ਦੂਜਿਆਂ ਦੇ ਲਿਖੇ ਜਾਂ ਕਹੇ ਮੁਤਾਬਕ ਚੱਲਣਾ

ਅਵਤਾਰ ਤਰਕਸ਼ੀਲ ਨਿਊਜ਼ੀਲੈਂਡ
(ਸਮਾਜ ਵੀਕਲੀ) ਜੇਕਰ ਦੂਜਿਆਂ ਦੇ ਕਹੇ ਜਾਂ ਲਿਖੇ ਮੁਤਾਬਕ ਹੀ ਸਭ ਕੁੱਝ ਕਰਨਾ ਹੈ ਤਾਂ ਆਪਣੇ ਦਿਮਾਗ ਦੀ ਕੋਈ ਅਹਿਮੀਅਤ ਨਹੀਂ ਰਹਿ ਜਾਂਦੀ l
ਦੂਜੇ ਦੇ ਕਹੇ ਜਾਂ ਲਿਖੇ ਮੁਤਾਬਕ ਚੱਲਣ ਨਾਲ ਵਿਅਕਤੀ ਸਿਰਫ ਉਸ ਨੂੰ ਹੀ ਕਾਪੀ ਕਰਦਾ ਹੈ ਪਰ ਖੁਦ ਕੁੱਝ ਨਵਾਂ ਨਹੀਂ ਕਰਦਾ l
ਮਨੁੱਖ ਦੀਆਂ ਹੁਣ ਤੱਕ ਦੀਆਂ ਪ੍ਰਾਪਤੀਆਂ ਕੁੱਝ ਵੱਖਰਾ ਕਰਨ ਕਰਕੇ ਹਨ, ਕਾਪੀ ਕਰਨ ਕਰਕੇ ਨਹੀਂ l
ਜੇ ਮਨੁੱਖ ਆਪਣੇ ਵੱਡੇ ਵਡੇਰਿਆਂ ਦੀ ਸਿਰਫ ਕਾਪੀ ਕਰਦਾ ਰਹਿੰਦਾ ਤਾਂ ਸ਼ਾਇਦ ਅੱਜ ਵੀ ਪਹਾੜਾਂ ਦੀਆਂ ਗੁਫਾਵਾਂ ਵਿੱਚ ਹੀ ਆਪਣਾ ਜੀਵਨ ਬਤੀਤ ਕਰ ਰਿਹਾ ਹੁੰਦਾ l
ਆਪਣੀ ਆਉਣ ਵਾਲੀ ਪੀੜ੍ਹੀ ਨੂੰ ਆਪਣੇ ਨਾਲੋਂ ਵੱਖਰੀਆਂ ਪ੍ਰਾਪਤੀਆਂ ਕਰਨ ਲਈ ਪ੍ਰੇਰਨਾ ਚਾਹੀਦਾ ਹੈ l
ਬੱਚਿਆਂ ਨੂੰ ਚੰਗੇ ਮਾੜੇ ਦਾ ਫਰਕ ਜ਼ਰੂਰ ਦੱਸਣਾ ਚਾਹੀਦਾ ਹੈ ਤਾਂ ਕਿ ਬੱਚੇ ਆਪਣੇ ਰਸਤੇ ਤੋਂ ਨਾ ਭਟਕਣ l
ਅਵਤਾਰ ਤਰਕਸ਼ੀਲ ਨਿਊਜ਼ੀਲੈਂਡ 
 ਜੱਦੀ ਪਿੰਡ ਖੁਰਦਪੁਰ (ਜਲੰਧਰ)
 006421392147
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly
Previous articleਛੁੱਟੀ
Next articleਸਮਾਂ….