(ਲੋਕ ਧਰਤੀ ਨੂੰ ਬਚਾਉਣ ਲਈ ਸੁਹਿਰਦ ਹੋਣ ਦੀ ਲੋੜ–ਬਾਸੀਆਂ)
(ਸਮਾਜ ਵੀਕਲੀ): ਸਰਕਾਰੀ ਪ੍ਰਾਇਮਰੀ ਸਕੂਲ ਤਲਵੰਡੀ ਨੌ ਅਬਾਦ ਬਲਾਕ ਸਿੱਧਵਾ ਬੇਟ-2 ਵਿਖੇ ਵਿਸ਼ਵ ਧਰਤੀ ਦਿਵਸ ਮਨਾਇਆ ਗਿਆ। ਇਸ ਮੌਕੇ ਧਰਤੀ ਦਿਵਸ ਮਨਾਉਣ ਦੀ ਮਹੱਤਤਾ ਬਾਰੇ ਦੱਸਿਆ ਗਿਆ ਤੇ ਬੱਚਿਆਂ ਦੇ ਪੇਂਟਿੰਗ ਮੁਕਾਬਲੇ ਕਰਵਾਏ ਗਏ। ਸਕੂਲ ਮੁਖੀ ਬਲਵੀਰ ਸਿੰਘ ਬਾਸੀਆਂ ਨੇ ਬੱਚਿਆਂ ਨਾਲ ਧਰਤੀ ਦਿਵਸ ਬਾਰੇ ਗੱਲਬਾਤ ਕਰਦਿਆਂ ਦੱਸਿਆ ਕਿ ਹਰ ਸਾਲ 22 ਅਪ੍ਰੈਲ ਨੂੰ ਵਿਸ਼ਵ ਭਰ ਵਿੱਚ ਧਰਤੀ ਦਿਵਸ ਮਨਾਇਆ ਜਾਂਦਾ ਹੈ। ਲੱਗਭਗ ਦੁਨੀਆਂ ਭਰ ਦੇ 122 ਦੇਸ਼ਾਂ ਵਿੱਚ ਇਹ ਦਿਨ ਪਿਛਲੇ ਪੰਜ ਦਹਾਕਿਆਂ ਤੋਂ ਮਨਾਇਆ ਜਾ ਰਿਹਾ ਹੈ। ਇਸ ਦਿਨ ਨੂੰ ਮਨਾਉਣ ਦਾ ਅਸਲ ਮਨੋਰਥ ਧਰਤੀ ਦੀ ਰੱਖਿਆ ਕਰਨਾ ਹੈ ।ਕਿਉਂਕਿ ਸਾਡੇ ਗੁਰੂ ਸਾਹਿਬਾਨ ਨੇ ਵੀ ਧਰਤੀ ਨੂੰ ਮਾਤਾ ਦਾ ਦਰਜਾ ਦਿੱਤਾ ਹੈ। ਜੇਕਰ ਅਸੀਂ ਆਪਣੀ ਮਾਤਾ ਦਾ ਹੀ ਖਾਤਮਾ ਕਰ ਦੇਵਾਂਗੇ ਤਾਂ ਸਾਡੇ ਰਹਿਣ ਲਈ ਕੁਝ ਨਹੀਂ ਬਚੇਗਾ। ਅਜੋਕੇ ਪਦਾਰਥਵਾਦੀ ਯੁੱਗ ਵਿੱਚ ਮਨੁੱਖ ਇਸ ਪ੍ਰਤੀ ਸੁਹਿਰਦ ਨਹੀਂ ਹੈ।
ਸਾਡਾ ਧਰਤੀ,ਵਾਤਵਰਨ ਤੇ ਕੁਦਰਤੀ ਸੋਮਿਆਂ ਵੱਲ ਬਿਲਕੁਲ ਧਿਆਨ ਨਹੀਂ ਹੈ। ਮਨੁੱਖ ਇਹਨਾਂ ਦੀ ਲਗਾਤਾਰ ਬਰਬਾਦੀ ਕਰ ਰਿਹਾ ਹੈ। ਦੁਨੀਆਂ ਭਰ ਦੀ ਧਰਤੀ ਦਾ 2•6 ਹਿੱਸਾ ਭਾਰਤ ਕੋਲ ਹੈ ਤੇ 265 ਵਿਅਕਤੀ ਪ੍ਰਤੀ ਵਰਗ ਕਿਲੋਮੀਟਰ ਵਿੱਚ ਰਹਿ ਰਹੇ ਹਨ ਜਦ ਕਿ ਜੰਗਲ ਹੇਠ ਰਕਬਾ ਬਹੁਤ ਘੱਟ ਹੈ। ਹੁਣ ਤਾਂ 142 ਕਰੋੜ 86 ਲੱਖ ਨਾਲ ਭਾਰਤ ਵਿਸ਼ਵ ਅਬਾਦੀ ਵਿੱਚ ਪਹਿਲੇ ਸਥਾਨ ਤੇ ਪਹੁੰਚ ਗਿਆ ਹੈ ,ਜਿਸ ਦਾ ਅਸਰ ਆਉਣ ਵਾਲੇ ਸਮੇਂ ਵਿੱਚ ਧਰਤੀ ਦੀ ਸਾਂਭ ਸੰਭਾਲ ਤੇ ਵੀ ਪਵੇਗਾ। ਭੁੱਖਮਰੀ ਤੇ ਵਾਤਾਵਰਣਿਕ ਸਮੱਸਿਆਵਾਂ ਮਨੁੱਖ ਨੂੰ ਘੇਰਨਗੀਆਂ। ਸੋ ਸਾਨੂੰ ਧਰਤੀ ਦੀ ਸਾਂਭ ਸੰਭਾਲ ਲਈ ਵੱਧ ਤੋਂ ਰੁੱਖ ਲਾਉਣੇ ਚਾਹੀਦੇ ਹਨ ਤਾਂ ਜੋ ਧਰਤੀ ਦੀ ਵਧ ਰਹੀ ਤਪਸ਼ ਤੇ ਖੁਰਨ ਨੂੰ ਰੋਕਿਆ ਜਾ ਸਕੇ ਤੇ ਧਰਤੀ ਦੀ ਸਾਂਭ ਸੰਭਾਲ ਲਈ ਲਗਾਤਾਰ ਤੇ ਸੁਹਿਰਦ ਯਤਨ ਕਰਨੇ ਚਾਹੀਦੇ ਹਨ ।ਇਸ ਮੌਕੇ ਮੈਡਮ ਰਣਜੀਤ ਕੌਰ ਘਮਨੇਵਾਲ,ਪਰਮਜੀਤ ਕੌਰ,ਨਵਜੋਤ ਕੌਰ,ਗੁਰਮੀਤ ਕੌਰ,ਜੋਗਿੰਦਰ ਕੌਰ ਤੇ ਬੱਚੇ ਹਾਜਰ ਸਨ।
‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly