(ਸਮਾਜ ਵੀਕਲੀ)
ਇਹ ਐਵੇਂ ਹੀ ਲਿਖੇ ਸ਼ਬਦ ਨਹੀ ਹਨ
ਕਲਮ ‘ਚ ਸੱਜਣਾ ਤਾਕਤ ਬੜੀ ਹੁੰਦੀ
ਉਸਨੂੰ ਸ਼ਾਇਦ ਦੁੱਖ ਨਾ ਕੋਈ ਹੁੰਦਾ ਹੈ
ਹਰ ਸਤਰ ਜਿਸਦੇ ਲਈ ਲਿਖੀ ਹੁੰਦੀ
ਉਸਨੇ ਭਲਾ ਕਿਸੇ ਤੋਂ ਕੀ ਲੈਣਾ ਹੁੰਦਾ
ਜਿਸਨੂੰ ਦੌਲਤ ਨਸ਼ੇ ਵਾਗ ਚੜੀ ਹੁੰਦੀ
ਕਈ ਸਾਲ ਹੋ ਗਏ ਮੈਥੋਂ ਵਿਛੜੀ ਨੂੰ
ਲੱਗੇ ਜਿਵੇਂ ਅੱਜ ਵੀ ਕੋਲ ਖੜੀ ਹੁੰਦੀ
ਆਪਾ ਦੋਨੋ ਇੱਕਠੇ ਹੀ ਹੋਣਾ ਸੀ
ਉਸ ਵੇਲੇ ਜੇ ਨਾ ਤੂੰ ਲੜੀ ਹੁੰਦੀ
ਉਸਤੋਂ ਕੋਈ ਵੱਖ ਕਿਦਾਂ ਹੋ ਸਕਦਾ ਹੈ
ਸੂਰਤ ਜਿਸਦੀ ਦਿਲ ‘ਚ ਜੜੀ ਹੁੰਦੀ
ਹੱਲ ਕੋਈ ਮਸਲਾ ਹੁੰਦਾ ਨਹੀ ਹੈ
ਹਰ ਗੱਲ ਤੇ ਸਿਆਸਤ ਬੜੀ ਹੁੰਦੀ
ਰੈਪੀ ਰਾਜੀਵ
9501001070.
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly