ਸੇਂਟ ਜੂਡਸ ਕਾਨਵੈਂਟ ਸਕੂਲ ਮਹਿਤਪੁਰ ਵਿੱਚ ਵਰਲਡ ਹੈਲਥ ਦਿਵਸ ਮਨਾਇਆ ਗਿਆ।

ਸੇਂਟ ਜੂਡਸ ਕਾਨਵੇਂਟ ਸਕੂਲ ਮਹਿਤਪੁਰ ਵਿੱਚ ਵਰਡ ਹੈਲਥ ਦਿਵਸ ਦੋਰਾਨ ਪ੍ਰੋਗਰਾਮ ਵਿੱਚ ਹਿੱਸਾ ਲੈਂਦੇ ਹੋਏ ਸਕੂਲ ਦੇ ਵਿਦਿਆਰਥੀ।

ਮਹਿਤਪੁਰ ,( ਸੁਖਵਿੰਦਰ ਸਿੰਘ ਖਿੰੰਡਾ )-(ਸਮਾਜ ਵੀਕਲੀ)– ਸੇਂਟ ਜੂਡਸ ਕਾਨਵੈਂਟ ਸਕੂਲ ਮਹਿਤਪੁਰ ਵਿਖੇ ਸਕੂਲ ਡਾਇਰੈਕਟਰ ਫਾਦਰ ਬੈਟਸਨ, ਸਕੂਲ ਪ੍ਰਿੰਸੀਪਲ ਅਤੇ ਵਾਇਸ ਪ੍ਰਿੰਸੀਪਲ ਦੀ ਸਰਪ੍ਰਸਤੀ ਹੇਠ ਵਰਲਡ ਹੈਲਥ ਦਿਵਸ ਮਨਾਇਆ ਗਿਆ। ਜਿਸ ਵਿੱਚ ਡਾਕਟਰ ਸ਼ਵੇਤਾ ਰੈਡੀ ਨੇ ਸ਼ਿਰਕਤ ਕੀਤੀ। ਇਸ ਮੌਕੇ ਤੇ ਡਾ ਸ਼ਵੇਤਾ ਵੱਲੋਂ ਬੱਚਿਆਂ ਨੂੰ ਸਰੀਰਕ ਸਫਾਈ, ਵਾਤਾਵਰਨ ਦੀ ਸਫਾਈ ਅਤੇ ਸਮਾਜਿਕ ਸਫਾਈ ਬਾਰੇ ਦੱਸਿਆ ਗਿਆ ਅਤੇ ਸਕੂਲ ਵਿਦਿਆਰਥੀਆਂ ਵੱਲੋਂ ਵਰਲਡ ਹੈਲਥ ਦਿਵਸ ਨਾਲ ਸਬੰਧਿਤ ਰੰਗਾਰੰਗ ਪ੍ਰੋਗਰਾਮ ਪੇਸ਼ ਕੀਤੇ ਗਏ ।ਇਸ ਮੌਕੇ ਤੇ ਸਕੂਲ ਡਾਇਰੈਕਟਰ ਅਤੇ ਸਿਸਟਰ ਜੈਸੀ ਵੱਲੋਂ ਉਨ੍ਹਾਂ ਨੂੰ ਮਮੈਂਟੋ ਅਤੇ ਸ਼ਾਲ ਤੋਹਫ਼ੇ ਵਜੋਂ ਭੇਂਟ ਕੀਤਾ ਗਿਆ ਅਤੇ ਇਸ ਦੇ ਨਾਲ ਹੀ ਪਰੀ _ ਵਿੰਗ ਦੇ ਬੱਚਿਆਂ ਵੱਲੋਂ ਸੈਲਫ ਇੰਟਰੋਡਕਸ਼ਨ ਕੰਪੀਟੀਸ਼ਨ ਕਰਵਾਇਆ ਗਿਆ। ਇਸ ਮੌਕੇ ਤੇ ਟੀਚਿੰਗ ਸਟਾਫ਼ ਅਤੇ ਨਾਨ-ਟੀਚਿੰਗ ਸਟਾਫ਼ ਦੇ ਸਾਰੇ ਮੈਂਬਰ ਹਾਜਰ ਸਨ।

‘ਸਮਾਜ ਵੀਕਲੀ’ ਐਪ ਡਾਊਨ ਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleSocio-economic conditions of Hindus in Pakistan   
Next articleਗ੍ਰਾਮ ਪੰਚਾਇਤ ਗੰਭੀਰਪੁਰ ਲੋਅਰ ਵੱਲੋਂ ਮਾਸਟਰ ਸੰਜੀਵ ਧਰਮਾਣੀ ਦਾ ਵਿਸ਼ੇਸ਼ – ਸਨਮਾਨ