(ਸਮਾਜ ਵੀਕਲੀ)
ਦੁਨੀਆਂ ਦੀ ਸੋਚ ਹੋ ਗਈ ਹੈ ਡਾਹਢੀ ਤੰਗ
ਲੋਕਾਂ ਦੇ ਮਨਾਂ ਨੂੰ ਵੀ ਹੁਣ ਲੱਗਿਆ ਜੰਗ।
ਵੇਖ ਕੁਰੀਤੀਆਂ ਰੱਬ ਵੀ ਹੋਇਆ ਦੰਗ ਚੱਲ ਮਨਾ ਇਕੱਲਾ ਤੁਰ ਨਾ ਭਾਲ ਸੰਗ।।
ਕਾਜ ਤੂੰ ਲੱਖਾਂ ਖਰਚ ਸਵਾਰ ਤੈਨੂੰ ਮਿਲਣੇ ਨੰਗ
ਉਦਾਸ ਨਾ ਹੋਵੀਂ ਇਹ ਵੀ ਉਸ ਦਾਤੇ ਦੇ ਰੰਗ।
ਇੱਕ ਵਾਰ ਆਖੇਗਾ ਜਾਨ ਤੇਰੀ ਲੈਣਗੇ ਮੰਗ
ਜੇ ਤੇਰੀ ਇੱਛਾ ਹੋਈ ਕੋਠੇ ਕਹਿੰਦੇ ਭੁਜਣੀ ਭੰਗ।।
ਰਾਹ ਤੇਰੇ ਪੱਧਰੇ ਤੇ ਕੰਡਿਆਂ ਦੀ ਸੇਜ ਵਿਛਾਉਣਗੇ
ਜਿਸ ਦਿਸ਼ਾ ਵੱਲ ਮੁੱਖ ਕਰੇਗਾ ਉਸ ਤੋਂ ਉਲਟ ਜਾਣਗੇ।
ਕੰਮ ਤੇਰੇ ਚੜਦੇ ਨੇਪਰੇ ਵੇਖ ਤੈਨੂੰ ਐਵੇਂ ਉਲਝਾਣਗੇ
ਜੇ ਅੜਿਆ ਤਾਂ ਨਿੰਦਿਆਂ ਜੇ ਚੜ੍ਹਿਆ ਤੇ ਆਪਾਂ ਵਡਿਆਉਣਗੇ।।
ਸੁਰਿੰਦਰਪਾਲ ਸਿੰਘ
ਸ੍ਰੀ ਅੰਮ੍ਰਿਤਸਰ ਸਾਹਿਬ