨਾਇਆ ਗਿਆ। ਇਸ ਪ੍ਰੋਗਰਾਮ ਦੀ ਸ਼ੁਰੂਆਤ ਰਸਮੀ ਤੌਰ ਤੇ ਝੰਡਾ, ਲਹਿਰਾ ਕੇ ਕੀਤੀ ਗਈ। ਡਾ. ਭੀਮ ਰਾਓ ਅੰਬੇਡਕਰ ਜੀ ਫੁੱਲ ਮਾਲ਼ਾ ਅਰਪਿਤ ਕੀਤੀ ਗਈ। ਉਪਰੰਤ ਮੁੱਖ ਮਹਿਮਾਨ ਅਤੇ ਵਿਸ਼ੇਸ਼ ਮਹਿਮਾਨ ਨੂੰ ਬੁੱਕੇ ਦੇ ਜੀ ਆਇਆਂ ਨੂੰ ਆਖਿਆ ਗਿਆ। ਅਤੇ ਵੱਖ ਵੱਖ ਬੁਲਾਰਿਆਂ ਨੇ ਆਪਣੇ ਪੁਰਖਿਆਂ ਪ੍ਰਤੀ ਜਾਣੂ ਕਰਵਾਇਆ। ਸਮੂਹ ਕਰਮਚਾਰੀਆਂ ਬਹੁਤ ਭਾਰੀ ਉਤਸ਼ਾਹ ਦੇਖਣ ਨੂੰ ਮਿਲਿਆ। ਮੁੱਖ ਮਹਿਮਾਨ ਵਜੋਂ ਮਾਸਟਰ ਵੀਰ ਸਿੰਘ ਅਤੇ ਮੁੱਖ ਬੁਲਾਰੇ ਵਜੋਂ ਸ. ਅਮਨਦੀਪ ਸਿੰਘ ਸਿੱਧੂ ਬਾੜੀਆਂ ਵਿਚਾਰ ਪੇਸ਼ ਕੀਤੇ। ਉਸ ਮੌਕੇ ਇੰਸਪੈਕਟਰ ਦਵਿੰਦਰ ਸਿੰਘ, ਇੰਸਪੈਕਟਰ ਰਾਮਜੀ, ਬਾਬੂ ਚਰਨਜੀਤ ਸਿੰਘ ਰਿਟਾਇਰ ਬਿਜਲੀ ਬੋਰਡ ਬਾੜੀਆਂ, ਸ੍ਰੀ ਪ੍ਰਦੀਪ ਕੁਮਾਰ ਬਾੜੀਆਂ ਯੂਥ ਵੈਲਫੇਅਰ ਸੁਸਾਇਟੀ, ਸ. ਸ਼ਿੰਗਾਰਾ ਸਿੰਘ ਜੀ ਅਤੇ ਹੋਰ ਅਨੇਕਾਂ ਸਾਥੀਆਂ ਨੇ ਸ਼ਿਰਕਤ ਕੀਤੀ।

Previous articleਪਿੰਡ ਬਢੇਲਾ ਵਿਧਾਨ ਸਭਾ ਹਲਕਾ ਚੱਬੇਵਾਲ ਜ਼ਿਲਾ ਹੁਸ਼ਿਆਰਪੁਰ ਵਿਖੇ ਭਾਰਤ ਦੀ ਸੰਵਿਧਾਨ ਦੇ ਨਿਰਮਾਤਾ ਬਾਬਾ ਸਾਹਿਬ ਡਾਕਟਰ ਭੀਮ ਰਾਓ ਅੰਬੇਡਕਰ ਜੀ ਦਾ 134ਵਾਂ ਜਨਮ ਦਿਹਾੜਾ ਬੜੇ ਧੂਮ ਧਾਮ ਨਾਲ ਮਨਾਇਆ ਗਿਆ।
Next articleਕੈਬਨਿਟ ਮੰਤਰੀ ਡਾ. ਰਵਜੋਤ ਅਤੇ ਵਿਧਾਇਕ ਜਿੰਪਾ ਨੇ ਵਾਰਡ ਨੰਬਰ 21 ਵਿੱਚ ਗਲੀਆਂ ਦੇ ਨਿਰਮਾਣ ਕਾਰਜ ਦੀ ਕਰਵਾਈ ਸ਼ੁਰੂਆਤ