ਕੰਮ ਕਰਨ ਵਾਲੇ ਬੰਦੇ / ਮਿੰਨੀ ਕਹਾਣੀ

ਮਹਿੰਦਰ ਸਿੰਘ ਮਾਨ

(ਸਮਾਜ ਵੀਕਲੀ)

45 ਸਾਲਾ ਸ਼ਾਮੂ ਕਈ ਸਾਲਾਂ ਤੋਂ ਜੋਗਿੰਦਰ ਸਿੰਘ ਦੇ ਘਰ ਝਾੜੂ, ਪੋਚਾ ਲਾਣ ਦਾ ਕੰਮ ਕਰਦਾ ਹੈ। ਉਸ ਦਾ ਘਰ ਪਿੰਡ ਤੋਂ ਬਾਹਰ ਹੋਣ ਕਰਕੇ ਸ਼ਾਮੂ ਨੂੰ ਉਸ ਦੇ ਘਰ ਪਹੁੰਚਣ ਲਈ ਪੰਦਰਾਂ, ਵੀਹ ਮਿੰਟ ਲੱਗ ਜਾਂਦੇ ਹਨ। ਪਹਿਲਾਂ ਸ਼ਾਮੂ ਹਰ ਰੋਜ਼ ਛੇ ਵਜੇ ਤੋਂ ਬਾਅਦ ਉਸ ਦੇ ਘਰ ਝਾੜੂ, ਪੋਚਾ ਲਾਣ ਲਈ ਪਹੁੰਚਦਾ ਹੈ, ਪਰ ਅੱਜ ਉਹ ਪੰਜ ਵਜੇ ਤੋਂ ਪਹਿਲਾਂ ਹੀ ਆ ਗਿਆ। ਜਦ ਉਸ ਨੇ ਸ਼ਾਮੂ ਤੋਂ ਇਸ ਦਾ ਕਾਰਨ ਪੁੱਛਿਆ, ਤਾਂ ਉਹ ਕਹਿਣ ਲੱਗਾ, “ਸਰਦਾਰ ਜੀ, ਅੱਜ ਪਿੰਡ ਵਿੱਚ ਗੁਰਦੁਆਰੇ ਵਾਲੇ ਗੁਰੂ ਨਾਨਕ ਦਾ ਪ੍ਰਕਾਸ਼ ਦਿਹਾੜਾ ਮਨਾਣ ਲਈ ਪਹਿਲੀ ਪ੍ਰਭਾਤ ਫੇਰੀ ਲਾ ਰਹੇ ਆ। “
” ਕੀ ਗੱਲ ਤੂੰ ਪ੍ਰਭਾਤ ਫੇਰੀ ਵਿੱਚ ਉਨ੍ਹਾਂ ਦੇ ਨਾਲ ਨ੍ਹੀ ਸੀ ਜਾਣਾ?” ਜੋਗਿੰਦਰ ਸਿੰਘ ਨੇ ਉਸ ਨੂੰ ਪੁੱਛਿਆ।
” ਮੈਂ ਪੰਦਰਾਂ, ਵੀਹ ਮਿੰਟ ਉਨ੍ਹਾਂ ਨਾਲ ਘੁੰਮਿਆ ਸੀ। ਉਨ੍ਹਾਂ ਨੇ ਤਾਂ ਦੋ ਘੰਟੇ ਪਿੰਡ ਵਿੱਚ ਘੁੰਮਣਾ ਸੀ। ਏਨਾ ਚਿਰ ਘੁੰਮ ਕੇ ਤਾਂ ਮੇਰੀਆਂ ਲੱਤਾਂ ਥਕਾਵਟ ਨਾਲ ਚੂਰ ਹੋ ਜਾਣੀਆਂ ਸੀ। ਫੇਰ ਮੈਂ ਇੱਥੇ ਆ ਕੇ ਕੰਮ ਕਿਵੇਂ ਕਰਦਾ? ਅਸੀਂ ਤਾਂ ਕੰਮ ਕਰਨ ਵਾਲੇ ਬੰਦੇ ਆਂ। ਸਾਡਾ ਕੰਮ ਕੀਤੇ ਬਗੈਰ ਨ੍ਹੀ ਸਰਦਾ। ਸਾਨੂੰ ਆਪਣਾ ਢਿੱਡ ਭਰਨ ਲਈ ਕੰਮ ਕਰਨਾ ਹੀ ਪੈਣਾ ਆਂ। ਉਹ ਆਪ ਤਾਂ ਜ਼ਮੀਨਾਂ, ਜਾਇਦਾਦਾਂ ਵਾਲੇ ਆ। ਮੁੰਡੇ, ਕੁੜੀਆਂ ਉਨ੍ਹਾਂ ਦੇ ਬਦੇਸ਼ ਗਏ ਹੋਏ ਆ। ਉਨ੍ਹਾਂ ਨੂੰ ਕਾਦ੍ਹਾ ਘਾਟਾ ਆ। ਉਨ੍ਹਾਂ ਦਾ ਕੰਮ ਕੀਤੇ ਬਗੈਰ ਸਰ ਜਾਣਾ ਆਂ, ਪਰ ਸਾਡਾ ਨ੍ਹੀ ਸਰਨਾ। “
ਜੋਗਿੰਦਰ ਸਿੰਘ ਨੂੰ ਉਸ ਦੀਆਂ ਗੱਲਾਂ ਵਿੱਚ ਵਜ਼ਨ ਲੱਗਾ। ਇਸ ਲਈ ਉਸ ਨੂੰ ਉਸ ਦੀ ‘ ਹਾਂ ‘ ਵਿੱਚ ‘ ਹਾਂ ‘ ਮਿਲਾਣੀ ਪਈ ਤੇ ਫਿਰ ਉਹ ਝਾੜੂ, ਪੋਚਾ ਲਾਣ ਵਿੱਚ ਜੁਟ ਗਿਆ।
ਮਹਿੰਦਰ ਸਿੰਘ ਮਾਨ
ਕੈਨਾਲ ਰੋਡ
ਸਾਮ੍ਹਣੇ ਅੰਗਦ ਸਿੰਘ ਐੱਮ ਐੱਲ ਏ ਹਾਊਸ
ਨਵਾਂ ਸ਼ਹਿਰ-144514
ਫੋਨ  9915803554

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ

https://play.google.com/store/apps/details?id=in.yourhost.samajweekly

Previous article‘ਟਰਕੀ’ ਦਾ ਰਾਜਾ ‘ਕਮਾਲ ਪਾਸ਼ਾ’
Next articleਆੱਨਲਾਈਨ – ਸਟੱਡੀ ਦੌਰਾਨ ਵਧੀਆ ਕਾਰਗੁਜ਼ਾਰੀ ਦਿਖਾਉਣ ਵਾਲੇ ਬੱਚਿਆਂ ਦਾ ਕੀਤਾ ਸਨਮਾਨ