(ਸਮਾਜ ਵੀਕਲੀ) ਸਰਬਜੀਤ ਕੌਰ ਹਾਜੀਪੁਰ : ਫੇਸਬੁੱਕ ਤੇ ਵੀ ਲਾਈਵ ਕਰਵਾਇਆ ਗਿਆ| ਜਿਨ੍ਹਾਂ ਵਿਚ ਮੁੱਖ ਮਹਿਮਾਨ ਹਰਕੀ ਵਿਰਕ ਜੀ ਅਤੇ ਮਨਜੀਤ ਅੰਬਾਲਵੀ ਜੀ ਨੇ ਆਪਣੇ ਬਹੁਤ ਸੋਹਣੇ ਵਿਚਾਰ ਸਾਂਝੇ ਕੀਤੇ… ਹਰਕੀ ਵਿਰਕ ਜੀ ਵਿਦੇਸ਼ ਵਿੱਚ ਰਹਿ ਕੇ ਵੀ ਪੰਜਾਬੀ ਮਾਂ ਬੋਲੀ ਨਾਲ ਜੁੜੇ ਹੋਏ ਨੇ ਤੇ ਉਥੋਂ ਦੇ ਲੋਕਾਂ ਨੂੰ ਵੀ ਪੰਜਾਬੀ ਨਾਲ ਜੋੜ ਰਹੇ ਨੇ ਮਨਜੀਤ ਅੰਬਾਲਵੀ ਜੀ ਨੇ ਸਾਰੀਆਂ ਕਵਿਤਰੀਆਂ ਦੀਆਂ ਰਚਨਾਵਾਂ ਨੂੰ ਬਹੁਤ ਮਾਣ ਮਤੇ ਲਫ਼ਜ਼ਾਂ ਨਾਲ ਸਲਾਹਿਆ ਅਤੇ ਹੋਰ ਅਗਾਂਹ ਵੱਧਣ ਦੀ ਪ੍ਰੇਰਨਾ ਵੀ ਦਿੱਤੀ | ਜਿੱਥੇ ਇਸ ਕਵੀ ਦਰਬਾਰ ਹਰਕੀ ਵਿਰਕ ਅਤੇ ਮਨਜੀਤ ਅੰਬਾਲਵੀ ਜੀ ਨੇ ਆਪਣੀਆਂ ਰਚਨਾਵਾਂ ਨਾਲ ਪ੍ਰੋਗਰਾਮ ਨੂੰ ਚਾਰ ਚੰਦ ਲਾ ਦਿੱਤੇ ਇਸ ਪ੍ਰੋਗਰਾਮ ਦੇ ਕਰਤਾ ਅਤੇ ਮੰਚ ਪ੍ਰਧਾਨਗੀ ਸ਼੍ਰੀ ਮਤੀ ‘ਨਿਰਮਲ ਕੌਰ ਕੋਟਲਾ ਅਤੇ ਕੁਲਵਿੰਦਰ ਨੰਗਲ ‘ ਜੀ ਨੇ ਕੀਤੀ।
ਮੰਚ ਸੰਚਾਲਨ ਦੀ ਜ਼ਿੰਮੇਵਾਰੀ ‘ਸਰਬਜੀਤ ਕੌਰ ਹਾਜ਼ੀਪੁਰ’ ਜੀ ਨੇ ਬਾਖੂਬੀ ਨਿਭਾਈ। ਇਸ ਕਵੀ ਦਰਬਾਰ ਦੀ ਸ਼ੁਰੂਆਤ ਸਰਬਜੀਤ ਕੌਰ ਹਾਜੀਪੁਰ ਨੇ ਵਿਸ਼ਵ ਦੀ ਹਰ ਭਾਸ਼ਾ ਨੂੰ ਸਲਾਮ ਕਰਦੇ ਹੋਏ ਕੀਤੀ। ਇਸ ਤੋਂ ਬਾਅਦ ਸਾਰੀਆਂ ਭੈਣਾਂ ਨੇ ਆਪੋ- ਆਪਣੀਆਂ ਰਚਨਾਵਾਂ ਪੇਸ਼ ਕੀਤੀਆਂ। ਕਵੀ ਦਰਬਾਰ ਵਿੱਚ ਹਿੱਸਾ ਲੈ ਰਹੀਆਂ ਕਲਮਾਂ ਨੇ ਆਪਣੀਆਂ ਰਚਨਾਵਾਂ ਮਾਂ ਬੋਲੀ ਪੰਜਾਬੀ ਨੂੰ ਸਮਰਪਿਤ ਕਰਕੇ ਪ੍ਰੋਗਰਾਮ ਨੂੰ ਚਾਰ ਚੰਦ ਲਾ ਦਿੱਤੇ ਜਿਨ੍ਹਾਂ ਵਿੱਚ ਰਿਤੂ ਵਰਮਾ, ਸਵਿਤਾ ਕੁਮਾਰੀ, ਨਿੱਕੀ ਕੌਰ, ਗੁਰਮੀਨ ਕੌਰ,ਮਮਤਾ ਸੇਤੀਆ ਸੇਖਾ, ਅਰਸ਼ਦੀਪ ਜੁਗਨੀ, ਸਤਪਾਲ ਕੌਰ, ਦਵਿੰਦਰ ਖੁਸ਼ ਧਾਲੀਵਾਲ,ਅਮਰਜੀਤ ਕੌਰ ਮੋਰਿੰਡਾ,ਗੁਰਬਿੰਦਰ ਕੌਰ ਗਿੱਲ ਅਤੇ ਸਰਬਜੀਤ ਕੌਰ ਹਾਜ਼ੀਪੁਰ ਜੀ ਦੇ ਨਾਲ ਨਾਲ ਮੰਚ ਦੇ ਸਹਿਯੋਗੀ ਮਨਦੀਪ ਭਦੋੜ ਅਤੇ ਪ੍ਰੀਤ ਕੌਰ ਰਿਆੜ ਨੇ ਵੀ ਹਾਜ਼ਰੀ ਲਗਵਾਈ।
ਜਿੱਥੇ ਸਾਰੀਆਂ ਕਵਿਤਰੀਆਂ ਨੇ ਮਾਂ ਬੋਲੀ ਦੇ ਸੰਬੰਧ ਵਿੱਚ ਆਪਣੀਆਂ ਕਵਿਤਾਵਾਂ ਬਾਖੂਬੀ ਪੇਸ਼ ਕੀਤੀ ਉੱਥੇ ਦੋ ਨੰਨ੍ਹੇ ਗੁਰਮੁੱਖੀ ਦੇ ਵਾਰਿਸਾਂ ਸੁਖਨਾਜ ਕੌਰ ਗਿੱਲ ਅਤੇ ਪ੍ਰਭਜੀਤ ਸਿੰਘ ਮਠਾੜੂ ਨੇ ਵੀ ਕਵੀ ਦਰਬਾਰ ਵਿੱਚ ਆਪਣਾ ਯੋਗਦਾਨ ਪਾਇਆ। ਇਸ ਪ੍ਰੋਗਰਾਮ ਵਿਚ ਕਾਫ਼ੀ ਸਰੋਤਿਆਂ ਨੇ ਵੀ ਭਾਗ ਲਿਆ ਜਿਨ੍ਹਾਂ ਵਿਚ ਕੁਝ ਖਾਸ ਸਰੋਤੇ ‘ਕੰਵਲਪ੍ਰੀਤ ਕੌਰ ਥਿੰਦ , ਹਰਮੇਸ਼ ਸਿੰਘ, ਰਣਬੀਰ ਸਿੰਘ, ਸਰਬਜੀਤ ਕੌਰ ਪੀ. ਸੀ.ਅਤੇ ਹੋਰ ਵੀ ਕਈ ਸਖਸ਼ੀਅਤਾਂ ਨੇ ਕਲਮਕਾਰਾਂ ਦੀ ਹੌਂਸਲਾ ਅਫਜ਼ਾਈ ਕੀਤੀ।
ਇਸ ਕਵੀ ਦਰਬਾਰ ਨੂੰ ਉਸਦੇ ਮੁਕਾਮ ਤਕ ਪਹੁੰਚਾਉਣ ਵਿਚ ਡਾ. ਕੁਲਦੀਪ ਸਿੰਘ ਦੀਪ ਜੀ ਨੇ ਅੰਤ ਵਿੱਚ ਆਪਣੀ ਬਹੁਤ ਖੂਬਸੂਰਤ ਰਚਨਾ ਦੀਵੇ ਨਾਲ ਹਾਜਰੀ ਲਗਵਾਈ ਅਤੇ ਭੈਣ ਨਿਰਮਲ ਕੌਰ ਕੋਟਲਾ, ਕੁਲਵਿੰਦਰ ਨੰਗਲ ਜੀ ਨੇ ਡਾ. ਦੀਪ ਕੁਲਦੀਪ ਜੀ ਦਾ ਧੰਨਵਾਦ ਕੀਤਾ ਕੇ ਓਹ ਨਵੀਆਂ ਕਲਮਾਂ ਨੂੰ ਸਰੋਤਿਆਂ ਦੇ ਰੂਬਰੂ ਕਰਵਾ ਪਰਵਾਜ਼ ਭਰਨ ਦਾ ਮੌਕਾ ਦੇ ਰਹੇ ਹਨ। ਇਸ ਤਰ੍ਹਾਂ ਇਹ ਕਵੀ ਦਰਬਾਰ ‘ਮੀਡੀਆ ਪਰਵਾਜ਼’ ਅਤੇ ‘ਵਿਸ਼ਵ ਪੰਜਾਬੀ ਨਾਰੀ ਸਾਹਿਤਕ ਮੰਚ’ ਦੇ ਸਾਂਝੇ ਯਤਨਾਂ ਸਦਕਾ ਯਾਦਗਾਰੀ ਹੋ ਨਿਬੜਿਆ!!
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly