ਬਸਪਾ ਦੀ 15 ਮਾਰਚ ਦੀ ਰੈਲੀ ਵਿੱਚ ਗੱਡੀਆਂ ਭਰ ਭਰ ਕੇ ਫਗਵਾੜਾ ਆਉਣਗੇ -ਲਾਲ ਚੰਦ ਔਜਲਾ
ਫਿਲੌਰ (ਸਮਾਜ ਵੀਕਲੀ) ( ਚਰਨਜੀਤ ਸੱਲ੍ਹਾ ) ਬਾਮਸੇਫ, ਡੀ ਐਸ ਫੋਰ, ਬਸਪਾ ਦੇ ਸੰਸਥਾਪਕ ਸਾਹਿਬ ਸ੍ਰੀ ਕਾਂਸ਼ੀ ਰਾਮ ਜੀ ਦੇ 15 ਮਾਰਚ ਨੂੰ ਦਾਣਾ ਮੰਡੀ ਫਗਵਾੜਾ ਵਿੱਚ ਪੰਜਾਬ ਸੰਭਾਲੋ ਰੈਲੀ ਦੀ ਤਿਆਰੀ ਲਈ ਹਲਕਾ ਫਿਲੌਰ ਦੇ ਸ਼ਹਿਰ ਗੁਰਾਇਆ ਵਿਸ਼ਾਲ ਮੀਟਿੰਗ ਕੀਤੀ ਗਈ। ਇਸ ਮੌਕੇ ਤੇ ਵੱਖ ਵੱਖ ਪਾਰਟੀਆਂ ਦੇ ਦੋ ਦਰਜਨ ਆਗੂ ਬਹੁਜਨ ਸਮਾਜ ਪਾਰਟੀ ਵਿੱਚ ਸ਼ਾਮਲ ਹੋਏ। ਮੀਟਿੰਗ ਵਿੱਚ ਮੁੱਖ ਮਹਿਮਾਨ ਬਸਪਾ ਦੇ ਸੂਬਾ ਪ੍ਰਧਾਨ ਡਾ ਅਵਤਾਰ ਸਿੰਘ ਕਰੀਮਪੁਰੀ ਜੀ ਪਹੁੰਚੇ ਅਤੇ ਵੱਖ ਵੱਖ ਪਾਰਟੀਆਂ ਦੇ ਵਰਕਰਾਂ ਨੂੰ ਬਹੁਜਨ ਸਮਾਜ ਪਾਰਟੀ ਵਿੱਚ ਸ਼ਾਮਲ ਕੀਤੇ। ਐਡਵੋਕੇਟ ਸ ਅਵਤਾਰ ਸਿੰਘ ਕਰੀਮਪੁਰੀ ਜੀ ਨੇ ਅੱਗੇ ਦੱਸਿਆ ਕਿ ਸਾਰੀਆਂ ਪਾਰਟੀਆਂ ਕਾਂਗਰਸ, ਅਕਾਲੀ ਦਲ, ਭਾਜਪਾ ਪਾਰਟੀ ਅਤੇ ਆਮ ਆਦਮੀ ਪਾਰਟੀ ਦੀਆਂ ਲੋਕ ਮਾਰੂ ਨੀਤੀਆਂ ਨੂੰ ਤੁਸੀਂ ਹੁਣ ਸਮਝ ਗਏ ਕਿ ਇਹ ਕਿਸ ਤਰ੍ਹਾਂ ਤੁਹਾਨੂੰ ਲੁੱਟ ਅਤੇ ਕੁੱਟ ਰਹੇ ਹਨ। ਤੁਹਾਡੇ ਬੱਚਿਆਂ ਨੂੰ ਇਨ੍ਹਾਂ ਪਾਰਟੀਆਂ ਨੇ ਕਿਸ ਤਰ੍ਹਾਂ ਨਸ਼ਿਆਂ ਉੱਤੇ ਲਾ ਦਿੱਤਾ ਹੈ।ਆਮ ਆਦਮੀ ਪਾਰਟੀ ਵਾਰੇ ਗੱਲ ਕਰਦਿਆਂ ਉਨ੍ਹਾਂ ਕਿਹਾ ਕਿ ਜਿਹੜੀ ਪਾਰਟੀ ਕਹਿੰਦੀ ਸੀ ਕਿ ਤਿੰਨਾਂ ਮਹੀਨਿਆਂ ਵਿੱਚ ਨਸ਼ਾ ਖਤਮ ਕਰਾਂਗੇ ਉਨ੍ਹਾਂ ਨੂੰ ਹੁਣ ਤਿੰਨ ਸਾਲ ਤੋਂ ਉੱਪਰ ਹੋ ਗਿਆ ਹੈ ।15 ਮਾਰਚ ਨੂੰ ਫਗਵਾੜਾ ਵਿਖੇ ਪੰਜਾਬ ਸੰਭਾਲੋ ਰੈਲੀ ਵਿੱਚ ਅਸੀਂ ਨਸ਼ਿਆਂ ਖ਼ਿਲਾਫ਼ ਕੋਈ ਵੱਡਾ ਐਲਾਨ ਕਰਾਂਗੇ ਇਸ ਲਈ ਅਸੀਂ ਤੁਹਾਨੂੰ ਸੱਦਾ ਦੇਣ ਆਏ ਹਾਂ। ਲਾਲ ਚੰਦ ਔਜਲਾ ਬਸਪਾ ਦੇ ਸਿਰਕੱਢ ਆਗੂ ਅਤੇ ਫਿਲੌਰ ਹਲਕੇ ਦੇ ਇੰਚਾਰਜ ਨੇ ਵਿਸ਼ਵਾਸ ਦਿਵਾਇਆ ਕਿ 15 ਮਾਰਚ ਨੂੰ ਫਗਵਾੜਾ ਵਿਖੇ ਪੰਜਾਬ ਸੰਭਾਲੋ ਰੈਲੀ ਵਿੱਚ ਗੱਡੀਆਂ ਭਰ ਭਰ ਕੇ ਸੰਗਤ ਪਹੁੰਚੇਗੀ ਅਤੇ ਸਾਹਿਬ ਸ੍ਰੀ ਕਾਂਸ਼ੀ ਰਾਮ ਜੀ ਦੇ ਜਨਮ ਦਿਨ ਮਨਾਇਆ ਜਾਵੇਗਾ। ਇਸ ਮੌਕੇ ਐਡਵੋਕੇਟ ਅਵਤਾਰ ਸਿੰਘ ਕਰੀਮਪੁਰੀ ਜੀ ਪੰਜਾਬ ਪ੍ਰਧਾਨ ਬਸਪਾ,ਲਾਲ ਚੰਦ ਔਜਲਾ ਸਟੇਟ ਆਗੂ ਬਸਪਾ ਅਤੇ ਬਸਪਾ ਇੰਚਾਰਜ ਹਲਕਾ ਫਿਲੌਰ, ਤੀਰਥ ਰਾਜਪੁਰਾ ਸਟੋਟ ਆਗੂ ਇੰਚਾਰਜ ਜਲੰਧਰ, ਖੁਸ਼ੀ ਰਾਮ ਸਰਪੰਚ ਜ਼ਿਲ੍ਹਾ ਇੰਚਾਰਜ ਜਲੰਧਰ, ਸੁਖਵਿੰਦਰ ਬਿੱਟੂ ਪ੍ਰਧਾਨ ਹਲਕਾ ਫਿਲੌਰ, ਸ਼ੰਕਰ ਸ਼ਹਿਰੀ ਪ੍ਰਧਾਨ ਬਸਪਾ ਗੁਰਾਇਆ,ਡਾ ਲਖਵੀਰ ਸਿੰਘ ਮੁਠੱਡਾ, ਹੈਪੀ ਰੁੜਕਾਂ, ਜਰਨੈਲ ਢੰਡਾ ਐਸ ਡੀ ਓ, ਰਵੀ ਬੋਪਾਰਾਏ,ਕਾਕੂ ਕਲਿਆਣ,ਲੇਖ ਰਾਜ ਚੌਕੜੀਆਂ ਅਤੇ ਬੀਬੀਆਂ ਵੀ ਵੱਡੀ ਗਿਣਤੀ ਵਿੱਚ ਹਾਜ਼ਰ ਸਨ।
https://play.google.com/store/apps/details?id=in.yourhost.samaj