ਕਪੂਰਥਲਾ,(ਸਮਾਜ ਵੀਕਲੀ) ( ਕੌੜਾ)- ਅੱਖਰ ਮੰਚ ਕਪੂਰਥਲਾ ਵੱਲੋਂ ਅੱਜ ਉਘੇ ਸਾਹਿਤਕਾਰ ਅਤੇ ਲੇਖਿਕ ਸੰਤੋਖ ਸਿੰਘ ਭੌਰ ਦਾ ਇੱਕ ਸਾਹਿਤਕ ਸਮਾਗਮ ਦੌਰਾਨ ਸਾਹਿਤਕ ਸੰਸਥਾ ਅੱਖਰ ਮੰਚ ਵੱਲੋਂ ” ਅੱਖਰ ਦੇ ਕਾਵਿਕ ਤੋਹਫ਼ੇ ” ਨਾਲ ਉਨ੍ਹਾਂ ਦਾ ਯਾਦਗਾਰੀ ਸਨਮਾਨ ਕੀਤਾ ਗਿਆ ।
ਅੱਖਰ ਮੰਚ ਦੇ ਪ੍ਰਧਾਨ ਨੈਸ਼ਨਲ ਐਵਾਰਡੀ ਸਰਵਣ ਸਿੰਘ ਔਜਲਾ ਨੇ ਸਾਹਿਤਕਾਰ ਅਤੇ ਲੇਖਕ ਸੰਤੋਖ ਸਿੰਘ ਭੌਰ ਨੂੰ ਸਮੇਂ ਦਾ ਹਾਣੀ ਤੇ ਨਿੱਧੜਕ ਲੇਖਕ ਦੱਸਿਆ ।
ਸਰਪ੍ਰਸਤ ਗੁਰਭਜਨ ਸਿੰਘ ਲਾਸਾਨੀ ਜ਼ਿਲ੍ਹਾ ਸਿੱਖਿਆ ਅਫ਼ਸਰ ਐਲੀਮੈਂਟਰੀ ਕਪੂਰਥਲਾ ਕਿਹਾ ਕਿ ਸਾਹਿਤਕਾਰ ਸੰਤੋਖ ਸਿੰਘ ਭੌਰ ਦੀਆਂ ਕ੍ਰਾਂਤੀਕਾਰੀ ਤੇ ਦੂਰ ਅੰਦੇਸ਼ੀ ਸੋਚ ਵਾਲੀਆਂ ਰਚਨਾਵਾਂ ਉਹਨਾ ਦੀ ਵਿਲੱਖਣ ਪਹਿਚਾਣ ਦਾ ਸਿਰਨਾਵਾਂ ਹਨ। ਡਾ ਸਰਦੂਲ ਸਿੰਘ ਔਜਲਾ ਅਤੇ ਪ੍ਰੋ ਕੁਲਵੰਤ ਸਿੰਘ ਔਜਲਾ ਨੇ ਸਾਹਿਤਕਾਰ ਸੰਤੋਖ ਸਿੰਘ ਭੌਰ ਸਾਹਿਤਕ ਰਚਨਾਵਾਂ ਨਾਲ਼ ਸਾਂਝ ਪਾਉਂਦਿਆਂ ਕਿਹਾ ਕਿ ਚੰਗਾ ਲਿਖਣਾ ਚੰਗਾ ਪੜ੍ਹਨਾ ਓਹਨਾਂ ਦੀ ਵਿਲੱਖਣ ਸ਼ਖ਼ਸੀਅਤ ਦੀ ਗਵਾਹੀ ਭਰਦਾ ਹੈ। ਪ੍ਰੋ ਕੁਲਵੰਤ ਸਿੰਘ ਔਜਲਾ ਨੇ ਸਮਾਗ਼ਮ ਦੌਰਾਨ ਆਪਣੀ ਕਵਿਤਾ ”ਬੋਹੜ ਪਿੱਪਲ ਤੂਤ ਟਾਹਣੀਆਂ, ਵੰਡਣ ਖ਼ੁਸ਼ੀਆਂ ਤੇ ਖੇੜੇ ਕਰਮਾਂ ਵਾਲੀਆਂ” ਪੇਸ਼ ਕੀਤੀ।
ਇਸ ਭਾਵਪੂਰਤ ਮੌਕੇ ਉਤੇ ਅੱਖਰ ਮੰਚ ਵੱਲੋਂ ਪ੍ਰੋ ਕੁਲਵੰਤ ਸਿੰਘ ਔਜਲਾ ਦੁਆਰਾ ਲਿਖਤ ਨਵ- ਪ੍ਰਕਾਸ਼ਿਤ ਪੁਸਤਕ” ਮਾਂ ਵਰਗੀ ਕਵਿਤਾ” ਸੰਤੋਖ ਸਿੰਘ ਭੌਰ ਨੂੰ ਭੇਂਟ ਕੀਤੀ।
ਮੀਡੀਆ ਇੰਚਾਰਜ ਸੁਖਵਿੰਦਰ ਮੋਹਨ ਸਿੰਘ ਭਾਟੀਆ, ਆਰਟਿਸਟ ਜਸਬੀਰ ਸਿੰਘ ਸੰਧੂ, ਜਸਵਿੰਦਰ ਸਿੰਘ ਚਾਹਲ, ਸਰਪੰਚ ਉਜਾਗਰ ਸਿੰਘ ਭੌਰ, ਐਡਵੋਕੇਟ ਖਲਾਹਰ ਸਿੰਘ ਧੰਮ, ਜਸਕਰਨ ਸਿੰਘ ਅਤੇ ਹਰਪਿੰਦਰ ਸਿੰਘ ਬਾਜਵਾ ਨੇ ਬਾਬਾ ਜੀ ਦੇ ਮਾਨਵੀ ਉਪਰਾਲਿਆਂ ਦੀ ਸ਼ਲਾਘਾ ਕਰਦੇ ਹੋਏ ਹਾਜ਼ਰ ਸ਼ਖ਼ਸੀਅਤਾਂ ਦਾ ਧੰਨਵਾਦ ਕੀਤਾ। ਸਾਹਿਤਕਾਰ ਸੰਤੋਖ ਸਿੰਘ ਭੌਰ ਨੇ ਅੱਖਰ ਮੰਚ ਦੇ ”ਚਲੋ ਲਗਾਈਏ ਘਰ ਘਰ ਅੰਦਰ ਦਿਲ- ਅੱਖਰਾਂ ਦੀਆ ਦਾਬਾਂ ”ਮਿਸ਼ਨ ਦੀ ਵਡਿਆਈ ਕਰਦਿਆਂ ਕਿਹਾ ਕਿ ਚੰਗਾ ਲਿਖਣ ਲਈ ਚੰਗੇ ਸਾਹਿਤ ਨੂੰ ਪੜ੍ਹਨਾ ਬੜਾ ਜ਼ਰੂਰੀ ਹੈ।
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly