* ਲਿਖੇ ਹੋਏ ਸਾਹ *

ਅਵਤਾਰ ਤਰਕਸ਼ੀਲ ਨਿਊਜ਼ੀਲੈਂਡ

(ਸਮਾਜ ਵੀਕਲੀ) ਪੰਜਾਬ ਵਿੱਚ ਤਾਪਮਾਨ ਬਹੁਤ ਜਿਆਦਾ ਵਧਣ ਕਾਰਣ ਸੂਝਵਾਨ ਕਹਿ ਰਹੇ ਹਨ ਕਿ ਵੱਧ ਤੋਂ ਵੱਧ ਦਰੱਖਤ ਲਗਾਉਣੇ ਚਾਹੀਦੇ ਹਨ ਪਰ ਅਜੇ ਵੀ ਕੁੱਝ ਲੋਕ ਮੰਨ ਰਹੇ ਹਨ ਕਿ ਜਿੰਨੇ ਸਾਹ ਉੱਪਰ ਵਾਲੇ ਨੇ ਲਿਖੇ ਹਨ ਉਹ ਭੋਗਣੇ ਹੀ ਹਨ l

ਹਾਲਾਂਕਿ ਮੈਂ ਨਹੀਂ ਮੰਨਦਾ ਕਿ ਸਾਹ ਉੱਪਰ ਵਾਲੇ ਨੇ ਲਿਖੇ ਹੋਏ ਹਨ ਜਾਂ ਕੋਈ ਉੱਪਰ ਵਾਲਾ ਹੈ ਪਰ ਜੇ ਲੋਕਾਂ ਦੀ ਵੀ ਮੰਨ ਲਈਏ ਜੋ ਮੰਨਦੇ ਹਨ ਕਿ ਉੱਪਰ ਵਾਲਾ ਹੈ ਤਾਂ ਫਿਰ ਵੀ ਜੇ ਦਰੱਖਤ ਨਾ ਲਗਾਏ ਤਾਂ ਲਿਖੇ ਹੋਏ ਸਾਹ ਤੜਪ ਤੜਪ ਕੇ ਭੋਗਣੇ ਪੈਣਗੇ l
ਮਨੁੱਖ ਇਕੱਲਾ ਆਪਣੇ ਸਾਹਾਂ ਦਾ ਵੈਰੀ ਨਹੀਂ ਬਣਿਆ ਸਗੋਂ ਪਛੂਆਂ ਅਤੇ ਪੰਛੀਆਂ ਦੀ ਜਾਨ ਦਾ ਵੀ ਵੈਰੀ ਬਣਿਆ ਹੋਇਆ ਹੈ l ਮਨੁੱਖ 45 ਡਿਗਰੀ ਤਾਪਮਾਨ ਝੱਲ ਲੈਂਦਾ ਹੈ ਪਰ ਛੋਟੇ ਛੋਟੇ ਪੰਛੀਆਂ ਬਾਰੇ ਸੋਚੋ ਜੋ ਇਹ ਤਾਪਮਾਨ ਨਹੀਂ ਝੱਲ ਸਕਦੇ ਜਾਂ ਉਨ੍ਹਾਂ ਨੂੰ ਪਾਣੀ ਪੀਣ ਨੂੰ ਨਾ ਮਿਲੇ ਤਾਂ ਉਨ੍ਹਾਂ ਦੇ ਸਾਹਾਂ ਦਾ ਕੀ ਬਣੇਗਾ?
ਇਸ ਦੇ ਨਾਲ ਹੀ ਕਿਸੇ ਵੀ ਤਰਾਂ ਦੀ ਲਗਾਈ ਹੋਈ ਅੱਗ ਧੂੰਆਂ ਪੈਦਾ ਕਰਦੀ ਹੈ ਜਿਸ ਨਾਲ ਪਲੂਸ਼ਨ ਤੇ ਤਾਪਮਾਨ ਵਿੱਚ ਵਾਧਾ ਹੁੰਦਾ ਹੈ l ਲਗਾਈ ਅੱਗ ਨਾਲ ਕਈ ਜੀਵ ਮਰ ਜਾਂਦੇ ਹਨ ਜੋ ਬਹੁਤ ਹੀ ਤਰਸਯੋਗ ਹੈ l
ਹਰ ਇੱਕ ਦਾ ਫਰਜ਼ ਬਣਦਾ ਹੈ ਕਿ ਵੱਧ ਤੋਂ ਵੱਧ ਦਰੱਖਤ ਲਗਾਏ ਜਾਣ ਤਾਂ ਕਿ ਤਾਪਮਾਨ ਆਉਣ ਵਾਲੇ ਸਾਲਾਂ ਵਿੱਚ ਕੁੱਝ ਘਟ ਸਕੇ l
ਆਓ ਸਮੇਂ ਦੀ ਲੋੜ ਸਮਝ ਕੇ ਆਪਣਾ ਆਪਣਾ ਫਰਜ਼ ਨਿਭਾਈਏ ਅਤੇ ਸੁਖ ਦੇ ਸਾਹ ਲਈਏ l
-ਅਵਤਾਰ ਤਰਕਸ਼ੀਲ ਨਿਊਜ਼ੀਲੈਂਡ 
  ਜੱਦੀ ਪਿੰਡ ਖੁਰਦਪੁਰ (ਜਲੰਧਰ)
  006421392147
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly
Previous articleਅਸਲੀ ਸਿੱਖਿਆ-
Next articleਪੁਣੇ ਪੋਰਸ਼ ਕਾਰ ਦੁਰਘਟਨਾ ਮਾਮਲੇ ‘ਚ ਸਰਕਾਰ ਦਾ ਵੱਡਾ ਕਦਮ, ਦੋਸ਼ੀ ਪਰਿਵਾਰ ਦੇ ਰਿਜ਼ੋਰਟ ‘ਤੇ ਚੱਲਿਆ ਬੁਲਡੋਜ਼ਰ