HOME ਜਗਤ ਪੰਜਾਬੀ ਸਭਾ ਕੈਨੇਡਾ ਵਲੋਂ 11ਵੀ ਵਿਸ਼ਵ ਪੰਜਾਬੀ ਕਾਨਫਰੰਸ 27, 28 ਅਤੇ...

ਜਗਤ ਪੰਜਾਬੀ ਸਭਾ ਕੈਨੇਡਾ ਵਲੋਂ 11ਵੀ ਵਿਸ਼ਵ ਪੰਜਾਬੀ ਕਾਨਫਰੰਸ 27, 28 ਅਤੇ 29 ਜੂਨ ਨੂੰ ਹੋਵੇਂਗੀ

2

ਜਲੰਧਰ    (ਸਮਾਜ ਵੀਕਲੀ)   (ਕਰਨੈਲ ਸਿੰਘ ਐੱਮ.ਏ.) ਜਗਤ ਪੰਜਾਬੀ ਸਭਾ ਕੈਨੇਡਾ ਦੀ ਪੰਜਾਬ ਪ੍ਰਧਾਨ ਹਰਕੀਰਤ ਕੌਰ, ਇੰਚਾਰਜ ਸੁਖਜੀਤ ਸਿੰਘ ਚੀਮਾ, ਪ੍ਰਿੰਸੀਪਲ ਤਰਸੇਮ ਸਿੰਘ, ਪ੍ਰੋਫੈਸਰ ਸੁਖਦੇਵ ਸਿੰਘ ਰੰਧਾਵਾ ਨੇ ਪ੍ਰੈੱਸ ਨੂੰ ਸੰਬੋਧਿਤ ਹੁੰਦੇ ਹੋਏ ਸਥਾਨਕ ਪ੍ਰੈਸ ਕਲੱਬ ਵਿਖੇ ਕਿਹਾ ਕਿ ਜਗਤ ਪੰਜਾਬੀ ਸਭਾ ਬਰੈਂਪਟਨ ਵੱਲੋਂ ਉਲੀਕੀ 11ਵੀਂ ਵਿਸ਼ਵ ਪੰਜਾਬੀ ਕਾਨਫਰੰਸ 27, 28 ਅਤੇ 29 ਜੂਨ ਨੂੰ ਕੈਨੇਡਾ ਦੀ ਧਰਤੀ ‘ਤੇ ਕਰਵਾਈ ਜਾਵੇਗੀ ਜਿਸਦਾ ਵਿਸ਼ਾ “ਨੈਤਿਕਤਾ” ਹੋਵੇਗਾ। ਉਨ੍ਹਾਂ ਦੱਸਿਆ ਕਿ ਪੰਜਾਬ, ਪੰਜਾਬੀ ਅਤੇ ਪੰਜਾਬੀਅਤ ਨੂੰ ਪ੍ਰਫੁੱਲਿਤ ਕਰਨ ਅਤੇ ਨੈਤਿਕ ਕਦਰਾਂ ਕੀਮਤਾਂ ਨੂੰ ਉਭਾਰਨ ਦੇ ਮੰਤਵ ਨਾਲ ਜਗਤ ਪੰਜਾਬੀ ਸਭਾ ਇਹ ਕਾਨਫਰੰਸ ਕਰਵਾ ਰਹੀ ਹੈ। ਉਨ੍ਹਾਂ ਨੇ ਕਿਹਾ ਕਿ ਪੰਜਾਬੀਆਂ ਨੂੰ ਨੈਤਿਕਤਾ ਦਾ ਗਿਆਨ ਦੇਣਾ ਅਤਿ ਜ਼ਰੂਰੀ ਹੈ। ਨੈਤਿਕਤਾ ਦੀ ਪੜ੍ਹਾਈ ਤੋਂ ਬਿਨਾਂ ਹਰ ਕਿਸਮ ਦੀ ਪੜ੍ਹਾਈ ਅਧੂਰੀ ਹੈ। ਉਨ੍ਹਾਂ ਇਹ ਵੀ ਕਿਹਾ ਕਿ ਇਸ ਦੌਰਾਨ ‘ਲਘੂ ਫਿਲਮ ਮੁਕਾਬਲੇ ਵੀ ਕਰਵਾਏ ਜਾਣਗੇ, ਜਿਸ ਵਿੱਚ ਤਿੰਨ ਵਿਸ਼ੇ ਹੋਣਗੇ ਜਿਹਨਾਂ ਵਿੱਚ ਅਧਿਆਪਕ, ਨੈਤਿਕਤਾ ਅਤੇ ਮਾਂ ਬੋਲੀ। ਇਸ ਦੌਰਾਨ ਹਰ ਵਿਸ਼ੇ ‘ਤੇ ਇੱਕ ਲੱਖ ਦੇ ਕਰੀਬ ਨਗਦ ਇਨਾਮ ਦਿੱਤੇ ਜਾਣਗੇ । ਜ਼ਿਕਰਯੋਗ ਹੈ ਕਿ ਜਗਤ ਪੰਜਾਬੀ ਸਭਾ ਸਮੇਂ-ਸਮੇਂ ‘ਤੇ ਨੈਤਿਕਤਾ, ਮਾਂ ਬੋਲੀ ਪੰਜਾਬੀ ਸੰਬੰਧੀ ਕਾਨਫਰੰਸ ਅਤੇ ਸਨਮਾਨ ਸਮਾਰੋਹ ਕਰਵਾਉਂਦੇ ਰਹਿੰਦੇ ਹਨ, ਜਿਸ ਵਿੱਚ ਰਾਸ਼ਟਰੀ ਅਤੇ ਅੰਤਰ ਰਾਸ਼ਟਰੀ ਪੱਧਰ ਦੀਆਂ ਉੱਘੀਆਂ ਸ਼ਖਸੀਅਤਾਂ ਸ਼ਿਰਕਤ ਰਹਿੰਦੀਆਂ ਹਨ।

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj
Previous articleਇੰਗਲੈਂਡ ਦੇ ਵੱਖ ਵੱਖ ਸ਼ਹਿਰਾਂ ਚੋਂ ਵੱਡੀ ਗਿਣਤੀ ਚ ਸੰਗਤਾਂ ਰੋਸ ਮੁਜ਼ਾਹਰੇ ਚ ਸ਼ਾਮਿਲ ਹੋਣ ਲਈ ਲੰਡਨ ਪੁੱਜੀਆਂ।
Next articleਰਿਸਤਿਆਂ ਦੇ ਰੰਗ