“ ਵਿਸ਼ਵ ਪੰਜਾਬੀ ਭਵਨ ਵਿਖੇ ਲਹਿੰਦੇ ਪੰਜਾਬ ਦੇ ਸਕੂਲਾਂ ਵਿਚ ਪੰਜਾਬੀ ਭਾਸ਼ਾ ਲਾਗੂ ਹੋਣ ਤੇ ਜਸ਼ਨ ਮਨਾਇਆ ਗਿਆ “

(ਸਮਾਜ ਵੀਕਲੀ)  ਡਾ. ਦਲਬੀਰ ਸਿੰਘ ਕਥੂਰੀਆ ਚੇਅਰਮੈਨ ਵਿਸ਼ਵ ਪੰਜਾਬੀ ਸਭਾ ਵੱਲੋਂ ਲਹਿੰਦੇ ਪੰਜਾਬ ਦੀ ਅਸੈਂਬਲੀ ‘ਚ ਪੰਜਾਬੀ ਨੂੰ ਸਕੂਲਾਂ ‘ਚ ਲਾਜ਼ਮੀ ਵਿਸ਼ੇ ਵੱਜੋਂ ਪੜ੍ਹਾਉਣ ਲਈ ਬਿੱਲ ਮੰਜ਼ੂਰ ਹੋਣ ਦੀ ਖ਼ੁਸ਼ੀ ਵਿਚ 3 ਨਵੰਬਰ ਐਤਵਾਰ ਬਾਦ ਦੁਪਿਹਰ ਇਕ ਜਸ਼ਨ ਪ੍ਰੋਗਰਾਮ ਆਯੋਜਿਤ ਕੀਤਾ ਗਿਆ । ਮਾਰਚ 2024 ਵਿੱਚ ਵਿਸ਼ਵ ਪੰਜਾਬੀ ਸਭਾ ਕੈਨੇਡਾ ਵੱਲੋਂ ਦੂਸਰੀ ਵਿਸ਼ਵ ਪੰਜਾਬੀ ਕਾਨਫ਼ਰੰਸ ਲਾਹੌਰ ਵਿਖੇ ਕਰਾਈ ਗਈ ਸੀ । ਡਾ . ਦਲਬੀਰ ਸਿੰਘ ਕਥੂਰੀਆ ਨੇ ਉਸ ਸਮੇਂ ਲਹਿੰਦੇ ਪੰਜਾਬ ਪਾਕਿਸਤਾਨ ਦੀ ਮੁੱਖ ਮੰਤਰੀ ਮਰੀਅਮ ਨਵਾਜ਼ ਸ਼ਰੀਫ਼ ਨੂੰ ਮਿਲ ਕੇ ਲਹਿੰਦੇ ਪੰਜਾਬ ਦੇ ਸਕੂਲਾਂ ਵਿੱਚ ਪੰਜਾਬੀ ਭਾਸ਼ਾ ਨੂੰ ਲਾਜ਼ਮੀ ਵਿਸ਼ੇ ਵੱਜੋਂ ਪੜ੍ਹਾਉਣ ਲਈ ਮੰਗ ਪੱਤਰ ਦਿੱਤਾ ਸੀ । ਇਸ ਜਸ਼ਨ ਦੇ ਮੌਕੇ ਵਿਸ਼ਵ ਪੰਜਾਬੀ ਭਵਨ ਦੇ ਵਿਹੜੇ ਵਿਚ ਬਹੁਤ ਨਾਮਵਰ ਸ਼ਖ਼ਸੀਅਤਾਂ ਨੇ ਸ਼ਿਰਕਤ ਕੀਤੀ , ਡਾ . ਕਥੂਰੀਆ ਜੀ ਨੂੰ ਵਧਾਈਆਂ ਵੀ ਦਿੱਤੀਆਂ ਤੇ ਆਪਣੇ ਵਿਚਾਰ ਵੀ ਸਾਂਝੇ ਕੀਤੇ । ਡਾ . ਕਥੂਰੀਆ ਜੀ ਦੇਸ਼ਾਂ ਵਿਦੇਸ਼ਾਂ ਵਿੱਚ ਮਾਂ ਬੋਲੀ ਪੰਜਾਬੀ , ਪੰਜਾਬੀਅਤ , ਕਲਾ , ਸਾਹਿਤ , ਪੰਜਾਬੀ ਸਭਿਆਚਾਰ ਤੇ ਪੰਜਾਬੀ ਵਿਰਸੇ ਨੂੰ ਪ੍ਰਫੁੱਲਿਤ ਕਰਨ ਲਈ ਬਹੁਤ ਯਤਨਸ਼ੀਲ ਹਨ । ਇਸ ਖ਼ੁਸ਼ੀ ਦੇ ਮੌਕੇ ਡਾ . ਕਥੂਰੀਆ ਜੀ ਵੱਲੋਂ ਚਾਹ ਪਾਣੀ ਦੇ ਲੰਗਰ ਦੇ ਇਲਾਵਾ ਮਿਠਿਆਈਆਂ ਵੀ ਵੰਡੀਆਂ ਗਈਆਂ ਤੇ ਇਸ ਜਸ਼ਨ ਦੇ ਮੌਕੇ ਸੱਭਨੇ ਮਿਲਕੇ ਭੰਗੜੇ ਵੀ ਪਾਏ ਤੇ ਖ਼ੁਸ਼ੀ ਦਾ ਇਜ਼ਹਾਰ ਕੀਤਾ । ਕਥੂਰੀਆ ਜੀ ਜੋਕਿ ਮਾਂਬੋਲੀ ਪੰਜਾਬੀ ਦੇ ਪ੍ਰਚਾਰ ਤੇ ਪ੍ਰਸਾਰ ਲਈ ਸਿਰਤੋੜ ਯਤਨ ਕਰ ਰਹੇ ਹਨ , ਸਾਡਾ ਸੱਭ ਦਾ ਫ਼ਰਜ਼ ਬਣਦਾ ਹੈ ਕਿ ਉਹਨਾਂ ਦੇ ਇਸ ਨੇਕ ਕਾਰਜ ਵਿੱਚ ਉਹਨਾਂ ਦਾ ਸਹਿਯੋਗ ਕਰੀਏ । ਵਾਹਿਗੁਰੂ ਕਰੇ ਉਹਨਾਂ ਦੇ ਸੁਪਨਿਆਂ ਨੂੰ ਬੂਰ ਪਵੇ ਤੇ ਮਾਂ ਬੋਲੀ ਪੰਜਾਬੀ ਹੋਰ ਜ਼ਿਆਦਾ ਵਧੇ ਫੁਲੇ । ਧੰਨਵਾਦ ਸਹਿਤ ।

ਰਮਿੰਦਰ ਵਾਲੀਆ ਚੇਅਰਪਰਸਨ
ਵਿਸ਼ਵ ਪੰਜਾਬੀ ਸਭਾ ।

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly 

Previous articleਭਗਤ ਨਾਮਦੇਵ ਸੋਸਾਇਟੀ ਵੱਲੋਂ ਦੀਵਾਲੀ ਅਤੇ ਬੰਦੀ ਛੋੜ ਦਿਵਸ ਨੂੰ ਸਮਰਪਿਤ ਸਮਾਗਮ ਦਾ ਆਯੋਜਨ
Next articleWinter School in Buddhist Textual Scholarship