(ਸਮਾਜ ਵੀਕਲੀ)
ਔਰਤ ਹੈ ਦੁਨੀਆ ਦਾ ਆਧਾਰ
ਔਰਤ ਹੈ ਤਾਂ ਹੈ ਸੰਸਾਰ ,
ਆਓ ! ਘਰ – ਸਮਾਜ ਵਿੱਚ ਔਰਤ ਦਾ ਸਤਿਕਾਰ ਹੈ ਕਰੀਏ
ਔਰਤ ਨੂੰ ਫ਼ੈਸਲੇ ਲੈਣ ਦਾ ਹੱਕ ਦੇ ਕੇ
ਉਸ ‘ਤੇ ਇਤਬਾਰ ਹੈ ਕਰੀਏ ,
ਪਹਿਨਣ , ਖਾਣ , ਆਉਣ , ਜਾਣ , ਬੋਲਣ ਦੀ
ਹਰ ਥਾਂ ਔਰਤ ਨੂੰ ਆਜ਼ਾਦੀ ਦੇਈਏ ,
ਪਾਬੰਦੀਆਂ ਲਾ ਕੇ ਔਰਤ ‘ਤੇ ਨਾ ਦਗਾ ਕਮਾਈਏ ,
ਵੱਡੇ – ਵਡੇਰਿਆਂ ਸਾਡੇ ਹੈ ਸਾਨੂੰ ਇਹ ਸਿੱਖਿਆ ਦਿੱਤੀ
ਔਰਤ ਦਾ ਸਤਿਕਾਰ ਕਰਕੇ
ਉਸ ਨੂੰ ਹਰ ਥਾਂ ਵਡਿਆਈਏ ,
ਪੁਰਖ – ਪ੍ਰਧਾਨ ਵਾਲੀ ਸੋਚ ਨੂੰ ਕਦੇ ਨਾ ਅਪਣਾਈਏ ,
ਆਓ ! ਹਰ ਧੀ , ਭੈਣ ਤੇ ਮਾਂ ਨੂੰ
ਸਮਾਜ ਵਿੱਚ ਬਰਾਬਰੀ ਤੇ ਸਤਿਕਾਰ ਦੁਆਈਏ ,
ਇਸਤਰੀ – ਦਿਵਸ ਤੱਕ ਸੀਮਿਤ ਨਾ ਹੋ ਕੇ
ਹਰ ਪਲ ਦਿਲੋਂ ਔਰਤ ਨੂੰ ਵਡਿਆਈਏ ,
ਹਰ ਥਾਂ ਅਤੇ ਆਪਣੇ ਘਰ – ਸਮਾਜ ਵਿੱਚ ਔਰਤ ਨੂੰ ਉਸਦਾ ਹੱਕ ਦਵਾਈਏ ,
ਔਰਤ – ਦਿਵਸ ਦੀ ਅਹਿਮੀਅਤ ਨੂੰ ਸਾਰਾ ਸਾਲ ਅਪਣਾਈਏ।
ਸਟੇਟ ਅੇੈਵਾਰਡੀ
ਮਾਸਟਰ ਸੰਜੀਵ ਧਰਮਾਣੀ
ਇੰਡੀਆ ਬੁੱਕ ਆੱਫ਼ ਰਿਕਾਰਡਜ਼ ਹੋਲਡਰ
ਕਲੱਸਟਰ ਮੀਡਿਆ ਇੰਨਚਾਰਜ
ਸ਼੍ਰੀ ਅਨੰਦਪੁਰ ਸਾਹਿਬ
9478561356