(ਸਮਾਜ ਵੀਕਲੀ)
ਰੰਗ ਬਸੰਤੀ ਦੇ ਚੱਕਰ ਵਿੱਚ, ਕੇਸਰੀ ਰੰਗ ਭੁਲਾ ਨਾ ਦੇਵੀਂ
ਰੱਤ ਸ਼ਹਾਦਤ ਦਾ ਚੜਿਐ ਇਹ, ਹਾਉਮੈ ਵਿੱਚ ਰੁਲ਼ਾ ਨਾ ਦੇਵੀਂ
ਪੁਰਖ਼ੇ ਹੋਏ ਕੁਰਬਾਨ ਬੜੇ, ਕੇਸਰੀਆਂ ਇਹ ਦਸਤਾਰਾਂ ਲਈ
ਕਲਮ ਕਰਾ ਕੇ ਸੀਸ ਦੁਮਾਲੇ , ਲੈਤੇ ਰੰਗ ਧੁਲਾ ਨਾ ਦੇਵੀਂ
ਸਾਹਿਬ ਮੇਰੇ ਦੇ ਜਿਸਨੂੰ ਚੜ੍ਹਗੇ,ਰੰਗ ਸ਼ਹਾਦਤ ਦੇ ਧੁਰ ਅੰਦਰ
ਬਾਤ-ਬਤਾਂਗੜ ਦੇ ਵਿੱਚ ਕੱਚੇ, ਕਿਧਰੇ ਰੰਗ ਖਿਲ਼ਾ ਨਾ ਦੇਵੀਂ
ਰੰਗ ਚੜਾ ਕੇ ਭੇਖਾਂ ਦੇ ਤੂੰ, ਉਲਝ ਨਾ ਜਾਵੀਂ ਰੰਗਾਂ ਵਿੱਚ ਹੀ
“ਬਾਲੀ” ਵਾਰਿਸ ਕਿਰਤੀ ਦਾ ਬਣ, ਗੱਲੀਂ ਜ਼ਹਿਰ ਪਿਲਾ ਨਾ ਦੇਵੀਂ
ਬਾਲੀ ਰੇਤਗੜੵ
+919465129168
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly