ਯੈਲੋਲੀਫ ਇੰਮੀਗ੍ਰੇਸ਼ਨ ਠੱਗੀ ਮਾਮਲੇ ਚ ਐਸ ਐਸ ਪੀ ਸਿਟੀ ਮੋਹਾਲੀ ਨੇ 6 ਜੁਲਾਈ ਤੱਕ ਪੀੜਤਾਂ ਨੂੰ ਇਨਸਾਫ ਦਵਾਉਣ ਦਾ ਦਿੱਤਾ ਭਰੋਸਾ

28 ਜੂਨ ਮੁੱਖ ਮੰਤਰੀ ਦੀ ਕੋਠੀ ਦਾ ਘਿਰਾਓ ਮੁਲਤਵੀ,6 ਜੁਲਾਈ ਤੱਕ ਇਨਸਾਫ ਦੀ ਕਰਾਂਗੇ ਉਡੀਕ-ਸੁੱਖ ਗਿੱਲ ਮੋਗਾ,ਹਰਪ੍ਰੀਤ,ਰਿੰਕੂ
ਚੰਡੀਗੜ੍ਹ,ਮੋਗਾ,ਧਰਮਕੋਟ (ਸਮਾਜ ਵੀਕਲੀ) (ਚੰਦੀ)- -ਮੋਹਾਲੀ ਦੇ 82 ਸੈਕਟਰ ਵਿੱਚ ਚੱਲ ਰਹੇ ਯੈਲੋ ਲੀਫ ਇੰਮੀਗ੍ਰੇਸ਼ਨ ਦੇ ਮਾਲਕ ਮੈਡਮ ਰੀਤ ਕੌੜਾ ਅਤੇ ਉਸ ਦੇ ਪਤੀ ਕੁਲਬੀਰ ਕੌੜਾ ਨੇ ਵੱਖ ਵੱਖ ਨਾਂਵਾਂ ਤੇ ਚੰਡੀਗੜ੍ਹ ਮੋਹਾਲੀ ਵਿੱਚ ਕਈ ਦਫਤਰ ਖੋਲੇ ਹੋਏ ਸਨ ਜਿੰਨਾਂ ਵਿੱਚ ਮੂਵ ਟੂ ਅਬਰੌਡ ਸੈਕਟਰ 9D ਚੰਡੀਗੜ੍ਹ,ਵਾਸਤ ਇੰਮੀਗ੍ਰੇਸ਼ਨ,ਹੀਰਾ ਕੰਸਲਟੈਂਟ,ਸਰਦਾਰ ਵੀਜਾ ਹਾਊਸ,ਵੀਜਾ ਲੈਂਡ ਅਤੇ ਕਈ ਹੋਰ ਨਾਵਾਂ ਤੇ ਦਫਤਰ ਖੋਲਕੇ ਕਰੀਬ 1500 ਤੋਂ ਵੱਧ ਲੋਕਾਂ ਨਾਲ 600 ਕਰੋੜ ਤੋਂ ਵੱਧ ਦੀ ਠੱਗੀ ਮਾਰੀ ਹੈ 350 ਲੋਕ ਤਾਂ ਅਜਿਹੇ ਹਨ ਜਿੰਨਾਂ ਨੇ ਸਾਡੇ ਨਾਲ ਰਾਬਤਾ ਬਣਾ ਲਿਆ ਹੈ ਅਤੇ 1150 ਲੋਕ ਅਜਿਹੇ ਹਨ ਜਿੰਨਾਂ ਨੇ ਸਾਡੇ ਤੱਕ ਅਜੇ ਪਹੁੰਚ ਨਹੀਂ ਕੀਤੀ,ਇਸ ਮੌਕੇ ਪੀੜਤਾਂ ਨੇ ਭਾਰਤੀ ਕਿਸਾਨ ਯੂਨੀਅਨ ਤੋਤੇਵਾਲ ਦੇ ਸੂਬਾ ਪ੍ਰਧਾਨ ਸੁੱਖ ਗਿੱਲ ਮੋਗਾ ਨਾਲ ਰਾਬਤਾ ਕੀਤਾ,ਸੁੱਖ ਗਿੱਲ ਮੋਗਾ ਨੇ ਪੱਤਰਕਾਰਾਂ ਨੂੰ ਜਾਣਕਾਰੀ ਦੇਂਦਿਆ ਦੱਸਿਆ ਕੇ ਅਸੀਂ ਆਪਣੀ ਜਥੇਬੰਦੀ ਵੱਲੋਂ ਇਹਨਾਂ ਸਾਰੇ ਲੋਕਾਂ ਦਾ ਸਾਂਝੇ ਤੌਰ ਤੇ ਸੰਘਰਸ਼ ਲੜਾਂਗੇ,ਜਾਣਕਾਰੀ ਦੇਂਦਿਆਂ ਹਰਪ੍ਰੀਤ ਸਿੰਘ,ਰਿੰਕੂ ਸਿੱਧੂ,ਸੁਖਦੇਵ ਸਿੰਘ ਅਤੇ ਕੀਰਤ ਗਰੇਵਾਲ ਜਗਰਾਓਂ ਅਤੇ ਸੁੱਖ ਗਿੱਲ ਮੋਗਾ ਨੇ ਦੱਸਿਆਂ ਕੇ ਵੱਖ-ਵੱਖ ਥਾਣਿਆਂ ਵਿੱਚ ਇੰਮੀਗ੍ਰੇਸ਼ਨ ਕੰਪਨੀ ਦੇ ਮਾਲਕਾਂ ਵਿਰੁੱਧ ਮਟੌਰ ਥਾਣੇ ਵਿੱਚ 39 ਮੁਕੱਦਮੇ ਦਰਜ ਕੀਤੇ ਗਏ ਹਨ ਅਤੇ 82 ਸੈਕਟਰ ਦੇ ਥਾਣੇ ਵਿੱਚ ਵੀ 18 ਮੁਕੱਦਮੇ ਦਰਜ ਕੀਤੇ ਗਏ ਹਨ ਅੱਜ ਐਸ ਐਸ ਪੀ ਮੋਹਾਲੀ ਸਿਟੀ ਸੰਦੀਪ ਗੋਇਲ ਅਤੇ ਐਸ ਪੀ ਹਰਬੀਰ ਸਿੰਘ ਨੇ ਜਥੇਬੰਦੀ ਅਤੇ ਪੀੜਤਾਂ ਨਾਲ ਮੀਟਿੰਗ ਕਰਕੇ ਭਰੋਸਾ ਦਵਾਇਆ ਕੇ 6 ਜੁਲਾਈ ਤੱਕ ਪੀੜਤਾਂ ਨੂੰ ਇਨਸਾਫ ਦਵਾਕੇ ਦੋਸ਼ੀਆਂ ਦੀ ਗ੍ਰਿਫਦਾਰੀ ਪਾਉਣਗੇ,ਆਗੂਆਂ ਨੇ ਦੱਸਿਆ ਕੇ ਐਸ ਐਸ ਪੀ ਅਤੇ ਐਸ ਪੀ ਸਾਹਬ ਦੇ ਭਰੋਸਾ ਦਵਾਉਣ ਤੇ ਮੁੱਖ ਮੰਤਰੀ ਦੀ ਕੋਠੀ ਦਾ ਘਿਰਾਓ 6 ਜੁਲਾਈ ਤੱਕ ਮੁਲਤਵੀ ਕੀਤਾ ਗਿਆ ਹੈ,ਅਗਰ ਇਨਸਾਫ ਨਹੀਂ ਮਿਲਦਾ ਤਾਂ 6 ਜੁਲਾਈ ਨੂੰ 12 ਵਜੇ ਕਿਸਾਨ ਭਵਨ ਚੰਡੀਗੜ ਵਿਖੇ ਮੀਟਿੰਗ ਕਰਕੇ ਅਗਲੇ ਸੰਘਰਸ਼ ਦਾ ਐਲਾਨ ਕੀਤਾ ਜਾਵੇਗਾ,ਭਾਰਤੀ ਕਿਸਾਨ ਯੂਨੀਅਨ ਤੋਤੇਵਾਲ ਅਤੇ ਸਾਰੇ ਪੀੜਤ ਪਰਿਵਾਰ ਮੰਗ ਕਰ ਰਹੇ ਹਨ ਕੇ ਦੋਸ਼ੀਆਂ ਨੂੰ ਫੜਕੇ ਜੇਲ ਦੀਆਂ ਸਲਾਖਾਂ ਪਿੱਛੇ ਬੰਦ ਕੀਤਾ ਜਾਵੇ ਅਤੇ ਦੋਸ਼ੀਆਂ ਦੀ ਜਾਇਦਾਦ ਜਬਤ ਕਰਕੇ ਅਕਾਊਂਟ ਸੀਲ ਕਰਕੇ ਪੀੜਤਾਂ ਨੂੰ ਉਹਨਾਂ ਦੇ ਪੈਸੇ ਵਾਪਸ ਕਰਵਾਏ ਜਾਣ ਨਈਂ ਤਾਂ ਇਹ ਸੰਘਰਸ਼ ਦਿਨ-ਬ-ਦਿਨ ਤੇਜ ਹੁੰਦਾ ਜਾਵੇਗਾ,ਇਸ ਮੌਕੇ ਹਰਪੀਤ ਸਿੰਘ,ਰਿੰਕੂ ਸਿੱਧੂ,ਕੀਰਤ ਧਾਲੀਵਾਲ,ਸੁਖਦੇਵ ਸਿੰਘ ਹੁਸ਼ਿਆਰਪੁਰ,ਹਰਦਿਆਲ ਸਿੰਘ ਭੁੱਲਰ,ਰਮਨਦੀਪ ਜਗਰਾਓ,ਮਨਪ੍ਰੀਤ ਸਮਾਨਾਂ,ਜੀਤ ਫਿਰੋਜਪੁਰ,ਭੋਲਾ ਬਠਿੰਡਾ,ਰੁਪਿੰਦਰ ਹੁਸ਼ਿਆਰਪੁਰ,ਐਚ ਐਸ ਢਿੱਲੋਂ ਰੋਪੜ,ਨਵਦੀਪ ਕੌਰ ਲੁਧਿਆਣਾ,ਸਾਵਨ ਸਿੰਘ ਮਾਨਸਾ,ਮੱਲ੍ਹੀ ਜਲੰਧਰ,ਕੁਲਵਿੰਦਰ ਸਿੰਘ ਮੋਹਾਲੀ,ਰਾਮਪਾਲ ਪਾਉਂਟਾ ਸਾਹਿਬ,ਲਖਵਿੰਦਰ ਸਿੰਘ ਕਰਮੂੰਵਾਲਾ,ਲੱਖਾ ਦਾਨੇਵਾਲਾ,ਹੈਰੀ ਗਿੱਲ ਆਦਿ ਪੀੜਤ ਹਾਜਰ ਸਨ ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly
Previous articleਸਿੱਖਿਆ ਪ੍ਰੋਵਾਈਡਰ ਯੂਨੀਅਨ ਜਲੰਧਰ ਵਿਖੇ ਆਪ ਉਮੀਦਵਾਰ ਮਹਿੰਦਰ ਭਗਤ ਦੇ ਘਰ ਦਾ ਕਰੇਗੀ ਘਿਰਾਓ-ਮਨਪ੍ਰੀਤ ਸਿੰਘ ਮੋਗਾ, ਸੰਘਰਸ਼ ਲਈ ਅਗਲੀ ਰਣਨੀਤੀ ਤਿਆਰ-ਸੂਬਾ ਸਕੱਤਰ ਪੱਡਾ
Next articleਬਾਬਾ ਬੀਰ ਸਿੰਘ ਬਲੱਡ ਡੋਨਰ ਸੋਸਾਇਟੀ ਬੂਲਪੁਰ ਵਧੀਆ ਸੇਵਾਵਾਂ ਬਦਲੇ ਸਨਮਾਨਿਤ