(ਸਮਾਜ ਵੀਕਲੀ)-ਦਿੜ੍ਹਬਾ ਮੰਡੀ ਨਕੋਦਰ ਮਹਿਤਪੁਰ (ਹਰਜਿੰਦਰ ਪਾਲ ਛਾਬੜਾ) -ਹਲਕਾ ਦਿੜ੍ਹਬਾ ਤੋਂ ਆਮ ਆਦਮੀ ਪਾਰਟੀ ਦੀ ਪਹਿਲੀ ਸਰਕਾਰ ਵਿੱਚ ਦੂਜੀ ਵਾਰ ਜਿੱਤ ਪ੍ਰਾਪਤ ਕਰਨ ਵਾਲੇ ਐਡਵੋਕੇਟ ਹਰਪਾਲ ਸਿੰਘ ਚੀਮਾ ਨੂੰ ਭਗਵੰਤ ਮਾਨ ਦੀ ਵਜਾਰਤ ਵਿੱਚ ਲਏ ਜਾਣ ਉਤੇ ਹਲਕਾ ਦਿੜ੍ਹਬਾ ਦੇ ਵਰਕਰਾਂ ਨੇ ਖੁਸ਼ੀ ਮਨਾਈ। ਸਹੁੰ ਚੁੱਕ ਸਮਾਗਮ ਦਾ ਸਿੱਧਾ ਪ੍ਰਸਾਰਨ ਵਰਕਰਾਂ ਨੂੰ ਐਲਈਡੀ ਲਾ ਕੇ ਵਿਖਾਇਆ ਗਿਆ। ਦਿੜ੍ਹਬਾ ਵਿਖੇ ਪਾਰਟੀ ਦਫਤਰ ਅੱਗੇ ਵਰਕਰਾਂ ਨੇ ਜਦੋਂ ਚੀਮਾ ਨੇ ਮੰਤਰੀ ਪਦ ਦੀ ਸਹੁੰ ਚੁੱਕੀ ਤਾਂ ਪਟਾ ਕੇ ਚਲਾ ਕੇ ਖੁਸ਼ੀ ਮਨਾਈ ਗਈ। ਢੋਲ ਦੀ ਥਾਪ ਉਤੇ ਵਰਕਰਾਂ ਨੇ ਭੰਗੜੇ ਪਾਏ। ਚੀਮਾ ਦੇ ਕੈਬਨਿਟ ਮੰਤਰੀ ਦਾ ਪਦ ਸੰਭਾਲਣ ਉਪਰੰਤ ਵਰਕਰਾਂ ਲੱਡੂਆਂ ਨਾਲ ਇੱਕ ਦੂਜੇ ਦਾ ਮੂੰਹ ਮਿੱਠਾ ਕਰਵਾਉਦੇ ਨਜਰ ਆਏ। ਸ਼ਹਿਰ ਦੇ ਲੋਕ ਵੀ ਵੱਡੀ ਗਿਣਤੀ ਵਿੱਚ ਦਫਤਰ ਵਿਖੇ ਜਮਾ ਹੋਏ ਅਤੇ ਖੁਸ਼ੀ ਦੇ ਜਸ਼ਨ ਵਿੱਚ ਸ਼ਰੀਕ ਹੋਏ। ਆਮ ਆਦਮੀ ਪਾਰਟੀ ਦੇ ਆਗੂ ਨਿਰਭੈ ਸਿੰਘ ਖਨਾਲ ਕਲਾ, ਮੈਡਮ ਜਸਵੀਰ ਕੌਰ ਸ਼ੇਰਗਿੱਲ ਨੇ ਕਿਹਾ ਕਿ ਦਿੜ੍ਹਬਾ ਹਲਕੇ ਨੂੰ ਮੰਤਰੀ ਮੰਡਲ ਵਿੱਚ ਹਰਪਾਲ ਸਿੰਘ ਚੀਮਾ ਨੂੰ ਸ਼ਾਮਿਲ ਕਰਨ ਉਤੇ ਪਾਰਟੀ ਸੁਪਰੀਮੋ ਅਰਵਿੰਦ ਕੇਜ਼ਰੀਵਾਲ ਅਤੇ ਮੁੱਖ ਮੰਤਰੀ ਭਗਵੰਤ ਮਾਨ ਜੀ ਦਾ ਧੰਨਵਾਦ ਕੀਤਾ। ਇਸ ਨਾਲ ਹਲਕਾ ਦਿੜ੍ਹਬਾ ਦੇ ਸਾਰੇ ਵਰਕਰ ਅਤੇ ਵੋਟਰਾਂ ਦਾ ਮਾਣ ਵੱਧਿਆ ਹੈ। ਪਿਛਲੇ ਲੰਮੇ ਸਮੇਂ ਤੋਂ ਦਿੜ੍ਹਬਾ ਹਲਕਾ ਵਿਕਾਸ ਦੇ ਤੌਰ ਉਤੇ ਪਿਛੜਿਆ ਹੋਇਆ ਪਰ ਹੁਣ ਸਰਬਪੱਖੀ ਵਿਕਾਸ ਹੋਣ ਦੀ ਉਮੀਦ ਜਾਗੀ ਹੈ।
ਸਮਾਜ ਵੀਕਲੀ’ ਐਪ ਡਾਊਨ ਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly