(ਸਮਾਜ ਵੀਕਲੀ)
“ਵੈਸਾਖਿ ਧੀਰਨਿ ਕਿਉ ਵਾਢੀਆ ਜਿਨਾ ਪ੍ਰੇਮ ਬਿਛੋਹੁ ॥
ਹਰਿ ਸਾਜਨੁ ਪੁਰਖੁ ਵਿਸਾਰਿ ਕੈ ਲਗੀ ਮਾਇਆ ਧੋਹੁ ॥
ਵਿਸ਼ਵ ਪੰਜਾਬੀ ਨਾਰੀ ਸਹਿਤਕ ਮੰਚ ਵੱਲੋਂ ਲਗਾਤਾਰਤਾ ਵਿਚ 29 ਵਾਂ ਕਵੀ ਦਰਬਾਰ ਕਰਵਾਇਆ ਗਿਆ। ਜੋ ਕਿ ਵਿਸਾਖੀ ਦੇ ਤਿਉਹਾਰ ਨੂੰ ਸਮਰਪਿਤ ਕੀਤਾ ਗਿਆ ਜੋ ਕੇ 15-04-2022 ਸ਼ੁੱਕਰਵਾਰ ਸ਼ਾਮ 5 ਵਜੇ ਮੀਡੀਆ ਪਰਵਾਜ਼ ਅਤੇ ਵਿਸ਼ਵ ਪੰਜਾਬੀ ਨਾਰੀ ਸਾਹਿਤਿਕ ਮੰਚ ਦੇ ਸਾਂਝੇ ਉੱਦਮ ਨਾਲ ਜ਼ੂਮ ਐਪ ਤੇ ਫੇਸਬੁੱਕ ਤੇ ਲਾਈਵ ਕਰਵਾਇਆ ਗਿਆ। ਜਿਸ ਵਿਚ ਸਰਪ੍ਰਸਤ ਡਾ.ਕੁਲਦੀਪ ਸਿੰਘ ਦੀਪ ਜੀ, ਮੰਚ ਪ੍ਰਧਾਨ ਨਿਰਮਲ ਕੌਰ ਕੋਟਲਾ ਜੀ ਅਤੇ ਮੁੱਖ ਮਹਿਮਾਨ ਜਗੀਰ ਬੋਪਾਰਾਏ ਜੀ ਸਨ।
ਇਸ ਪ੍ਰੋਗਰਾਮ ਵਿਚ ਮੰਚ ਸੰਚਾਲਕ ਦੀ ਭੂਮਿਕਾ ਸਰਬਜੀਤ ਕੌਰ ਹਾਜੀਪੁਰ ਜੀ ਨੇ ਬਾਖੂਬੀ ਨਿਭਾਈ। ਉਹਨਾਂ ਨੇ ਸਾਰੀਆਂ ਕਵਿਤਰੀਆਂ ਦੀਆਂ ਰਚਨਾਵਾਂ ਨੂੰ ਬਹੁਤ ਮਾਣ ਮਤੇ ਲਫ਼ਜ਼ਾਂ ਨਾਲ ਸਲਾਹਿਆ ਅਤੇ ਹੋਰ ਅਗਾਂਹ ਵੱਧਣ ਦੀ ਪ੍ਰੇਰਨਾ ਵੀ ਦਿੱਤੀ।ਇਸ ਪ੍ਰੋਗਰਾਮ ਦੇ ਕਰਤਾ ਅਤੇ ਮੰਚ ਪ੍ਰਧਾਨਗੀ ਸ਼੍ਰੀ ਮਤੀ ‘ਨਿਰਮਲ ਕੌਰ ਕੋਟਲਾ ਅਤੇ ਜੀ ਨੇ ਕੀਤੀ। ਮੰਚ ਸੰਚਾਲਨ ਦੀ ਜ਼ਿੰਮੇਵਾਰੀ ‘ਸਰਬਜੀਤ ਕੌਰ ਹਾਜ਼ੀਪੁਰ’ ਜੀ ਨੇ ਬਾਖੂਬੀ ਨਿਭਾਈ। ਇਸ ਕਵੀ ਦਰਬਾਰ ਦੀ ਸ਼ੁਰੂਆਤ ਸਰਬਜੀਤ ਕੌਰ ਹਾਜੀਪੁਰ ਨੇ ਵਿਸਾਖੀ ਦੇ ਤਿਉਹਾਰ ਦੇ ਸਾਰੇ ਪੱਖ ( ਧਾਰਮਿਕ, ਸੱਭਿਆਚਾਰਕ, ਸਮਾਜਿਕ, ਰਾਜਨੀਤਕ ਅਤੇ ਆਰਥਿਕ) ਦੀ ਜਾਣਕਾਰੀ ਨਾਲ ਕੀਤੀ । ਇਸ ਤੋਂ ਬਾਅਦ ਸਾਰੀਆਂ ਭੈਣਾਂ ਨੇ ਆਪੋ- ਆਪਣੀਆਂ ਰਚਨਾਵਾਂ ਪੇਸ਼ ਕੀਤੀਆਂ।
ਕਵੀ ਦਰਬਾਰ ਵਿੱਚ ਹਿੱਸਾ ਲੈ ਰਹੀਆਂ ਕਲਮਾਂ ਨੇ ਆਪਣੀਆਂ ਰਚਨਾਵਾਂ ਖਾਲਸਾ ਪੰਥ ਦੇ ਸਾਜਨਾ ਦਿਵਸ ਅਤੇ ਵਿਸਾਖੀ ਨੂੰ ਸਮਰਪਿਤ ਕਰਕੇ ਪ੍ਰੋਗਰਾਮ ਨੂੰ ਚਾਰ ਚੰਦ ਲਾ ਦਿੱਤੇ। ਜਿਨ੍ਹਾਂ ਵਿੱਚ ਗੁਰਪ੍ਰੀਤ ਕੌਰ, ਸਤਪਾਲ ਕੌਰ ਮੋਗਾ, ਅਮਰਜੀਤ ਕੌਰ ਮੋਰਿੰਡਾ, ਕਿਰਨਜੀਤ ਕੌਰ, ਅਰਸ਼ਪ੍ਰੀਤ ਕੌਰ ਸਰੋਆ, ਹਰਕੀਰਤ ਕੌਰ ਆਨੰਦਪੁਰ ਸਾਹਿਬ, ਪ੍ਰੋ: ਗੁਰਦੀਪ ਗੁਲ, ਸਿਮਰਨਜੀਤ ਕੌਰ ਸਿਮਰ, ਮਨਿੰਦਰਜੀਤ ਕੌਰ ਬਾਠ ਅਤੇ ਮਨਜੀਤ ਕੌਰ ਅੰਬਾਲਵੀ ਸਰਬਜੀਤ ਕੌਰ ਹਾਜ਼ੀਪੁਰ ਜੀ ਦੇ ਨਾਲ ਨਾਲ ਮੰਚ ਦੇ ਸਹਿਯੋਗੀ ਨਿਰਮਲ ਕੋਟਲਾ ਜੀ ਨੇ ਵੀ ਹਾਜ਼ਰੀ ਲਗਵਾਈ। ਅੰਤ ਵਿੱਚ ਡਾ. ਕੁਲਦੀਪ ਸਿੰਘ ਦੀਪ ਜੀ ਅਤੇ ਨਿਰਮਲ ਕੌਰ ਕੋਟਲਾ ਜੀ ਨੇ ਸਾਰੀਆਂ ਕਵਿਤਰੀਆਂ ਨੂੰ ਸ਼ਾਬਾਸ਼ੀ ਦਿੱਤੀ ਤੇ ਅੱਗੋਂ ਤੋਂ ਅਜਿਹੇ ਹੋਰ ਪ੍ਰੋਗਰਾਮ ਉਲੀਕਦੇ ਰਹਿਣ ਦਾ ਦਾਅਵਾ ਵੀ ਕੀਤਾ।ਇਸ ਪ੍ਰੋਗਰਾਮ ਵਿਚ ਫੇਸਬੁੱਕ ਰਾਹੀਂ ਕਾਫ਼ੀ ਸਰੋਤਿਆਂ ਨੇ ਵੀ ਭਾਗ ਲਿਆ, ਕੁੱਲ ਮਿਲਾ ਕੇ ਸਾਰਾ ਪ੍ਰੋਗਰਾਮ ਬਹੁਤ ਸੋਹਣਾ ਹੋ ਨਿਪਰੇ ਚੜਿਆ।
ਰਮੇਸ਼ਵਰ ਸਿੰਘ
ਸੰਪਰਕ ਨੰਬਰ-9914880392
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly