ਭਲਵਾਨ ਢਹਿ ਢਹਿ ਕੇ ਚੈਪੀਅਨ ਬਣਦੇ ਹਨ।

ਜੋਗਿੰਦਰ ਬਾਠ ਹੌਲੈਂਡ
ਜੋਗਿੰਦਰ ਬਾਠ ਹੌਲੈਂਡ
(ਸਮਾਜ ਵੀਕਲੀ)
ਕੀ ਹਿੰਦੌਸਤਾਨ ਵਿੱਚੋਂ ਰਿਸ਼ਵਤ ਖੋਰੀ ,ਭਰਿਸ਼ਟਾਚਾਰ ਖਤਮ ਹੋ ਸਕਦਾ ਹੈ ?
ਮੇਰਾ ਫੇਸਬੁੱਕ ਤੇ 5000 ਦੋਸਤ ਹੈ. ਕਈਆਂ ਨੇ ਮੈਨੂੰ ਚਾਹ ਕੇ ਦੋਸਤ ਬਣਾਇਆ ਤੇ ਕਈਆਂ ਨੂੰ ਮੈਂ ਚਾਹ ਕੇ ।ਵਿੱਚ ਵਿੱਚ ਕੁਸ਼ ਕੁਸ਼ ਦੋਸਤ ਵਿਚਾਰਾਂ ਦੇ ਵਖਰੇਵੇ ਕਾਰਨ ਟੁੱਟਦੇ ਜੁੱੜਦੇ ਰਹੇ..ਪਰੰਤੂ ਪਿੱਛਲੇ ਕੁਸ਼ ਸਮੇਂ ਤੋਂ ਮੇਰੇ ਦੋਸਤ ਵੱਧੇ ਹਨ ਤੇ ਹੁਣ ਮੈਨੂੰ ਕਈ ਮਹੀਨੇ ਹੋ ਗਏ ਹਨ ਕਿਸੇ ਫੇਸਬੁੱਕੀ ਦੋਸਤ ਪਿਆਰੇ ਨੂੰ ਡਲੀਟ ਕੀਤਿਆ ..ਮੇ੍ਰੇ ਇਹ ਸਾਰੇ ਪੱਕੇ ਦੋਸਤ ਹੁਣ ਕੀਮਤੀ ਮੋਤੀਆਂ ਵਰਗੇ ਹਨ. ਪਿੱਛਲੇ ਦਸ ਸਾਲ ਤੋਂ ਮੈਂ ਫੇਸਬੁੱਕ ਤੇ ਸਰਗਰਮ ਹਾਂ।
ਮੈਂ ਹੌਲੈਂਡ ਵਰਗੇ ਬਹੁਤ ਹੀ ਖੂਬਸੂਰਤ ਮੁਲਖ਼ ਵਿੱਚ ਬਹੁਤ ਹੀ ਮਜ਼ੇ ਨਾਲ ਰਹਿ ਰਿਹਾ ਹਾਂ। ਮੈਂ 38 ਸਾਲਾ ਵਿੱਚ 72 ਵਾਰ ਪੰਜਾਬ ਆਇਆ ਹਾਂ। 1983 ਤੋਂ ਲੈ ਕੇ ਹੁਣ ਤੱਕ..ਮੈਂ ਪੰਜਾਬ ਦੇ ਸਾਰੇ ਰੰਗ ਬਦਲਦੇ ਵੇਖੇ ਹਨ. ਮੇਰਾ ਬਾਪ ਪੰਜਾਬ ਵਿੱਚ ਰਹਿੰਦਾ ਸੀ ਤਿੰਨ  ਸਾਲ ਪਹਿਲਾ ਵਿਛੋੜਾ ਦੇ ਗਿਆ ਮਾਂ ਪੰਜ ਸਾਲ ਪਹਿਲਾ ਗੁਜ਼ਰ ਗਈ ਸੀ। ਬੜੀਆਂ ਸਰਕਾ੍ਰਾਂ ਆਈਆਂ ਪੰਜਾਬ ਵਿੱਚ ਤੇ ਬੜੀਆਂ ਗਈਆ,ਪਰ ਰਿਸ਼ਵਤਾਂ…ਗਰੀਬ ਗੁਰਬੇ ਦੀ ਕੁੱਟਮਾਰ ਤੱਕੜੇ ਦਾ ਸੱਤੀ ਵੀਹੀ ਸੌਅ..ਜਦੋ ਦਾ ਮੈਂ ਜੰਮਿਆ ਹਾਂ ਹੁੰਦਾ ਆਇਆ ਵੇਖਿਆ ਹੈ ਉਹ ਖਤਮ ਨਹੀਂ ਹੋਇਆ ।
ਮੇਰਾ ਇੱਕ ਕੇਸ ਸਧਾਰਣ ਜਿਹਾ ਮੋਗੇ ਅਦਾਲਤ ਵਿੱਚ ਪਾਰਟੀਸ਼ਨ ਦਾ ਚੱਲ ਰਿਹਾ ਹੈ। ਡਿੰਪਲ ਚੱਡੇ ਨੂੰ ਜ਼ਮੀਨ ਵੇਚੀ ਸੀ। ਚੱਡੇ ਨੇ ਬਿਆਨਾ ਕਰ ਸਾਡੀ ਛੇ ਕਿੱਲੇ ਪੈਲੀ ਵਿੱਚ ਕਲੋਨੀ ਕੱਟ ਦਿੱਤੀ। ਸਿਰਫ ਬਿਆਨਾ। ਦੋ ਸਾਲ ਬਹੁਤ ਕਹਿਣ, ਜੱਦੋ ਜਹਿਦ ਕਰਨ ਦੇ ਬਾਵਜੂਦ ਵੀ ਚੱਡੇ ਨੇ ਰਜਿਸਟਰੀ ਨਹੀਂ ਕਰਵਾਈ ਬਿਆਨੇ ਦਾ ਟਾਇਮ ਵੀ ਲੰਘ ਗਿਆ ਸੀ। ਮੈਂ ਤਾਂ ਬਾਹਰ ਸੀ ਮੇਰੇ ਚਾਚੇ ਤੇ ਤਾਏ ਦੇ ਪੁੱਤਾ ਨੇ ਚੱਡੇ ਦੀਆਂ ਇੱਟਾ ਪੱਟ ਪੈਲੀ ਵਾਹ ਦਿੱਤੀ।
ਪਰੰਤੂ ਚੱਡੇ ਨੇ ਮੇਰੇ ਚਾਚੇ ਤਾਏ ਦੇ ਪੁੱਤ ਪਰਿਵਾਰ ਸਮੇਤ ਆਪਣੀ ਸਿਆਸੀ ਪਾਵਰ ਨਾ ਅੰਦਰ ਕਰਵਾ ਦਿੱਤੇ। ਫਿਰ ਫੈਂਸਲਾ ਹੋਇਆ ਜਿੰਨਾ ਬਿਆਨਾ ਦਿੱਤਾ ਉਨੀ ਚੱਡੇ ਨੂੰ ਰਜਿਟਰੀ ਕਰਵਾ ਦਿੱਤੀ ਜਾਵੇ ਤੇ ਬਾਕੀ ਦੇ ਚੱਡੇ ਤੋ ਆਪਣੀ ਪੈਲੀ ਵਿੱਚ ਉਸ ਦੇ ਰੇਟ ਤੇ ਪਲਾਟ ਲੈ ਜਾਣ। ਮੈਨੂੰ ਚੱਡੇ ਨੇ ਚਾਰ ਪਲਾਟ ਪੱਚੀ ਪੱਚੀ ਮਰਲੇ ਦੇ ਕੈਂਟਰ ਸਿਟੀ ਵਿੱਚ ਅੱਸੀ ਹਜ਼ਾਰ ਪਰ ਕੱਚਾ ਮਰਲਾ ਨਵੀਂ ਬਣਨ ਵਾਲੀ ਕਲੌਨੀ ਵਿੱਚ ਨਕਸ਼ੇ ਤੇ ਵਿਖਾ ਦੇ ਦਿੱਤੇ ਤੇ ਰਜਿਸਟਰੀ ਖਾਲੀ ਜਮੀਨ ਦੀ ਕਰਵਾ ਦਿੱਤੀ।
ਦੋ ਕਿੱਲੇ ਜ਼ਮੀਨ ਸੀ ਕਲੋਨੀ ਕਦੇ ਬਣੀ ਹੀ ਨਹੀਂ ਤੇ ਮੰਦਾ ਪੈ ਗਿਆ। ਹੁਣ ਖਾਲੀ ਜ਼ਮੀਨ ਵਿੱਚ ਸੱਤ ਪਾਰਟਨਰ ਹਨ ਜ਼ਮੀਨ ਅਜੇ ਵੀ ਉਵੇਂ ਹੀ ਖਾਲੀ ਪਈ ਹੈ। ਹੁਣ ਚੱਡਾ ਸਾਹਿਬ ਤਾਂ ਬਾਹਰ ਹਨ। ਅਸੀਂ ਸੱਤੇ ਪਾਰਟਨਰ ਕਿਸੇ ਨੂੰ ਨਹੀਂ ਜਾਣਦੇ।
ਛੇ ਸਾਲ ਪਹਿਲਾ ਮੈਂ ਵਕੀਲ ਰਮੇਸ਼ ਗਰੋਰਵ ਰਾਹੀ ਐਨ ਆਰ ਆਈ ਅਦਾਲਤ ਵਿੱਚ ਕੇਸ ਕੀਤਾ ਸੀ ਕਿ ਮੇਰੇ ਹਿੱਸੇ ਦੀ ਜ਼ਮੀਨ ਕਢਵਾ ਕੇ ਦਿੱਤੀ ਜਾਵੇ। ਹੁਣ ਤੱਕ ਮੇਰਾ ਕੋਈ ਪੰਜ ਲੱਖ ਰੂਪੈ ਖਰਚ ਹੋ ਚੁੱਕੇ ਹਨ ਤੇ ਚਾਰ ਮੈ ਮੋਗੇ ਗੇੜੇ ਮਾਰ ਚੱਕਿਆ ਹਾਂ।
ਤਰੀਕ ਦਰ ਤਰੀਕ ਕੋਈ ਸੌਅ ਕੁ ਤਰੀਕ ਪੈ ਚੁੱਕੀ ਹੈ ਫਿਰ ਕਰੋਨਾ ਆ ਗਿਆ ਤੇ ਹੁਣ ਤਾਂ ਤਰੀਕ ਵੀ ਨਹੀਂ ਪੈਂਦੀ ਸਾਰੇ ਉੜਾ ਐੜਾ ਈੜੀ ਨਕਸ਼ੇ ਅਦਾਲਤ ਵਿੱਚ ਪੇਸ਼ ਕੀਤੇ ਹਨ । ਤੇ ਕੇਸ ਜਿਉਂ ਦਾ ਤਿਉਂ ਹੈ। ਪਟਵਾਰੀ,ਵਕੀਲ,ਅਰਜੀ ਨਵੀਸ ਜਰੂਰ ਕਾਮਯਾਬ ਹਨ ਪਰ ਮੈਂ ਫਿਹਲ ਹਾਂ। ਮੇਰਾ ਕੇਸ ਕਿਸੇ ਪਾਸੇ ਨਹੀਂ ਲੱਗਿਆ। ਵੇਖੋ ਕਦੋਂ ਲੱਗਦਾ ਹੈ ?।
ਇੱਕ ਆਸ ਸੀ ਆਪ ਦੇ ਝਾੜੂ ਤੇ । ਇਸ ਰਿਸ਼ਵਤ ਖੋਰ ਸਿਸਟਮ ਨੇ ਝਾੜੂ ਨੂੰ ਬਹੁਕਰ ਬਣਾ ਪਿੱਛਲੇ ਸਮੇਂ   ਤਾਂ ਪੰਜਾਬ ਵਿੱਚ ਤੀਲਾ ਤੀਲਾ ਕਰ ਦਿੱਤਾ ਸੀ । ਅੱਗੇ ਕੋਈ ਆਸ ਦਿਸਦੀ ਨਹੀਂ ਸੀ ਪਰੰਤੂ ‘ਜੀਵੇ ਆਸਾ ਮਰੇ ਨਿਰਾਸ਼ਾ” ਹੁਣ ਫਿਰ ਪੰਜਾਬ ਦੀਆਂ ਚੋਣਾਂ ਹਨ ਬਸ ਜਿੱਤਾ ਦਿਉ ਇੱਕ ਵਾਰ ਫਿਰ “ਆਪ” ਨੂੰ ਸ਼ਾਇਦ ਕੁੱਝ ਬਦਲ ਹੀ ਜਾਵੇ ? ਡਟ ਜਾਵੋ ਇੱਕ ਵਾਰ ਪੰਜਾਬ ਵਿੱਚ ਵਿੱਚ ਡਟ ਜਾਵੋਂ ਇਹ ਬਦਲਾ ਵੀ ਵੇਖ ਜਾਈਏ ਨਹੀਂ ਤਾਂ ਜੋ ਪੱਲੇ ਹੈ ੳਹੀ ਹੈ। ਯਾਦ ਰੱਖੋ ਘੁੱਲਦੇ ਭਲਵਾਨ ਹਾਰ ਕੇ ਹੀ ਜਿੱਤਦੇ ਹੁੰਦੇ ਹਨ ਤੇ ਚੈਪੀਅਨ ਬਣਦੇ ਹਨ ।
ਬਣਾ ਦਿਉ ਇਸ ਵਾਰ ਢੱਠੇ ਭਲਵਾਨ ਨੂੰ ਚੈਪੀਅਨ। ਇਹ ਬਦਲਾ ਵੀ ਵੇਖ ਜਾਈਏ ਤੇ ਵਹਿਮ ਕੱਢ ਜਾਈਏ। ਵਰਨਾ ਵਹਿਮ ਤਾਂ ਵਹਿਮ ਹੀ ਹੁੰਦਾ ਹੈ। ਮੇਰੇ ਵਾਂਗ ਸਾਰੇ ਪੰਜਾਬ ਵਾਸੀਆ ਨੂੰ ਵੀ ਨੂੰ ਵੀ ਰਹੂ ਅੱਜ ਵਹਿਮ ਕੱਢਣ ਦਾ ਵਕਤ ਹੈ।
ਥੋਡਾ ਭਰਿਸ਼ਟਾਚਾਰ, ਤੇ ਭਰਿਸ਼ਟ ਸਿਸਟਿਮ ਦਾ ਰੱਜ ਕੇ ਸਤਾਇਆ।
Previous articleਬਲਾਚੌਰ ਵਿਖੇ ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੇ ਜਨਮ ਦਿਹਾੜੇ ਦੀਆਂ ਖੁਸ਼ੀਆਂ ਵਿੱਚ ਨਗਰ ਕੀਰਤਨ ਸਜਾਇਆ ਗਿਆ
Next articleਗਣਤੰਤਰ ਦਿਵਸ ਪਰੇਡ