ਲੁਧਿਆਣਾ(ਸਮਾਜ ਵੀਕਲੀ) ਬਲਬੀਰ ਸਿੰਘ ਬੱਬੀ :- ਪ੍ਰਸਿੱਧ ਸਾਹਿਤਕ ਸੰਸਥਾ ਵਿਸ਼ਵ ਸਿੱਖ ਸਾਹਿਤ ਅਕਾਦਮੀ ਪਾਇਲ ਮਹੀਨਾਵਾਰ ਮੀਟਿੰਗ ਗਿਆਨੀ ਦਿੱਤ ਸਿੰਘ ਯਾਦਗਾਰੀ ਖਾਲਸਾ ਲਾਇਬ੍ਰੇਰੀ ਨੇੜੇ ਸੈਕੰਡਰੀ ਸਕੂਲ ਪਾਇਲ ਵਿਖੇ ਅਕਾਦਮੀ ਦੇ ਮੁਖੀ ਜਗਦੇਵ ਸਿੰਘ ਘੁੰਗਰਾਲੀ ਅਤੇ ਪ੍ਰਧਾਨ ਬਲਦੇਵ ਸਿੰਘ ਰੋਹਣੋਂ ਦੀ ਦੇਖ ਰੇਖ ਹੇਠ ਹੋਈ। ਗੁਰੂ ਗ੍ਰੰਥ ਸਾਹਿਬ ਜੀ ਦੇ ਪਹਿਲੇ ਪ੍ਰਕਾਸ਼ ਦਿਵਸ ਦੀ ਵਧਾਈ ਦਿੰਦਿਆਂ ਨੌਵੇਂ ਪਾਤਸ਼ਾਹ ਜੀ ਦੇ ਸ਼ਬਦ ਕਾਹੇ ਰੇ ਬਨ ਖੋਜਨ ਜਾਈ ਦੀ ਵਿਆਖਿਆ ਬੜੇ ਹੀ ਭਾਵਪੂਰਤ ਤਰੀਕੇ ਨਾਲ ਕੀਤੀ ਗਈ। ਰਚਨਾਵਾਂ ਦੇ ਦੌਰ ਦੀ ਸ਼ੁਰੂਆਤ ਕਰਦਿਆਂ ਦਵਿੰਦਰ ਸਿੰਘ ਧੌਲਮਾਜਰਾ ਨੇ ਗੀਤ ਪਲੰਘਾ ਤੇ ਸੌਣ ਵਾਲਿਆ, ਹਰਪ੍ਰੀਤ ਸਿੰਘ ਪ੍ਰੀਤ ਸੰਦਲ ਨੇ ਚਤਰ ਸਿੰਘ ਪਰਵਾਨਾ ਦੀ ਜੀਵਨ ਕਥਾ, ਬਲਦੇਵ ਸਿੰਘ ਰੋਹਣੋਂ ਨੇ ਗੀਤ ਚੁੱਪ ਸਾਜ਼ ਵਿੱਚੋਂ, ਸਕੰਦਰ ਸਿੰਘ ਰੁੜਕਾ ਨੇ ਗੀਤ ਚੁੰਨੀ, ਸੁਖਵਿੰਦਰ ਸਿੰਘ ਬਿੱਟੂ ਖੰਨਾ ਨੇ ਗੀਤ ਪੈਸਾ, ਅਵਤਾਰ ਸਿੰਘ ਉਟਾਲਾਂ ਨੇ ਗੀਤ ਬਦਨਾਮੀ, ਨੇਤਰ ਸਿੰਘ ਮੁੱਤਿਓ ਨੇ ਗੀਤ ਨਾਨਕ ਵੇਲੇ, ਮਨਜੀਤ ਸਿੰਘ ਘੁੰਮਣ ਨੇ ਗੀਤ ਤੀਆਂ, ਮਨਦੀਪ ਸਿੰਘ ਮਾਣਕੀ ਨੇ ਕਵਿਤਾ ਗਿਆਨੀ ਦਿੱਤ ਸਿੰਘ, ਹਰਪ੍ਰੀਤ ਸਿੰਘ ਸਿਹੌੜਾ ਨੇ ਕਵਿਤਾ ਪਿੰਜਰ, ਨਾਇਬ ਸਿੰਘ ਟਿਵਾਣਾ ਨੇ ਗੀਤ ਸੱਚੀਆਂ ਗੱਲਾਂ, ਰਣਜੀਤ ਸਿੰਘ ਚੌਹਾਨ ਨੇ ਕਵਿਤਾ ਦੇਖਿਆ ਨਾ ਕਦੇ, ਅਵਤਾਰ ਸਿੰਘ ਕੋਸ਼ ਭੁਮੱਦੀ ਨੇ ਗੀਤ ਸੋਧਾ, ਜਗਦੇਵ ਸਿੰਘ ਘੁੰਗਰਾਲੀ ਨੇ ਗੀਤ ਸਾਨੂੰ ਰੋਕ ਨਾ ਨੀ ਮਾਏ, ਹਰਜਿੰਦਰ ਸਿੰਘ ਪੱਲ੍ਹਾ ਅਤੇ ਗੈਰੀ ਨੇ ਵਿਚਾਰ, ਲਖਵੀਰ ਸਿੰਘ ਲੱਭਾ ਨੇ ਗੀਤ,ਬਲਜੀਤ ਸਿੰਘ ਲਹਿਲ ਨੇ ਗੀਤ ਚੜ੍ਹ ਬੇੜੇ ਸਤਿਗੁਰੂ ਦੇ, ਹਰਬੰਸ ਸਿੰਘ ਸ਼ਾਨ ਬਗਲੀ ਕਲਾਂ ਨੇ ਗੀਤ ਸਾਡਾ ਬੇੜਾ ਇਉਂ ਗਰਕਿਆ ਸੁਣਾ ਕੇ ਆਪਣੀ ਹਾਜ਼ਰੀ ਲਗਵਾਈ। ਪੜੀਆਂ ਗਈਆਂ ਰਚਨਾਵਾਂ ਤੇ ਉਸਾਰੂ ਬਹਿਸ ਕੀਤੀ ਗਈ ਅਤੇ ਯੋਗ ਸੁਝਾਅ ਦਿੱਤੇ ਗਏ। ਅਖੀਰ ਵਿੱਚ ਪਿਛਲੇ ਦਿਨੀਂ ਵਿਛੋੜਾ ਦੇ ਗਏ ਸਪੋਕਸਮੈਨ ਅਖਬਾਰ ਦੇ ਸੰਪਾਦਕ ਜੋਗਿੰਦਰ ਸਿੰਘ ਅਤੇ ਚਤਰ ਸਿੰਘ ਪਰਵਾਨਾ ਦੀ ਮੌਤ ਤੇ ਗਹਿਰੇ ਦੁੱਖ ਦਾ ਪ੍ਰਗਟਾਵਾ ਕੀਤਾ ਗਿਆ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly
https://play.google.com/store/apps/details?id=in.yourhost.samajweekly