ਨਵਾਂਸ਼ਹਿਰ (ਸਮਾਜ ਵੀਕਲੀ) (ਸਤਨਾਮ ਸਿੰਘ ਸਹੂੰਗੜਾ) ਅੱਜ ਕਿਰਤੀ ਕਿਸਾਨ ਯੂਨੀਅਨ ਦਾ ਵਫ਼ਦ ਫਸਲਾਂ ਦੇ ਹੋਏ ਨੁਕਸਾਨ ਦੀ ਤੁਰੰਤ ਗਿਰਦਾਵਰੀ ਕਰਵਾਉਣ ਲਈ ਜਿਲ੍ਹਾ ਪ੍ਰਧਾਨ ਸੁਰਿੰਦਰ ਸਿੰਘ ਬੈ਼ਸ ਦੀ ਅਗਵਾਈ ਵਿੱਚ ਡਿਪਟੀ ਕਮਿਸ਼ਨਰ ਨੂੰ ਮਿਲਿਆ। ਉਹਨਾਂ ਡਿਪਟੀ ਕਮਿਸ਼ਨਰ ਨੂੰ ਦੱਸਿਆ ਕਿ 30 ਅਪ੍ਰੈਲ ਨੂੰ ਸ਼ਾਮ ਵੇਲੇ ਮੀਂਹ, ਹਨੇਰੀ ਤੇ ਗੜਿਆ ਨੇ ਮੱਕੀ, ਪੱਠਿਆ ਦਾ ਬਹੁਤ ਜ਼ਿਆਦਾ ਨੁਕਸਾਨ ਕਰ ਦਿੱਤਾ ਹੈ। ਇਸ ਤੋਂ ਪਹਿਲਾ ਜੋ ਮੱਟਰ ਲਗਾਏ ਸੀ, ਉਹਨਾਂ ਦਾ ਭਾਅ ਵੀ ਪੂਰਾ ਨਹੀਂ ਮਿਲਿਆ। ਉਹੀ ਮਟਰ ਸਾਨੂੰ ਆਪਣੇ ਪਸੂ਼ਆ ਨੂੰ ਪਾਉਣੇ ਪਏ। ਉਸ ਤੋਂ ਬਾਅਦ ਜੋ ਮੱਕੀ ਲਗਾਈ ਗਈ, ਉਹ ਵੀ ਬਰਬਾਦ ਹੋ ਗਈ, ਉਸ ਨਾਲ ਸਾਡਾ ਹੋਰ ਨੁਕਸਾਨ ਹੋ ਗਿਆ। ਅਸੀਂ ਡੀ ਸੀ ਸਾਹਿਬ ਰਾਹੀਂ ਸਰਕਾਰ ਤੋਂ ਮੰਗ ਕਰਦੇ ਹਾਂ ਕਿ ਮਜ਼ਾਰਾ ਕਲਾਂ, ਸਹਾਬ ਪੁਰ, ਉਸਮਾਨ ਪੁਰ, ਜਾਡਲੇ ਦਾ ਲਹਿੰਦਾ ਪਾਸਾ ਇਹਨਾਂ ਚੋਹਾਂ ਪਿੰਡਾਂ ਵਿਚ ਮੱਕੀ ਦੇ ਚਾਰੇ ਦਾ ਭਾਰੀ ਨੁਕਸਾਨ ਹੋਇਆ ਹੈ। ਇਹਨਾਂ ਪਿੰਡਾਂ ਵਿੱਚ ਆਪਣਾ ਫਰਜ਼ ਸਮਝ ਕੇ ਸਰਕਾਰ ਤੁਰੰਤ ਸਪੈਸ਼ਲ ਗੁਰਦਾਵਰੀ ਕਰਵਾ ਕੇ ਇਥੋਂ ਦੇ ਕਿਸਾਨਾ ਨੂੰ ਮੁਆਵਜ਼ਾ ਦੇਵੇ। ਅੱਜ ਮਾਨਯੋਗ ਡਿਪਟੀ ਕਮਿਸ਼ਨਰ ਨੂੰ ਮੰਗ ਪੱਤਰ ਦੇਣ ਸਮੇਂ ਵਫਦ ਵਿਚ ਭੁਪਿੰਦਰ ਸਿੰਘ ਵੜੈਚ, ਕਲਵੀਰ ਸਿੰਘ ਸਾਹਪੁਰ, ਬਿੱਕਰ ਸਿੰਘ ਸੇਖੂਪੁਰ, ਸੁਰਿੰਦਰ ਸਿੰਘ ਮਹਿਰਮ ਪੁਰ, ਮੇਜਰ ਸਿੰਘ ਉਸਮਾਨ ਪੁਰ, ਰਾਣਾ ਰਾਮਜੀ ਦਾਸ ਸਨਾਵਾ ਤੇ ਤਾਰਾ ਸਿੰਘ ਫੋਜੀ ਨੇ ਭਾਗ ਲਿਆ।
‘ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly



