ਸਾਨੂੰ ਬੱਚਿਆਂ ਨੂੰ ਸ਼ੁਰੂ ਤੋਂ ਹੀ ਸਾਹਿਤ ਨਾਲ ਜੋੜਨਾ ਚਾਹੀਦੈ – ਜਸਮੀਤ ਸਿੰਘ


ਸਭ ਤੋਂ ਪਹਿਲਾਂ ਤੇਜਿੰਦਰ ਚੰਡਿਹੋਕ ਨੇ ਸਾਰੇ ਸਾਹਿਤਕ ਦੋਸਤਾਂ, ਮਿੱਤਰਾ, ਰਿਸ਼ਤੇਦਾਰਾਂ ਅਤੇ ਸਨੇਹੀਆਂ ਨੂੰ ਸਮੇਂ ਵਿੱਚੋ ਸਮਾਂ ਕੱਢ ਕੇ ਸਮਾਗਮ ਵਿੱਚ ਆਉਣ ਵਾਸਤੇ ਜੀ ਆਇਆਂ ਆਖਦਿਆਂ ਸਕੂਲ ਮੁਖੀ ਹਰੀਸ਼ ਬਾਂਸਲ ਹੁਰਾਂ ਦਾ ਸਹਿਯੋਗ ਦੇਣ ਲਈ ਧੰਨਵਾਦ ਵੀ ਕੀਤਾ। ਇਸ ਸਭਾ, ਸਨਮਾਨ ਅਤੇ ਬੀਰਪਾਲ ਕੌਰ ਹੰਡਿਆਇਆ ਸਬੰਧੀ ਡਾਕਟਰ ਭੁਪਿੰਦਰ ਸਿੰਘ ਬੇਦੀ, ਕਹਾਣੀਕਾਰ ਭੋਲਾ ਸਿੰਘ ਸੰਘੇੜਾ, ਮਾਲਵਿੰਦਰ ਸ਼ਾਇਰ , ਕਰਮ ਸਿੰਘ ਭੰਡਾਰੀ, ਪੱਤਰਕਾਰ ਬੰਧਨਤੋੜ ਸਿੰਘ, ਪਵਨ ਪਰਿੰਦਾ, ਜਗਰਾਜ ਚੰਦ ਰਾਏਸਰ ਅਤੇ ਦਰਸ਼ਨ ਸਿੰਘ ਗੁਰੂ ਨੇ ਆਪੋ ਆਪਣੇ ਵਿਚਾਰ ਸਾਂਝੇ ਕਰਦਿਆਂ ਜਿੱਥੇ ਬੀਰਪਾਲ ਕੌਰ ਹੰਡਿਆਇਆ ਨੂੰ ਵਧਾਈ ਦਿੱਤੀ ਉੱਥੇ ਸਭਾ ਵੱਲੋਂ ਕੀਤੀ ਇਸ ਸਨਮਾਨ ਚੋਣ ਅਤੇ ਕਾਰਜ ਸ਼ੈਲੀ ਪ੍ਰਤੀ ਧੰਨਵਾਦ ਵੀ ਕੀਤਾ।
ਸਮਾਗਮ ਦੌਰਾਨ ਹੋਏ ਕਵੀ ਦਰਬਾਰ ਵਿਚ ਰਾਮ ਸਰੂਪ ਸ਼ਰਮਾ, ਮਾਲਵਿੰਦਰ ਸ਼ਾਇਰ, ਸਿਮਰਜੀਤ ਕੌਰ ਬਰਾੜ, ਪਾਲ ਸਿੰਘ ਲਹਿਰੀ, ਮਨਦੀਪ ਕੁਮਾਰ, ਨਰਿੰਦਰ ਕੌਰ ਸਿੱਧੂ, ਲਛਮਣ ਦਾਸ ਮੁਸਾਫ਼ਿਰ, ਸੁਖਵਿੰਦਰ ਸਿੰਘ ਸਨੇਹ, ਡਾਕਟਰ ਉਜਾਗਰ ਸਿੰਘ ਮਾਨ, ਰਾਜਿੰਦਰ ਸ਼ੌਂਕੀ, ਰਘਬੀਰ ਸਿੰਘ ਗਿੱਲ, ਕਰਮਜੀਤ ਭੋਤਨਾ, ਜਗਜੀਤ ਗੁਰਮ, ਹਾਕਮ ਸਿੰਘ ਰੂੜੇਕੇ, ਗਮਦੂਰ ਰੰਗੀਲਾ, ਰਜਨੀਸ਼ ਕੌਰ ਬਬਲੀ, ਸੁਰਜੀਤ ਸਿੰਘ ਸੰਧੂ, ਸਤੀਸ਼ ਕਾਂਸਲ, ਸੁਰਜੀਤ ਸਿੰਘ ਦਿਹੜ , ਮਨਜੀਤ ਸਿੰਘ ਸਾਗਰ, ਹਾਕਮ ਸਿੰਘ ਭੁੱਲਰ ਆਦਿ ਸ਼ਾਮਲ ਸਨ।ਸਮਾਗਮ ਦਾ ਮੰਚ ਸੰਚਾਲਨ ਸਾਗਰ ਸਿੰਘ ਸਾਗਰ ਨੇ ਬਹੁਤ ਹੀ ਖ਼ੂਬਸੂਰਤੀ ਨਾਲ ਨਿਭਾਇਆ। ਸਮਾਗਮ ਦੇ ਅੰਤ ਵਿੱਚ ਸਾਰੇ ਲੇਖਕਾਂ, ਪਾਠਕਾਂ ਅਤੇ ਸਰੋਤਿਆਂ ਦਾ ਧੰਨਵਾਦ ਕਰਦਿਆਂ ਜਸਮੀਤ ਸਿੰਘ ਖਾਲਸਾ ਨੇ ਕਿਹਾ ਕਿ ਸਾਨੂੰ ਛੋਟੇ ਬੱਚਿਆਂ ਨੂੰ ਮੁੱਢ ਤੋਂ ਅਜਿਹੇ ਸਮਾਗਮਾਂ ਅਤੇ ਸਾਹਿਤ ਨਾਲ ਜੋੜਨਾ ਚਾਹੀਦਾ ਹੈ।
ਸਮਾਗਮ ਵਿੱਚ ਹੋਰਨਾਂ ਤੋਂ ਇਲਾਵਾ ਮਹਿੰਦਰ ਸਿੰਘ ਰਾਹੀ, ਮੇਜਰ ਸਿੰਘ ਗਿੱਲ, ਪੱਤਰਕਾਰ ਅਸ਼ੋਕ ਭਾਰਤੀ, ਜਸਨੀਤ ਕੌਰ, ਮਨਪ੍ਰੀਤ ਕੌਰ, ਨਵਦੀਪ ਸਿੰਘ ਕਪੂਰ, ਪਰਮਜੀਤ ਸਿੰਘ, ਸਤਿਗੁਰ ਸਿੰਘ, ਕਪੂਰ ਚੰਦ, ਹਰਮਨ ਕੌਰ, ਮਨਰਾਜ ਸਿੰਘ, ਕੁਲ ਰੌਨਕ ਸਿੰਘ, ਜੁਪਿੰਦਰ ਸਿੰਘ, ਜੈਸਮੀਨ ਕੌਰ, ਬਲਵੀਰ ਸਿੰਘ ਐਮ ਸੀ, ਡਾਕਟਰ ਹਰਿਭਗਵਾਨ, ਰਾਮ ਸਿੰਘ ਬੀਹਲਾ, ਚਰਨ ਸਿੰਘ ਸਿੱਧੂ, ਡਾਕਟਰ ਹਰੀਸ਼ ਸ਼ਰਮਾ, ਮਨਦੀਪ ਵਾਲੀਆ, ਮਨੋਜ ਵਾਲੀਆ, ਡਾਕਟਰ ਕੁਲਵੰਤ ਸਿੰਘ ਜੋਗਾ ਆਦਿ ਨੇ ਸ਼ਮੂਲੀਅਤ ਕੀਤੀ।
ਤੇਜਿੰਦਰ ਚੰਡਿਹੋਕ
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly
https://play.google.com/store/apps/details?id=in.yourhost.samajweekly