ਰਾਏਕੋਟ, (ਸਮਾਜ ਵੀਕਲੀ) ( ਗੁਰਭਿੰਦਰ ਗੁਰੀ ) : ਨੇੜਲੇ ਪਿੰਡ ਲੋਹਟਬੱਦੀ ਦੇ 6500 ਸਾਲਾ ਦੇ ਇਤਿਹਾਸ ਤੇ ਪੱਤਰਕਾਰ ਤੇ ਲੇਖਕ ਆਤਮਾ ਸਿੰਘ ਲੋਹਟਬੱਦੀ ਵੱਲੋਂ ਲਿਖੀ ਕਿਤਾਬ ਕ੍ਰਿਸ਼ਨਦੀਪ ਤੋਂ ਲੋਹਟਬੱਦੀ ਅੱਜ ਪੰਜਾਬ ਸਰਕਾਰ ਦੇ ਕੈਬਨਿਟ ਮੰਤਰੀ ਸ ਤਰੁਣਪਰੀਤ ਸਿੰਘ ਨੂੰ ਭੇਂਟ ਕੀਤੀ ਗਈ। ਇਸ ਮੌਕੇ ਉਨ੍ਹਾਂ ਆਤਮਾ ਸਿੰਘ ਲੋਹਟਬੱਦੀ ਨੂੰ ਕਿਤਾਬ ਕ੍ਰਿਸ਼ਨਦੀਪ ਤੋਂ ਲੋਹਟਬੱਦੀ ਤੱਕ 6500 ਸਾਲਾ ਦਾ ਇਤਿਹਾਸ ਦੀ ਵਧਾਈ ਦਿੰਦਿਆਂ ਕਿਹਾ ਕਿ ਸਾਡਾ ਇਤਿਹਾਸ ਬਹੁਤ ਅਮੀਰ ਤੇ ਮਾਣਮੱਤਾ ਹੈ। ਇਸ ਨੂੰ ਸੰਭਾਲਣਾ ਬਹੁਤ ਜਰੂਰੀ ਹੈ। ਇਸ ਮੌਕੇ ਦੀਵਾਨ ਟੋਡਰ ਮੱਲ ਫਾਊਂਡੇਸ਼ਨ ਦੇ ਆਗੂ ਜਸਵਿੰਦਰ ਸਿੰਘ ਬਡਰੁੱਖਾਂ, ਪ੍ਰਧਾਨ ਜੋਰਾ ਸਿੰਘ, ਪੱਤਰਕਾਰ ਰਘਵੀਰ ਸਿੰਘ ਜੱਗਾ, ਪੱਤਰਕਾਰ ਗੁਰਭਿੰਦਰ ਗੁਰੀ, ਦਵਿੰਦਰ ਸਿੰਘ ਤੋਂ ਇਲਾਵਾ ਹੋਰ ਵੀ ਹਾਜ਼ਰ ਸਨ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj