(ਸਮਾਜ ਵੀਕਲੀ)
ਕਿਰਤ ਕਰੋ ਤੇ ਵੰਡ ਛਕਣ ਲਈ ਸਭਨਾਂ ਨੂੰ ਫਰਮਾਇਆ
ਹੱਥੀ ਕੀਤੀ ਕਿਰਤ ਉਹਨਾਂ ਨੇ ਹਲ ਖੇਤਾ ਵਿੱਚ ਵਾਹਿਆ
ਹਰ ਗੱਲ ਦੇ ਵਿੱਚ ਅੰਧ ਵਿਸ਼ਵਾਸ ਤੋਂ ਚੱਕਦੇ ਰਹੇ ਪਰਦੇ ਆ
ਨਹੀਂ ਮੰਨਦੇ ਗੱਲ ਨਾਨਕ ਦੀ ਉਂਝ ਨਾਨਕ ਨਾਨਕ ਕਰਦੇ ਆ
ਲੁੱਟਾਂ ਖੋਹਾਂ ਹੇਰਾ ਫੇਰੀਆਂ ਨਾਲ ਦੁੱਖਾਂ ਦੇ ਜੂਝਣ
ਬਾਣੀ ਪੜ੍ਹ ਕੇ ਅਮਲ ਨਹੀਂ ਕਰਦੇ ਨਿੱਤ ਮੜ੍ਹੀਆਂ ਨੂੰ ਪੂਜਣ
ਪਾਪ ਵਧ ਗਿਆ ਇੱਕ ਦੂਜੇ ਤੇ ਬੱਦਲ ਬਣ ਬਣ ਵਰਦੇ ਆ
ਨਹੀਂ ਮੰਨਦੇ ਗੱਲ ਨਾਨਕ ਦੀ ਉਂਝ ਨਾਨਕ ਨਾਨਕ ਕਰਦੇ ਆ
*ਸ਼ਬਦ ਗੁਰੂ* ਬਾਬੇ ਨੇ ਆਖਿਆ ਇਹ ਬਾਬੇ ਨੂੰ ਪੂਜੀ ਜਾਂਦੇ
ਵਿਦਿਆ ਨੂੰ ਵਿਚਾਰਦੇ ਨਹੀਂ ਆਪੇ ਸਲੋਕ ਬਣਾਂਦੇ
ਜਿਆਦਾ ਲੋਕ ਤੇ ਅੱਜ ਕੱਲ੍ਹ ਮਨ ਘੜਤ ਕਹਾਣੀਆਂ ਘੜਦੇ ਆ
ਨਹੀਂ ਮੰਨਦੇ ਗੱਲ ਨਾਨਕ ਦੀ ਉੰਝ ਨਾਨਕ ਨਾਨਕ ਕਰਦੇ ਆ
ਗੁਰਮੀਤ ਡਮਾਣੇ ਵਾਲਿਆ ਹੋ ਗਈ ਸਾਰੀ ਦੁਨੀਆ ਵਹਿਮੀ
ਭਾਗੋ ਵਾਂਗੂੰ ਜ਼ੁਲਮ ਕਰਦੀ ਹੋ ਗਈ ਬੇਰਹਿਮੀ
ਸਬਰ ਸਬੂਰੀ ਕਿੱਥੇ ਰੱਖਦੇ ਨਾਹੀ ਲਾਲੋ ਨਾਲ ਖੜਦੇ ਆ
ਨਹੀਂ ਮੰਨਦੇ ਗੱਲ ਨਾਨਕ ਦੀ ਉੰਝ ਨਾਨਕ ਨਾਨਕ ਕਰਦੇ ਆ
ਗੁਰਮੀਤ ਡੁਮਾਣਾ
ਲੋਹੀਆਂ ਖਾਸ
ਜਲੰਧਰ