(ਸਮਾਜ ਵੀਕਲੀ)
ਵਾਹ ਨੀ ਜਿੰਦੜੀਏ ,
ਆਹ ਨੀ ਜਿੰਦੜੀਏ ,
ਪੈ ਗਈ ਕਿਹੜੇ ,
ਰਾਹ ਨੀ ਜਿੰਦੜੀਏ I
—
ਬਚਪਨ ਗਿਆ ਉਡਾਰੀ ਮਾਰ ,
ਪੜ -ਲਿਖ ,ਲੱਭਦੇ ਰਹੇ ਕੰਮ ਕਾਰ I
ਫਿਰ ਹੋ ਗਿਆ ਵਿਆਹ ਨੀ ਜਿੰਦੜੀਏ I
ਆਹ ਨੀ ਜਿੰਦੜੀਏ…………………I
—
ਬਚਪਨ ਵਿਚ ਸੀ ਮੌਜ ਬਹਾਰਾਂ I
ਕੀ ਜਿੱਤਾਂ ਤੇ ਕੀ ਸੀ ਹਾਰਾਂ I
ਤੰਗੀਆਂ-ਤਰੁਸੀਆਂ ਲੰਘ ਰਹੀ ਜਿੰਦਗੀ ,
ਪੈ ਗਿਆ ਗਲ ਵਿਚ ਫਾਹ ਨੀ ਜਿੰਦੜੀਏ I
ਆਹ ਨੀ ਜਿੰਦੜੀਏ…………………I
—–
ਫਰਕ ਨੀ ਰਹਿ ਗਿਆ ਦਿਨ ਤੇ ਰਾਤ ਵਿਚ I
ਘੁੰਮ ਰਹੀ ਚੜਖੜੀ ਤਵੇ ਤੇ ਪਰਾਤ ਵਿਚ I
ਕਿਰਤ ਕਰਦਿਆਂ ਲੰਘ ਰਹੀ ਸਾਰੀ ,
ਔਖੇ ਲੈਣੇ ਸਾਹ ਨੀ ਜਿੰਦੜੀਏ I
ਆਹ ਨੀ ਜਿੰਦੜੀਏ…………………I
—–
ਘੁੰਮ ਰਹੀ ਚਕਰੀ , ਤਾਂ ਕੀ ਹੋਇਆ I
ਪਾਇਆ ਵੀ ਏ ,ਜੇ ਕੁਛ ਖੋਇਆ I
ਕੰਡੇ ਸਾਰੇ ਪੁੱਟ ਸੁੱਟਣੇ ਹੁਣ ,
ਜੋ ਵਿਚ ਆਵਣ ਰਾਹ ਨੀ ਜਿੰਦੜੀਏ I
ਤਰਸੇਮ ਸਹਿਗਲ
93578-96207
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly