ਕਿਰਤੀ ਦੀ ਲੁੱਟ

ਹਰਪ੍ਰੀਤ ਪੱਤੋ

(ਸਮਾਜ ਵੀਕਲੀ)

ਹੱਥਾਂ ਵਿੱਚ ਪਏ ਅੱਟਣ ਸਾਡੇ, ਪੈਰਾਂ
ਵਿੱਚ ਬਿਆਈਆਂ,
ਵਿਹੜੀਂ ਸਾਡੇ ਘੁੱਪ ਹਨੇਰੇ, ਰਹਿਣ
ਉਦਾਸੀਆਂ ਛਾਈਆਂ।
ਜਿੱਤਾਂ ਸਾਨੂੰ ਨਸੀਬ ਨਾ ਹੋਈਆਂ,
ਹਿੱਸੇ ਹਾਰਾਂ ਆਈਆਂ,
ਕਿੰਨੇ ਦਿਨ ਤਿਉਹਾਰ ਨੇ ਲੰਘੇ, ਨਾ
ਖੁਸ਼ੀਆਂ ਕਦੇ ਮਨਾਈਆਂ।
ਲੋਟੂ ਸਾਡੀ ਕਿਰਤ ਨੂੰ ਲੁੱਟ ਕੇ,
ਖਾਂਦੇ ਰਹਿਣ ਮਠਿਆਈਆਂ,
ਪੱਲੇ ਸਾਡੇ ਸੁੱਕੀਆਂ ਰੋਟੀਆਂ, ਉਹ
ਵੀ ਮਸਾਂ ਥਿਆਈਆਂ।
ਕਿੰਨਾ ਚਿਰ ਲੁੱਟ ਹੋਰ ਹੈ ਹੋਣੀ, ਨਾ
ਗੱਲਾਂ ਕਿਸੇ ਸਮਝਾਈਆਂ,
ਵਿਹਲੜਾਂ ਦੇ ਘਰ ,ਪੱਤੋ, ਪੋਂ ਬਾਰਾਂ,
ਅਸੀਂ ਤਾਂ ਉਮਰਾਂ ਤੰਗੀਆਂ ਸੰਗ
ਲੰਘਾਈਆਂ।

ਹਰਪ੍ਰੀਤ ਪੱਤੋ ਪਿੰਡ ਪੱਤੋ ਹੀਰਾ ਸਿੰਘ ਮੋਗਾ ਫੋਨ ਨੰਬਰ 
94658-21417

Previous articleਅਜੀਬੋ-ਗਰੀਬ ਔਰਤ
Next articleਰਾਜ ਪੱਧਰੀ ਪ੍ਰਾਇਮਰੀ ਖੇਡਾਂ ਦੌਰਾਨ ਬਠਿੰਡਾ ਜ਼ਿਲ੍ਹੇ ਨੇ ਸ਼ਤਰੰਜ ਵਿੱਚ ਬਾਜ਼ੀ ਮਾਰੀ