ਔਰਤਾਂ ਨਾਲ ਜਿਨਸੀ ਛੇੜ-ਛਾੜ ਦੀਆਂ ਸ਼ਿਕਾਇਤਾਂ ਦੇ ਨਿਪਟਾਰੇ ਲਈ ਸਰਕਾਰੀ ਹਸਪਤਾਲ ਬਲਾਚੌਰ ਵਿਖੇ ਕਮੇਟੀ ਗਠਿਤ ਕੀਤੀ ਗਈ

ਬਲਾਚੌਰ (ਸਮਾਜ ਵੀਕਲੀ) (ਸਤਨਾਮ ਸਿੰਘ ਸਹੂੰਗੜਾ) ਮਾਨਯੋਗ ਸੁਪਰੀਮ ਕੋਰਟ ਵੱਲੋਂ ਪ੍ਰਾਪਤ ਗਾਈਡਲਾਈਨਾਂ ਅਨੁਸਾਰ ਜਿਨਸੀ ਛੇੜ-ਛਾੜ ਦੇ ਕੇਸਾਂ ਸਬੰਧੀ ਬਣਦੀ ਕਾਰਵਾਈ ਕਰਨਾ ਯਕੀਨੀ ਬਣਾਉਣ ਲਈ ਲੈਫਟੀਨੈਂਟ ਜਨਰਲ ਬਿਕਰਮ ਸਿੰਘ ਸਬ ਡਵੀਜ਼ਨ ਹਸਪਤਾਲ ਬਲਾਚੌਰ ਵਿੱਚ ਕਮੇਟੀ ਦਾ ਗਠਨ ਕੀਤਾ ਗਿਆ। ਸੀਨੀਅਰ ਮੈਡੀਕਲ ਅਫਸਰ ਡਾਕਟਰ ਕੁਲਵਿੰਦਰ ਮਾਨ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਔਰਤਾਂ ਨਾਲ ਜਿਨਸੀ ਛੇੜ-ਛਾੜ ਸਬੰਧੀ ਸ਼ਿਕਾਇਤਾਂ ਦੇ ਨਿਪਟਾਰੇ ਲਈ ਕਮੇਟੀ ਦਾ ਗਠਨ ਕੀਤਾ ਗਿਆ ਹੈ ਜਿਸ ਵਿੱਚ ਉਕਤ ਕਮੇਟੀ ਨੂੰ ਹਦਾਇਤਾਂ ਕੀਤੀ ਜਾਂਦੀ ਹੈ ਕਿ ਮਾਨਯੋਗ ਸੁਪਰੀਮ ਕੋਰਟ ਵੱਲੋਂ ਪ੍ਰਾਪਤ ਗਾਈਡਲਾਈਨਾਂ ਅਨੁਸਾਰ ਜਿਨਸੀ ਛੇੜ-ਛਾੜ ਦੇ ਕੇਸਾਂ ਸਬੰਧੀ ਬਣਦੀ ਕਾਰਵਾਈ ਕਰਨਾ ਯਕੀਨੀ ਬਣਾਇਆ ਜਾਵੇ। ਇਸ ਕਮੇਟੀ ਵਿੱਚ ਡਾਕਟਰ ਨਵਦੀਪ ਮੈਡੀਕਲ ਅਫਸਰ ਐਸਡੀਐਚ ਬਲਾਚੌਰ, ਡਾਕਟਰ ਮਨਦੀਪ ਕੌਰ ਈਐਨਟੀ ਮੈਡੀਕਲ ਅਫਸਰ ਐਸਡੀਐਚ ਬਲਾਚੌਰ ਸ੍ਰੀਮਤੀ ਰਾਜੇਸ਼ਵਰੀ ਸਟਾਫ ਨਰਸ ਐਸਡੀਐਚ ਬਲਾਚੌਰ, ਸ਼੍ਰੀਮਤੀ ਰਣਜੀਤ ਕੌਰ ਐਲਐਚਵੀ ਐਸਡੀਐਚ ਬਲਾਚੌਰ, ਸ਼੍ਰੀਮਤੀ ਨਰਿੰਦਰ ਕੌਰ ਕੌਂਸਲਰ ਐਸਡੀਐਚ ਬਲਾਚੌਰ, ਸ੍ਰੀਮਤੀ ਪ੍ਰੀਤੀ ਭਗਤ ਕੌਂਸਲਰ ਐਸਡੀਐਚ ਬਲਾਚੌਰ, ਸ਼੍ਰੀ ਤੇਜ ਪ੍ਰਕਾਸ਼ ਖਾਸਾ ਸੂਬਾ ਪ੍ਰਧਾਨ ਅਖਿਲ ਭਾਰਤੀਯ ਭ੍ਰਿਸ਼ਟਾਚਾਰ ਵਿਰੋਧੀ ਸੰਘਰਸ਼ ਸਮਿਤੀ ਨੂੰ ਇਸ ਕਮੇਟੀ ਨੂੰ ਦਫਤਰੀ ਹੁਕਮ ਰਾਹੀਂ ਨਿਯੁਕਤ ਕੀਤਾ ਗਿਆ ਹੈ। ਉਕਤ ਕਮੇਟੀ ਵੱਲੋਂ ਮਾਨਯੋਗ ਸੁਪਰੀਮ ਕੋਰਟ ਵੱਲੋਂ ਪ੍ਰਾਪਤ ਗਾਈਡਲਾਈਨਾਂ ਅਨੁਸਾਰ ਜਿਨਸੀ ਛੇੜ-ਛਾੜ ਦੇ ਕੇਸਾ ਸਬੰਧੀ ਕੌਂਸਲਿੰਗ ਕਰਕੇ ਬਣਦੀ ਕਾਰਵਾਈ ਕਰਨਾ ਯਕੀਨੀ ਬਣਾਇਆ ਜਾਵੇਗਾ। ਇਸ ਮੌਕੇ ਐਨਜੀਓ ਅਖਿਲ ਭਾਰਤੀ ਭ੍ਰਿਸ਼ਟਾਚਾਰ ਵਿਰੋਧੀ ਸਮਿਤੀ ਪੰਜਾਬ ਪ੍ਰਧਾਨ ਤੇਜ ਪ੍ਰਕਾਸ਼ ਖਾਸਾ ਨੇ ਕਿਹਾ ਕਿ ਉਹਨਾਂ ਨੂੰ ਜੋ ਜੁੰਮੇਵਾਰੀ ਦਿੱਤੀ ਗਈ ਹੈ ਉਸ ਨੂੰ ਤਨਦੇਹੀ ਦੇ ਨਾਲ ਨਿਵਾਉਣਗੇ ਅਤੇ ਔਰਤਾਂ ਤੇ ਹੋ ਰਹੇ ਜਿਨਸੀ ਛੇੜ-ਛਾੜ ਨੂੰ ਰੋਕਣ ਲਈ ਔਰਤਾਂ ਨੂੰ ਇਨਸਾਫ ਦਿਵਾਉਣ ਲਈ ਵਚਨਬੱਧ ਰਹਿਣਗੇ।

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly 

Previous articleਹੈਬੋਵਾਲ ਸਕੂਲ ਦੇ ਖਿਡਾਰੀਆਂ ਨੂੰ ਖੇਡ ਕਿੱਟਾਂ ਮੁਹੱਈਆ ਕਰਵਾਈਆਂ
Next articleਸ਼ਿਮਲਾ ਪਹਾੜੀ ਪਾਰਕ ਪੁੱਲੀ ਬੰਦ ਕਰਨ ਦੇ ਮਾਮਲੇ ‘ਚ ਨਗਰ ਕੌਂਸਲ ਵੱਲੋਂ ਤੁਰੰਤ ਕਾਰਵਾਈ