ਯਾਦ

ਧਰਮਿੰਦਰ ਸਿੰਘ ਮੁੱਲਾਂਪੁਰੀ

(ਸਮਾਜ ਵੀਕਲੀ) 

ਕਦੇ ਕਦੇ ਇਸ ਦਿਲ ਵਿੱਚ ਚੀਸ ਜਿਹੀ ਉੱਠਦੀ ਆ

ਬੀਤੇ ਸਮੇਂ ਦੀਆਂ ਯਾਦਾਂ ਇੱਕ ਰੀਲ ਜਿਹੀ ਘੁੰਮਦੀ ਆ

ਕੀ ਸੁਨਿਹਰੇ ਦਿਨ ਸੀ ਓਹ ਯਾਦਾਂ ਵਿੱਚ ਬਾਕੀ ਆ

ਹੁਣ ਨਾ ਮੁੜ ਕੇ ਆਉਣੇ ਦਿਨ ਬਸ ਯਾਦ ਸਤਾਉਂਦੀ ਆ

ਮਾਂ ਦਾ ਪਿਆਰ ਮੁੜ ਮੁੜ ਕੇ ਚੇਤੇ ਵਿੱਚ ਆਉਂਦਾ ਏ

ਬਾਪੂ ਦਾ ਓਹ ਲਾਡ ਖੁੱਲਾ ਦਿਲ ਬਸ ਦਿਲ ਭਰ ਆਉਂਦਾ ਏ

ਮਾਂ ਦੇ ਹੱਥਾਂ ਦੀ ਰੋਟੀ ਅਜੇ ਵੀ ਜੇਹਨ ‘ ਚ ਘੁੰਮਦੀ ਆ

ਹੁਣ ਨਾ ਮੁੜ ਕੇ ਆਉਣੇ ਦਿਨ ਬਸ ਯਾਦ ਸਤਾਉਂਦੀ ਆ

ਹੱਥ ਵਿੱਚ ਫੜ ਭਰ ਚੀਨੀ ਦੀ ਰੋਟੀ ਯਾਰੋ ਭੱਜੇ ਫਿਰਦੇ ਸੀ

ਮੱਕੀ ਛੋਲਿਆਂ ਦੇ ਦਾਣੇ ਬਸ ਜੇਬਾਂ ‘ ਚੋਂ ਕਿਰਦੇ ਸੀ

ਮਾਂ ਦੇ ਹੱਥ ਦੀ ਚੂਰੀ ਪਾਣੀ ਮੂੰਹ ‘ ਚ ਲਿਆਉਂਦੀ ਆ

ਹੁਣ ਨਾ ਮੁੜ ਕੇ ਆਉਣੇ ਦਿਨ ਬਸ ਯਾਦ ਸਤਾਉਂਦੀ ਆ

ਚਾਚੇ ਤਾਏ ਰਿਸ਼ਤਿਆਂ ਦਾ ਪਿਆਰ ਚੇਤੇ ਆਉਂਦਾ ਏ

ਕਰ ਕੇ ਰਿਸ਼ਤੇ ਯਾਦ ਪੁਰਾਣੇ ਬਸ ਦਿਲ ਭਰ ਆਉਂਦਾ ਏ

ਓਹਨਾਂ ਗੁੰਮ ਗਏ ਰਿਸ਼ਤਿਆਂ ਦੀ ਯਾਦ ਚੇਤੇ ਵਿੱਚ ਆਉਂਦੀ ਆ

ਹੁਣ ਨਾ ਮੁੜ ਕੇ ਆਉਣੇ ਦਿਨ ਬਸ ਯਾਦ ਸਤਾਉਂਦੀ ਆ

ਬਚਪਨ ਵਿੱਚ ਹਨੇਰੇ ਤੱਕ ਸਭ ਇਕੱਠੇ ਖੇਡੀ ਜਾਂਦੇ ਸੀ

ਕਦੇ ਖੇਡਦੇ ਕਦੇ ਬੈਠ ਕੇ ਸਭ ਬੱਚੇ ਮਿਲ ਕੇ ਬਾਤਾਂ ਪਾਉਂਦੇ ਸੀ

ਕੋਟਲਾ ਛਪਾਕੀ ਬਾਂਦਰ ਕੀਲਾ ਯਾਦ ਕਰ ਹਾਸੀ ਜਿਹੀ ਆਉਂਦੀ ਆ

ਹੁਣ ਨਾ ਮੁੜ ਕੇ ਆਉਣੇ ਦਿਨ ਬਸ ਯਾਦ ਸਤਾਉਂਦੀ ਆ

ਰਲ ਮਿਲ ਕੇ ਖਾਣਾ ਖੇਡੀ ਜਾਣਾ ਨਾ ਡਰ ਕੋਈ ਹੁੰਦਾ ਸੀ

ਲੇਟ ਘਰ ਵੜਨਾ ਮਾਂ ਤੋਂ ਗਾਲਾਂ ਖਾਣਾ ਕੰਮ ਰੋਜ ਦਾ ਹੁੰਦਾ ਸੀ

ਮਾਂ ਅੱਜ ਤੇਰੀ ਓਹ ਪਿਆਰ ਭਰੀ ਘੂਰੀ ਯਾਦ ਕਰ ਅੱਖ ਭਰ ਆਉਂਦੀ ਆ

ਹੁਣ ਨਾ ਮੁੜ ਕੇ ਆਉਣੇ ਦਿਨ ਬਸ ਯਾਦ ਸਤਾਉਂਦੀ ਆ

ਖੁਸ਼ੀ ਭਰਿਆ ਸਮਾਂ ਸੀ ਮਾਂ ਬਾਪ ਰਿਸ਼ਤੇ ਪਿਆਰ ਖੂਬ ਨਿਭਾਉਂਦੇ ਸੀ

ਯਾਰ ਅਣਮੁੱਲੇ ਸਵੇਰੇ ਲੜਦੇ ਸ਼ਾਮੀ ਫੇਰ ਘਰ ਆਉਂਦੇ ਸੀ

ਧਰਮਿੰਦਰ ਸਮਾਂ ਬੜਾ ਸਮਰੱਥ ਫੇਰ ਇਹੀ ਗੱਲ ਚੇਤੇ ਆਉਂਦੀ ਆ

ਹੁਣ ਨਾ ਮੁੜ ਕੇ ਆਉਂਦਾ ਸਮਾਂ ਓਹ ਬਸ ਯਾਦ ਸਤਾਉਂਦੀ ਆ।

ਧਰਮਿੰਦਰ ਸਿੰਘ ਮੁੱਲਾਂਪੁਰੀ 9872000461

Previous articleਪੁਰਾਣੀ ਪੈਨਸ਼ਨ ਸਕੀਮ ( ਓ ਪੀ ਐਸ) ਦਾ ਹੱਕ ਮਿਲਣ ਤੱਕ ਸਾਡਾ ਸੰਘਰਸ਼ ਨਿਰੰਤਰ ਜਾਰੀ ਰੱਖਾਂਗੇ – ਅਭਿਸ਼ੇਕ ਸਿੰਘ
Next article‘ਮੇਲਾ ਸਹੇਲੀਆਂ ਦਾ’ ਸਰੀ ‘ਚ ਲੱਗੇਗਾ 8 ਸਤੰਬਰ ਨੂੰ