(ਸਮਾਜ ਵੀਕਲੀ)
ਇੱਕ ਮਹਿੰਗਾਈ ਲੋਕਾਂ ਦਾ ਲੱਕ ਤੋੜੇ,
ਲੋੜਾਂ ਕਰਨ ਮਜਬੂਰ ਮੀਆਂ।
ਸਾਰੇ ਕੰਮ ਨੇ ਇੱਥੇ ਪਏ ਫੇਲ ਹੋਏ,
ਵਿਹਲਾ ਫਿਰੇ ਕਾਮਾਂ ਮਜ਼ਦੂਰ ਮੀਆਂ।
ਇੱਕ ਡੰਗ ਖਾ ਦੂਜੇ ਦਾ ਫ਼ਿਕਰ ਹੋਵੇ,
ਚੁੱਲ੍ਹੇ ਕੋਲ ਝੂਰੇਦੀਂ ਹੂਰ ਮੀਆਂ।
ਜਿਸ ਕੋਲ ਪੈਸਾ ਉਹ ਨਾ ਗੱਲ ਸੁਣਦਾ,
ਹੋਇਆ ਬੈਠਾ ਮਗ਼ਰੂਰ ਮੀਆਂ।
ਸਰਕਾਰਾਂ ਆਈਆਂ ਤੇ ਕਈ ਗਈਆਂ,
ਲੰਘ ਚੱਲੇ ਪੂਰਾਂ ਦੇ ਪੂਰ ਮੀਆਂ।
ਹਾਲਤ ਗ਼ਰੀਬ ਦੀ ਹੋਈ ਜਾਵੇ ਮਾੜੀ,
ਵਾਂਗ ਕੱਚ ਚੂਰੋ ਚੂਰ ਮੀਆਂ।
ਫੋਕੀਆਂ ਆਸਾਂ ਤੇ ਕਾਮਾਂ ਦਿਨ ਕੱਟੇ,
ਖੋਰੇ ਪੈਣੇ ਨੇ ਕਦ ਬੂਰ ਮੀਆਂ।
ਨੇਤਾ ਲੋਕਾਂ ਤਾਈਂ ,ਪੱਤੋ, ਵਰਤ ਲੈਂਦੇ,
ਡੇਰੇ ਬੈਠ ਜਾਂਦੇ ਲਾ ਦੂਰ ਮੀਆਂ।
ਹਰਪ੍ਰੀਤ ਪੱਤੋ ਪਿੰਡ ਪੱਤੋ ਹੀਰਾ ਸਿੰਘ ਮੋਗਾ ਫੋਨ ਨੰਬਰ
94658-21417