ਜਲੰਧਰ, ਬਿਊਰੋ: ਪੱਤਰਕਾਰ ਅਤੇ ਸੰੰਜੀਦਾ ਕਹਾਣੀਕਾਰ ਬਿੰਦਰ ਬਸਰਾ ਦੇ ਪਿਤਾ ਕਿਰਪਾ ਰਾਮ ਦਾ ਸੰਖੇਪ ਬੀਮਾਰੀ ਪਿੱਛੋਂ ਸ਼ੁੱਕਰਵਾਰ ਨੂੰ ਦਿਹਾਂਤ ਹੋ ਗਿਆ। ਉਹ 87 ਸਾਲਾਂ ਦੇ ਸਨ। ਉਨ੍ਹਾਂ ਦਾ ਸਸਕਾਰ ਜਲੰਧਰ ਜ਼ਿਲ੍ਹੇ ’ਚ ਜਮਸ਼ੇਰ ਖ਼ਾਸ ਨੇੜੇ ਪੈਂਦੇ ਉਨ੍ਹਾਂ ਦੇ ਪਿੰਡ ਜੰਡਿਆਲੀ ’ਚ ਕੀਤਾ ਗਿਆ।
ਬਾਬਾ ਜੀ ਦੇ ਚਲਾਣੇ ਉੱਤੇ ਵੇਗਰ ਬੂਟਾ, ਮਹਿਤਾਬ ਉਦ ਦੀਨ ਸਪੀਕਿੰਗ ਪੰਜਾਬ, ਗੁਰਪ੍ਰੀਤ ਖੋਖਰ ਭਾਈ ਰੂਪਾ, ਪੰਜਾਬੀ ਲਹਿਰ, ਖ਼ਬਰ ਖ਼ੁਲਾਸਾ ਤੋਂ ਲੇਖਕ ਯਾਦਵਿੰਦਰ ਦੀਦਾਵਰ, ਰੇਡੀਓ ਹੋਸਟ ਤੇ ਬੁੱਧੀਜੀਵੀ ਪ੍ਰਮਿੰਦਰ ਪੁਰੂ, ਪੱਤਰਕਾਰ ਰਮੇਸ਼ ਸਈਪੁਰ, ਲੇਖਕ ਜਸਵਿੰਦਰ ਦੂਹੜੇ, ਚਿੰਤਕ ਤੇ ਲਿਖਾਰੀ ਯੁੱਧਨੀਤ ਵਾਹਦ ਸਰੂਪ ਨਗਰ ਰਾਓਵਾਲੀ, ਲੇਖਕਾਂ ਤੇ ਪੱਤਰਕਾਰਾਂ ਨੇ ਸਮੁੱਚੇ ਬਸਰਾ ਪਰਿਵਾਰ ਨਾਲ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ। ਸਭ ਨੇ ਕਾਮਨਾ ਤੇ ਦੁਆ ਕੀਤੀ ਕਿ ਉਪਰ ਰੱਬ ਉਨ੍ਹਾਂ ਦੇ ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਬਖ਼ਸ਼ਣ।