ਜਗਤ-ਤਮਾਸ਼ਾ

(ਸਮਾਜ ਵੀਕਲੀ)

ਘਰ ਫ਼ੂਕ ਤਮਾਸ਼ਾ ਦੇਖਾਂਗੇ, ਹੱਸਾਂਗੇ ‘ਤੇ ਨੱਚਾਂਗੇ
ਇਸ ਨੂੰ ਦੀਵਾਲੀ ਲੱਖ ਕਹੀਂ, ਤਿਲ ਤਿਲ ਅੰਦਰ ਮੱਚਾਂਗੇ

ਆਤਸ਼ਬਾਜ਼ੀ ਕੰਗਾਲ਼ ਕਰੂ , ਮਿਹਨਤਕਸ਼ ਮਜ਼ਦੂਰਾਂ ਨੂੰ
ਜੇਬ ਲੁਟਾ ਕੇ ਇਕ ਦਿਨ ਵਿਚ ਹੀ, ਘੱਟਾ ਹਰ ਦਿਨ ਫੱਕਾਂਗੇ

ਤਿੱਥ ਤਿਉਹਾਰਾਂ ਲੁੱਟਾਂ ਖਾਤਰ, ਮਿੱਥੀਆ ਸਭ ਹੀ ਚਾਲਾਂ
ਵਣਜ ਵਪਾਰੀ ਕਰ ਜਾਂਦੇ ਨੇ, ਸਾਜ਼ਿਸ਼ ਕੀ ਕੀ ਦੱਸਾਂਗੇ

ਸੌਦੇਬਾਜ਼ੀ ਕਰਨ ਪੁਜਾਰੀ, ਲੋਕੀਂ ਭੇਡਾਂ ਵਾਂਗ ਤੁਰੇ
ਮੂਰਖ ਟੱਬਰ ਪੁੱਠੇ ਰਾਹ ਤੇ, “ਬਾਲੀ” ਕਿੱਥੇ ਨੱਸਾਂਗੇ

ਬਾਲੀ ਰੇਤਗੜੵ
919465129168

 

 

 

‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਦਿਵਾਲੀ
Next articleਐਨ ਸੀ ਸੀ ਕੈਂਪ ਦੌਰਾਨ ਮਿੱਠੜਾ ਕਾਲਜ ਦੇ ਵਿਦਿਆਰਥੀਆਂ ਨੇ ਹਾਸਲ ਕੀਤੇ ਰੈਂਕ