HOME ਕੰਮ ਕਰਨਾ ਔਖਾ, ਨੁਕਸ ਕੱਢਣਾ ਸੌਖਾ

ਕੰਮ ਕਰਨਾ ਔਖਾ, ਨੁਕਸ ਕੱਢਣਾ ਸੌਖਾ

2
ਪਵਨ ਕੁਮਾਰ ਅੱਤਰੀ
    (ਸਮਾਜ ਵੀਕਲੀ)   ਸਮਾਜ ਵਿੱਚ ਅਲੱਗ–ਅਲੱਗ ਸੁਭਾਅ ਦੇ ਲੋਕ ਵਸਦੇ ਹਨ। ਕੁੱਝ ਲੋਕ ਅਜਿਹੇ ਹੁੰਦੇ ਹਨ ਜੋ ਨਵੇਂ ਕੰਮ ਕਰਨ ਵਿੱਚ ਵਿਸ਼ਵਾਸ ਰੱਖਦੇ ਹਨ। ਉਹ ਹਿੰਮਤ ਨਾਲ ਅੱਗੇ ਵੱਧਦੇ ਹਨ, ਖਤਰਾ ਮੋਲ ਲੈਂਦੇ ਹਨ ਅਤੇ ਆਪਣੀ ਮਿਹਨਤ ਨਾਲ ਕੁੱਝ ਨਵਾਂ ਸਿਰਜਣ ਦੀ ਕੋਸ਼ਿਸ਼ ਕਰਦੇ ਹਨ। ਦੂਜੇ ਪਾਸੇ ਕੁੱਝ ਅਜਿਹੇ ਵੀ ਹੁੰਦੇ ਹਨ ਜੋ ਖੁਦ ਤਾਂ ਕੋਈ ਪਹਿਲ ਨਹੀਂ ਕਰਦੇ, ਪਰ ਕਿਸੇ ਹੋਰ ਦੇ ਕੀਤੇ ਹੋਏ ਕੰਮ ਵਿੱਚੋਂ ਗਲਤੀਆਂ ਕੱਢਣ ਲਈ ਤਿਆਰ ਬੈਠੇ ਹੁੰਦੇ ਹਨ। ਨਵੇਂ ਕੰਮ ਦੀ ਸ਼ੁਰੂਆਤ ਕਰਨਾ ਅਤੇ ਉਸਨੂੰ ਉਚਾਈਆਂ ਵੱਲ਼ ਲਿਜਾਣਾ ਔਖਾ ਹੁੰਦਾ ਹੈ। ਇਸ ਵਿੱਚ ਸਮਾਂ, ਮਿਹਨਤ, ਸੋਚ ਅਤੇ ਹੌਸਲੇ ਦੀ ਲੋੜ ਹੁੰਦੀ ਹੈ। ਜਦੋਂ ਕੋਈ ਵਿਅਕਤੀ ਨਵੀਂ ਸੋਚ ਨਾਲ ਕੁਝ ਕਰਦਾ ਹੈ ਤਾਂ ਗਲਤੀਆਂ ਹੋਣਾ ਸਵਭਾਵਿਕ ਹੈ। ਗਲਤੀਆਂ ਹੀ ਇਨਸਾਨ ਨੂੰ ਸਿੱਖਣ ਅਤੇ ਅੱਗੇ ਵਧਣ ਦਾ ਮੌਕਾ ਦਿੰਦੀਆਂ ਹਨ। ਪਰ ਅਫਸੋਸ ਦੀ ਗੱਲ ਹੈ ਕਿ ਕੁੱਝ ਲੋਕ ਸਿਰਫ਼ ਆਲੋਚਨਾ ਕਰਨ ਵਿੱਚ ਹੀ ਆਪਣੀ ਮਹਾਨਤਾ ਸਮਝਦੇ ਹਨ। ਉਹ ਹਰ ਕੰਮ ਵਿੱਚ ਕਮੀ ਲੱਭਣ ਦੀ ਕੋਸ਼ਿਸ਼ ਕਰਦੇ ਹਨ ਅਤੇ ਕਹਿੰਦੇ ਹਨ ਕਿ “ਇਹ ਇਦਾਂ ਨਹੀਂ ਹੋਣਾ ਚਾਹੀਦਾ ਸੀ” ਜਾਂ “ਇਸ ਵਿੱਚ ਇਹ ਘਾਟ ਰਹਿ ਗਈ ਹੈ।” ਸਹੀ ਅਤੇ ਸਕਾਰਾਤਮਕ ਆਲੋਚਨਾ ਹਮੇਸ਼ਾ ਸਵਾਗਤਯੋਗ ਹੁੰਦੀ ਹੈ, ਜੇਕਰ ਉਹ ਸੁਧਾਰ ਲਈ ਕੀਤੀ ਜਾਵੇ। ਪਰ ਨਕਾਰਾਤਮਕ ਸੋਚ ਨਾਲ ਕੀਤੀ ਗਈ ਆਲੋਚਨਾ ਮਨੋਬਲ ਤੋੜ ਸਕਦੀ ਹੈ। ਸਾਨੂੰ ਚਾਹੀਦਾ ਹੈ ਕਿ ਅਸੀਂ ਦੂਜਿਆਂ ਦੇ ਯਤਨਾਂ ਦੀ ਕਦਰ ਕਰੀਏ ਅਤੇ ਜੇ ਕੋਈ ਕਮੀ ਵੀ ਹੋਵੇ, ਤਾਂ ਉਸਨੂੰ ਪਿਆਰ ਅਤੇ ਸਮਝਦਾਰੀ ਨਾਲ ਦਰਸਾਈਏ। ਸਮਾਜ ਵਿੱਚ ਖੁਸ਼ੀਆਂ ਅਤੇ ਤਰੱਕੀਆਂ ਉਸ ਵੇਲੇ ਸੰਭਵ ਹਨ ਜਦੋਂ ਅਸੀਂ ਇੱਕ–ਦੂਜੇ ਨੂੰ ਹੌਸਲਾ ਦੇਈਏ, ਨਾ ਕਿ ਹਿੰਮਤ ਤੋੜੀਏ। ਅਸਲ ਸਫਲਤਾ ਉਸੇ ਨੂੰ ਮਿਲਦੀ ਹੈ ਜੋ ਕਰ ਕੇ ਦਿਖਾਉਂਦਾ ਹੈ, ਨਾ ਕਿ ਸਿਰਫ਼ ਬੈਠ ਕੇ ਟਿੱਪਣੀਆਂ ਕਰਦਾ ਹੈ।
ਪਵਨ ਕੁਮਾਰ ਅੱਤਰੀ (ਕਪੂਰਥਲਾ)
‘ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly
Previous articleਮੁੱਖ ਮੰਤਰੀ ਤੀਰਥ ਯਾਤਰਾ ਯੋਜਨਾ ਤਹਿਤ 38ਵੀਂ ਬੱਸ ਨੂੰ ਹਰੀ ਝੰਡੀ ਦੇ ਰਵਾਨਾ
Next articleਹਿਮੰਤ ਸਰਮਾ ਨੇ ਲਗਾਤਾਰ ਦੂਜੇ ਕਾਰਜਕਾਲ ਲਈ ਅਸਾਮ ਦੇ ਮੁੱਖ ਮੰਤਰੀ ਵਜੋਂ ਸਹੁੰ ਚੁੱਕੀ