(ਸਮਾਜ ਵੀਕਲੀ): ਵਿਕਟੋਰੀਆ ਸੀਨੀਅਰ ਸੈਕੰਡਰੀ ਪਬਲਿਕ ਸਕੂਲ, ਲਹਿਰਾ (ਲੁਧਿਆਣਾ) ਵਿਖੇ ਵਣਮੰਡਲ ਰੇਂਜ ਲੁਧਿਆਣਾ ਵੱਲੋਂ ਪਿਛਲੇ ਦਿਨੀਂ ਵਾਤਾਵਰਣ ਜਾਗਰੂਕਤਾ ਸੈਮੀਨਾਰ ਕਰਵਾਇਆ ਗਿਆ। ਸੈਮੀਨਾਰ ਦੌਰਾਨ ਉੱਘੇ ਲੇਖਿਕਾ, ਪੇ੍ਰਨਾਦਾਇਕ ਸਪੀਕਰ ਅਤੇ ਵਾਤਾਵਰਣ ਪ੍ਰੇਮੀ ਸ੍ਰੀਮਤੀ ਬਰਜਿੰਦਰ ਕੌਰ ਬਿਸਰਾਓ ਜੀ ਨੇ ਮੁੱਖ ਮਹਿਮਾਨ ਵੱਜੋਂ ਸ਼ਿਰਕਤ ਕੀਤੀ ।ਇਸ ਮੌਕੇ ਉਹਨਾਂ ਨੂੰ ਵਣ ਮੰਡਲ ਅਧਿਕਾਰੀਆਂ ਸ: ਕੁਲਦੀਪ ਸਿੰਘ,ਸ੍ਰੀ ਮਤੀ ਪ੍ਰਨੀਤ ਕੌਰ ਵੱਲੋਂ ਅਤੇ ਸਕੂਲ ਦੇ ਪ੍ਰਿੰਸੀਪਲ ਸ੍ਰੀ ਵਿਪਿਨ ਸੇਠੀ ਅਤੇ ਸਮੂਹ ਸਟਾਫ਼ ਵੱਲੋਂ ਯਾਦਗਾਰੀ ਚਿੰਨ੍ਹ ਭੇਟ ਕਰਕੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਵਣ ਵਿਸਥਾਰ ਰੇਂਜ ਲੁਧਿਆਣਾ ਦੇ ਫੀਲਡ ਸਟਾਫ ਵੱਲੋਂ ਸਕੂਲੀ ਵਿਦਿਆਰਥੀਆਂ ਨੂੰ ਵਾਤਾਵਰਣ ਨਾਲ ਸਬੰਧਿਤ ਦਰਪੇਸ਼ ਸਮੱਸਿਆਵਾਂ ਅਤੇ ਸਮਾਧਾਨ ਬਾਰੇ ਬੱਚਿਆਂ ਨੂੰ ਜਾਗਰੂਕ ਕੀਤਾ ।
ਬੱਚਿਆਂ ਨਾਲ ਵਾਤਾਵਰਣ ਦੀ ਸੇਵਾ, ਹਵਾ, ਪਾਣੀ, ਮਿੱਟੀ ਦੀ ਸੰਭਾਲ ਅਤੇ ਪ੍ਦੂਸਣ ਘੱਟ ਕਰਨ ਦੇ ਨੁਕਤੇ ਸਾਂਝੇ ਕੀਤੇ ਗਏ। ਸੈਮੀਨਾਰ ਦੌਰਾਨ ਸਕੂਲ ਪਿੰਸੀਪਲ ਸ੍ਰੀ ਵਿਪਿਨ ਸੇਠੀ ਜੀ ਦੀ ਅਗਵਾਈ ਵਿੱਚ ਵਿਦਿਆਰਥੀਆਂ ਵੱਲੋਂ ਮਿੱਟੀ ਤੇ ਰੁੱਖਾਂ ਦੀ ਮਹਤੱਤਾ ਦਾ ਸੰਦੇਸ਼ ਦਿੰਦੇ ਪੋਸਟਰ ਅਤੇ ਸਲੋਗਨ ਮੁਕਾਬਲੇ ਕਰਵਾਏ ਗਏ। ਜੇਤੂ ਵਿਦਿਆਰਥੀਆਂ ਨੂੰ ਵਣ ਵਿਭਾਗ ਵੱਲੋਂ ਟਰਾਫ਼ੀਆਂ ਅਤੇ ਸਰਟੀਫਿਕੇਟ ਦੇ ਕੇ ਸਨਮਾਨਿਤ ਕੀਤਾ ਗਿਆ । ਵਿਦਿਆਰਥੀਆਂ ਨੂੰ ਰੁੱਖਾਂ ਦੀ ਸਾਂਭ ਸੰਭਾਲ ਸਬੰਧੀ ਵਿਭਾਗੀ ਲਿਟਰੇਚਰ ਵੀ ਵੰਡਿਆ ਗਿਆ । ਇਸ ਮੌਕੇ ਸਕੂਲ ਪਿ੍ੰਸੀਪਲ ਸ੍ਰੀ ਵਿਪਿਨ ਸੇਠੀ, ਰਿਟਾ. ਕੈਪਟਨ ਜਸਵੀਰ ਸਿੰਘ, ਵਣ ਰੇਂਜ ਇੰਚਾਰਜ ਸ੍ਰੀਮਤੀ ਪਰਨੀਤ ਕੌਰ, ਵਣ ਬੀਟ ਇੰਚਾਰਜ ਕੁਲਦੀਪ ਸਿੰਘ, ਸ੍ਰੀਮਤੀ ਤਪਿੰਦਰ ਕੌਰ, ਜਿਸਾਣ ਹੈਦਰ, ਭਵਨਜੋਤ ਕੌਰ,ਅੰਮਿ੍ਤਪਾਲ ਕੌਰ, ਕਿਰਨਦੀਪ ਕੌਰ, ਮੋਨੂ ਕੁਮਾਰ ਸਿੰਘ ਆਦਿ ਸਕੂਲ ਸਟਾਫ ਹਾਜ਼ਰ ਸੀ।
‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly