ਜਗਤ ਤਮਾਸ਼ਾ

ਬਾਲੀ ਰੇਤਗੜੵ

(ਸਮਾਜ ਵੀਕਲੀ)

ਤੌਰ ਵਕਤ ਦਾ ਦੇਖੋ ਪਲਟਾ, ਤਖ਼ਤ ਗਿਰਾ ਕੇ ਜਾਵੇਗਾ
ਠਿੱਬੀ ਘਰ ਦਾ ਭੇਤੀ ਲਾ ਕੇ, ਚਤੁਰ ਗਿਰਾ ਕੇ ਜਾਵੇਗਾ

ਧੁੱਤ ਨਸ਼ੇ ਵਿੱਚ ਹੋ ਕੇ ਚੱਲਦੀ, ਯਾਰ ਕਦੇ ਹਕੂਮਤ ਨਹੀਂ
ਖੁਦ ਦਾ ਕਿਰਦਾਰ ਨਸ਼ੇੜੀ, ਗੇਰ ਹਰਾ ਕੇ ਜਾਵੇਗਾ

ਮਿੱਟੀ ਤਿਲਕ ਬਣੀ ਹੈ ਚੰਦਨ, ਦੂਰੀ ਕਿਉਂ ਫਿਰ ਲੋਕਾਂ ਤੋਂ
ਹੱਕ, ਨਿਆਂ ਦੇ ਵਾਅਦੇ ਕੀਤੇ, ਕਪਟ ਘਿਰਾ ਕੇ ਜਾਵੇਗਾ

ਚੋਣ ਜਿਤਾਉਂਦੇ ਲੋਕੀਂ ਬਾਲੀ, ਸਰਕਾਰ ਚਲਾਉਣੀ ਨੇਤਾ
ਮੱਕੜਜਾਲ਼ਾ ਤੰਤਰ ਦਾ ਇਹ, ਨਰਦ ਮਰਾ ਕੇ ਜਾਏਗਾ

ਬਾਲੀ ਰੇਤਗੜੵ
+919465129168

Previous articleअंबेडकर मिशन सोसाइटी ने मनाया बाबा साहब अंबेडकर का 131वां जन्मदिन
Next articleਤੋਤਾ ਅਤੇ ਗਾਲੜ੍ਹ