(ਸਮਾਜ ਵੀਕਲੀ)
ਹੱਦ ਦਰਜੇ ਦੀ ਕੱਟੜਤਾ ਧਰਮਾਂ ਵਿੱਚ ਇਕ ਦਿਨ,
ਸਮਾਜਿਕ ਦਾਇਰਿਆਂ ਚ ਲਿਆਵੇ ਭੂਚਾਲ।
ਅਫਗਾਨੀ ਗਣਰਾਜ ਦਾ ਪਤਨ ਹੋ ਗਿਆ,
ਤਾਲਿਬਾਨੀ ਹੁਕਮਰਾਨਾਂ ਮੁਲਕ ਦਾ ਕੀਤਾ ਬੁਰਾ ਹਾਲ।
ਅਗਸਤ2021ਹੈਰਾਤ ਚ ਸ਼ੁਰੂ ਹੋਈ ਔਰਤਾਂ ਦੀ ਰੈਲੀ ਨਾਲ ,
ਏਕਾ ਕਰਕੇ ਮਰਦਾਂ ਨੂੰ ਨਾਲ ਲੈ ਕੇ ਮੰਗਦੀਆਂ ਹੱਕ ਸਮਾਨ।
ਗੁਆਂਢੀ ਦੇਸ਼ ਵਿੱਚ ਵੀ ਅੰਦੋਲਨ ਚੱਲਿਆ ਸਾਂਝੇ ਨਾਰੇ ਨਾਲ ,
ਨੌਜਵਾਨ ਕੁੜੀ ਮਹਸਾ ਅਮੀਨੀ ਦੀ ਪੁਲੀਸ ਕੁੱਟ ਨਾਲ ਹੋਈ ਮੌਤ ਵਿੱਚ ਇਰਾਨ ।
ਦਕਿਆਨੂਸੀ ਢੰਗ ਵਰਤਦਾ ਇਸਲਾਮੀ ਸਾਸ਼ਨ,
ਪਰਦੇ ਵਿੱਚੋਂ ਨਿਕਲਣ ਨਹੀਂ ਦਿੰਦਾ ਔਰਤ ਬਣਾਈ ਗੁਲਾਮ।
ਕੁਦਰਤ ਬਖਸ਼ਿਆ ਮਨੁੱਖਾ ਜੀਵਨ ਰਲ ਮਿਲ ਕੇ ਜੀਣ ਲਈ,
ਗ੍ਰਿਸਤੀ ਜੀਵਨ ਵਧੀਆ ਚੱਲੇ, ਸਮਤੋਲ ਬਣਾ ਕੇ ਚੱਲੇ ਇਨਸਾਨ।
ਅੰਤਰਰਾਸ਼ਟਰੀ ਪੱਧਰ ਤੇ ਵੀ ਕੱਟੜਪੰਥੀਆਂ ਦਾ ਇਹੋ ਵਿਵਹਾਰ,
ਯੂਐਨਓ ਨੂੰ ਵੀ ਅਜਿਹੇ ਮਸਲਿਆਂ ਤੇ ਕਰਨੀ ਬਣਦੀ ਹੈ ਸੋਚ-ਵਿਚਾਰ।
ਆਸਕਰ ਜੇਤੂ ਇਰਾਨੀ ਅਦਾਕਾਰਾ ਅਲੀਦੁਸਤੀ ਨੂੰ ਪੁਲਿਸ ਕੀਤਾ ਗ੍ਰਿਫਤਾਰ,
38 ਸਾਲਾਂ ਅਦਾਕਾਰਾ ਮੋਹਸਿਨ ਸੇਖਰੀ ਨੂੰ ਅਦਾਲਤ ਨੇ ਮੌਤ ਦਾ ਜਾਰੀ ਕੀਤਾ ਫੁਰਮਾਨ।
ਧਰਮਾਂ ਦੇ ਚੰਗੇ ਪੱਖਾਂ ਨੂੰ ਲੈ ਕੇ ਮਨੁੱਖ ਵਧੇ ਅੱਗੇ,
ਵਹਿਮਾਂ, ਭਰਮਾਂ, ਪਰਦਿਆਂ, ਚਲਾਕੀਆਂ ਨੂੰ ਭੰਡਿਆ ਸੀ ਨਾਨਕ।
ਸ੍ਰਿਸ਼ਟੀ ਦੀ ਬਿਹਤਰੀਨ ਜੀਵਨ ਜਾਚ ਫ਼ੈਲਾਈ,
ਕਿਰਤ ਕਰੋ ਨਾਮ ਜਪੋ ਵੰਡ ਛਕੋ ਦਾ ਉਪਦੇਸ਼ ਦਿੱਤਾ ਅਵਤਾਰ ਨਾਨਕ।
ਅਮਰਜੀਤ ਸਿੰਘ ਤੂਰ
ਪਿੰਡ ਕੁਲਬੁਰਛਾਂ ਜ਼ਿਲਾ ਪਟਿਆਲਾ
ਫੋਨ ਨੰਬਰ : 9878469639
‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly