ਪਲਕਪ੍ਰੀਤ ਕੌਰ ਬੇਦੀ
(ਸਮਾਜ ਵੀਕਲੀ) ਜੀਵਨ ਇਕ ਯਾਤਰਾ ਹੈ, ਜਿਸ ਵਿੱਚ ਸਫਲਤਾ ਤੇ ਅਸਫਲਤਾ ਦੋਵੇਂ ਹੀ ਮਹੱਤਵਪੂਰਨ ਅੰਗ ਹਨ। ਕਈ ਵਾਰ ਅਸੀਂ ਆਪਣੀ ਗਲਤੀ ਕਾਰਨ ਗਲਤ ਰਸਤੇ ਪੈ ਜਾਂਦੇ ਹਾਂ, ਪਰ ਇਸਦਾ ਮਤਲਬ ਇਹ ਨਹੀਂ ਹੁੰਦਾ ਕਿ ਅਸੀਂ ਆਪਣੀ ਮੰਜ਼ਿਲ ਤੱਕ ਨਹੀਂ ਪਹੁੰਚ ਸਕਦੇ। ਇਹ ਗਲਤ ਰਸਤੇ ਅਕਸਰ ਸਾਨੂੰ ਸਹੀ ਤੇ ਗਲਤ ਦੀ ਪਰਖ ਸਿਖਾਉਂਦੇ ਹਨ ਅਤੇ ਅਜਿਹੇ ਤਜਰਬੇ ਸਾਡੇ ਜੀਵਨ ਨੂੰ ਨਵੀਂ ਦਿਸ਼ਾ ਵੀ ਦੇ ਸਕਦੇ ਹਨ। ਪਰ, ਕਈ ਵਾਰ ਅਸੀਂ ਇਸ ਗਲਤ ਰਸਤੇ ਕਰਕੇ ਇੰਜ ਨਿਰਾਸ਼ ਹੋ ਜਾਂਦੇ ਹਾਂ ਕਿ ਲਗਦਾ ਹੈ ਜਿਵੇਂ ਸਭ ਕੁਝ ਖਤਮ ਹੋ ਗਿਆ ਹੋਵੇ। ਅਸੀਂ ਖੁਦ ਨੂੰ ਦੋਸ਼ੀ ਠਹਿਰਾਉਣ ਅਤੇ ਅਫਸੋਸ ਕਰਨ ਵਿੱਚ ਹੀ ਆਪਣੀ ਸਾਰੀ ਉਰਜਾ ਖਤਮ ਕਰ ਲੈਂਦੇ ਹਾਂ, ਬਲਕਿ ਸਾਡੇ ਲਈ ਇਹ ਜ਼ਰੂਰੀ ਹੈ ਕਿ ਅਸੀਂ ਗਲਤ ਰਸਤੇ ਤੋਂ ਵੀ ਸਿੱਖੀਆਂ ਗੱਲਾਂ ਨਾਲ ਆਪਣੀ ਮੰਜ਼ਿਲ ਵੱਲ ਵਧਣ ਦੀ ਕੋਸ਼ਿਸ਼ ਕਰੀਏ। ਇਸਨੂੰ ਗੂਗਲ ਮੈਪ ਦੇ ਉਦਾਹਰਨ ਨਾਲ ਸਮਝਿਆ ਜਾ ਸਕਦਾ ਹੈ। ਜਦੋਂ ਅਸੀਂ ਕਿਸੇ ਅਣਜਾਣ ਮੰਜ਼ਿਲ ਦੀ ਰਾਹ ਤੇ ਪੈਂਦੇ ਹਾਂ, ਗੂਗਲ ਮੈਪ ਸਾਡੀ ਮਦਦ ਕਰਦਾ ਹੈ। ਕਈ ਵਾਰ ਅਜਿਹਾ ਹੁੰਦਾ ਹੈ ਕਿ ਅਸੀਂ ਗਲਤ ਮੋੜ ਲੈ ਲੈਂਦੇ ਹਾਂ, ਪਰ ਮੈਪ ਕਦੇ ਨਹੀਂ ਕਹਿੰਦਾ ਕਿ ਹੁਣ ਤੁਸੀਂ ਆਪਣੀ ਮੰਜ਼ਿਲ ਤੱਕ ਨਹੀਂ ਪਹੁੰਚ ਸਕਦੇ। ਉਹ ਮੈਪ ਉਸ ਜਗ੍ਹਾ ਤੋਂ ਹੀ ਨਵਾਂ ਰਸਤਾ ਬਣਾਉਂਦਾ ਹੈ ਅਤੇ ਸਾਨੂੰ ਸਹੀ ਦਿਸ਼ਾ ਦਿਖਾਉਂਦਾ ਹੋਇਆ ਮੰਜ਼ਿਲ ਵੱਲ ਲੈ ਚਲਦਾ ਹੈ। ਸਾਨੂੰ ਇਸ ਗੱਲ ਤੋਂ ਇਹ ਸਿੱਖਣਾ ਚਾਹੀਦਾ ਹੈ ਕਿ ਗਲਤ ਰਸਤਾ ਸਿਰਫ਼ ਇੱਕ ਰੁਕਾਵਟ ਹੈ, ਅੰਤ ਨਹੀਂ। ਇਸੇ ਤਰ੍ਹਾਂ ਜਦੋਂ ਵੀ ਅਸੀਂ ਗਲਤ ਰਸਤੇ ਪਈਏ ਤਾਂ ਸਾਨੂੰ ਉਸ ਰਸਤੇ ਤੋਂ ਹੀ ਆਪਣੀ ਮੰਜ਼ਿਲ ਤੱਕ ਪਹੁੰਚਣ ਦੇ ਨਵੇਂ ਤਰੀਕੇ ਲੱਭਣੇ ਚਾਹੀਦੇ ਹਨ। ਸੱਚੀ ਮੰਜ਼ਿਲ ਦੀ ਚੋਣ ਅਤੇ ਪੱਕੇ ਇਰਾਦੇ ਨਾਲ ਰਸਤਾ ਚਾਹੇ ਕਿੰਨਾ ਵੀ ਔਖਾ ਹੋਵੇ, ਅਖੀਰ ਅਸੀਂ ਆਪਣੀ ਮੰਜ਼ਿਲ ਤੇ ਜ਼ਰੂਰ ਪਹੁੰਚਦੇ ਹਾਂ।
ਪਲਕਪ੍ਰੀਤ ਕੌਰ ਬੇਦੀ
ਕੇ.ਐਮ.ਵੀ. ਕਾਲਜੀਏਟ
ਸੀਨੀਅਰ ਸੈਕੰਡਰੀ ਸਕੂਲ,
ਜਲੰਧਰ
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj
https://play.google.com/store/apps/details?id=in.yourhost.samaj