HOME ਉੱਦਮੀ ਮਹਿਲਾਵਾਂ ਨੂੰ ਅੰਤਰਰਾਸ਼ਟਰੀ ਮਹਿਲਾ ਦਿਵਸ ਮੌਕੇ ਕੀਤਾ ਜਾਵੇਗਾ ਸਨਮਾਨਿਤ : ਵਧੀਕ...

ਉੱਦਮੀ ਮਹਿਲਾਵਾਂ ਨੂੰ ਅੰਤਰਰਾਸ਼ਟਰੀ ਮਹਿਲਾ ਦਿਵਸ ਮੌਕੇ ਕੀਤਾ ਜਾਵੇਗਾ ਸਨਮਾਨਿਤ : ਵਧੀਕ ਡਿਪਟੀ ਕਮਿਸ਼ਨਰ (ਵਿਕਾਸ)

4
ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਅਵਨੀਤ ਕੌਰ

ਬੀ.ਡੀ.ਪੀ.ਓਜ਼ ਅਤੇ ਐਸ.ਡੀ.ਐਮ. ਦਫ਼ਤਰਾਂ ਤੋਂ ਲਏ ਜਾ ਸਕਦੈ ਅਪਲਾਈ ਫਾਰਮ

ਨਵਾਂਸ਼ਹਿਰ,  (ਸਮਾਜ ਵੀਕਲੀ)  (ਜਤਿੰਦਰ ਪਾਲ ਸਿੰਘ ਕਲੇਰ ) ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਅਵਨੀਤ ਕੌਰ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਉੱਦਮੀ ਮਹਿਲਾਵਾਂ ਨੂੰ ਉਤਸ਼ਾਹਿਤ ਕਰਨ ਲਈ ਪੀ.ਐਸ.ਆਰ.ਐਲ.ਐਮ ਵੱਲੋਂ ਰਾਜ ਪੱਧਰ ’ਤੇ 8 ਮਾਰਚ 2026 ਨੂੰ ਅੰਤਰਰਾਸ਼ਟਰੀ ਮਹਿਲਾ ਦਿਵਸ ਮੌਕੇ  ਸਨਮਾਨਿਤ ਕੀਤਾ ਜਾਣਾ ਹੈ।  ਉਨ੍ਹਾਂ ਦੱਸਿਆ ਕਿ ਇਸ ਸਮਾਗਮ ਨੂੰ ਰਾਜ ਪੱਧਰ ਦੇ ਨਾਲ-ਨਾਲ ਜ਼ਿਲ੍ਹਾ ਪੱਧਰ ਅਤੇ ਬਲਾਕ/ਹਲਕਾ ਪੱਧਰ ‘ਤੇ ਵੀ ਕਰਵਾਇਆ ਜਾਣਾ ਹੈ ਤੇ ਜ਼ਿਲ੍ਹੇ ਦੇ ਹਰ ਬਲਾਕ/ਹਲਕੇ ਵਿੱਚ 100 ਉੱਦਮੀ ਮਹਿਲਾਵਾਂ ਦਾ ਸਨਮਾਨ ਕੀਤਾ ਜਾਣਾ ਹੈ। ਉਨ੍ਹਾਂ ਦੱਸਿਆ ਕਿ ਇਸ ਸਬੰਧੀ ਯੋਗਤਾ, ਮਾਪਦੰਡ ਅਤੇ ਐਪਲੀਕੇਸ਼ਨ ਫਾਰਮ ਆਦਿ ਸਬੰਧੀ ਜਾਣਕਾਰੀ ਬੀ.ਡੀ.ਪੀ.ਓ ਦਫਤਰ (ਪੇਂਡੂ ਖੇਤਰਾਂ ਲਈ) ਅਤੇ ਉਪ ਮੰਡਲ ਮੈਜਿਸਟਰੇਟ ਦਫਤਰ (ਸ਼ਹਿਰੀ ਖੇਤਰਾਂ ਲਈ) ਤੋਂ ਲੈ ਕੇ ਅਪਲਾਈ ਕੀਤਾ ਜਾ ਸਕਦਾ ਹੈ। ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਨੇ ਦੱਸਿਆ ਕਿ ਇਸ ਸਬੰਧੀ ਸਿਲੈਕਸ਼ਨ ਲਈ ਬਿਜ਼ਨਸ ਕੈਟਾਗਰੀਆਂ ਖੇਤ ਤੋਂ ਰਸੋਈ, ਸੇਵਾ ਤੋਂ ਸਵੈ-ਨਿਰਭਰਤਾ – ਸੇਵਾ ਖੇਤਰ ਦੇ ਉੱਦਮੀ, ਡਿਜੀਟਲ ਭੈਣਾਂ – ਤਕਨੀਕੀ-ਯੋਗ ਅਤੇ ਆਨਲਾਈਨ ਵਪਾਰ ਕਾਰੋਬਾਰ, ਹਰੇ ਯੋਧੇ – ਵਾਤਾਵਰਣ ਅਨੁਕੂਲ, ਟਿਕਾਊ ਅਤੇ ਰੀਸਾਈਕਲਿੰਗ ਉੱਦਮੀ, ਪਹਿਲੀ ਪਛਾਣ ਔਰਤਾਂ – ਨੌਜਵਾਨ, ਸਵੈ-ਸਹਾਇਤਾ ਸਮੂਹ ਅਤੇ ਪਹਿਲੀ ਪੀੜ੍ਹੀ ਦੇ ਉੱਦਮੀ, ਨੌਕਰੀ ਸਿਰਜਣਹਾਰ – ਮਹਿਲਾ ਉਤਪਤੀ ਰੁਜ਼ਗਾਰ, ਕਲਾ ਸਿਰਜਣਹਾਰ – ਕਲਾ, ਸ਼ਿਲਪਕਾਰੀ, ਡਿਜ਼ਾਈਨ ਅਤੇ ਹੱਥ ਨਾਲ ਬਣੇ ਉੱਦਮ, ਸਿਹਤ ਅਤੇ ਤੰਦਰੁਸਤੀ ਉੱਦਮੀ- ਦੇਖਭਾਲ, ਤੰਦਰੁਸਤੀ, ਪੋਸ਼ਣ, ਥੈਰੇਪੀ, ਸਿੱਖਿਆ ਅਤੇ ਸਿਖਲਾਈ ਉੱਦਮੀ – ਸਿੱਖਿਆ ਅਤੇ ਸਿਖਲਾਈ ਉੱਦਮੀ, ਸਮਾਜਿਕ ਪ੍ਰਭਾਵ ਚੈਂਪੀਅਨ – ਭਾਈਚਾਰੇ-ਸੰਚਾਲਿਤ ਅਤੇ ਉਦੇਸ਼-ਅਗਵਾਈ ਵਾਲੇ ਉੱਦਮ ਅਤੇ ਕੁੱਲ ਸ਼੍ਰੇਣੀ “30 ਤੋਂ ਘੱਟ 30” ਦਿੱਤੀਆਂ ਗਈਆਂ ਹਨ। ਉਨ੍ਹਾਂ ਦੱਸਿਆ ਕਿ ਬਲਾਕ/ਹਲਕਾ ਪੱਧਰ ਤੇ ਚੁਣੀਆਂ ਮਹਿਲਾਵਾਂ ਵਿੱਚੋਂ 100 ਮਹਿਲਾਵਾਂ ਦਾ ਜ਼ਿਲ੍ਹਾ ਪੱਧਰ ‘ਤੇ ਸਨਮਾਨ ਕੀਤਾ ਜਾਣਾ ਹੈ ਅਤੇ ਜ਼ਿਲ੍ਹਾ ਪੱਧਰ ‘ਤੇ ਚੁਣੀਆਂ ਗਈਆਂ ਮਹਿਲਾਵਾਂ ਵਿੱਚੋਂ 20 ਉੱਦਮੀ ਮਹਿਲਾਵਾਂ ਦਾ ਸਨਮਾਨ ਰਾਜ ਪੱਧਰ ‘ਤੇ ਕੀਤਾ ਜਾਣਾ ਹੈ।
‘ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly
Previous articleਮੁਨੀਸ਼ ਜੈਨ ਐਸਐਸ ਜੈਨ ਸਭਾ ਨਵਾਂਸ਼ਹਿਰ ਦੇ ਪ੍ਰਧਾਨ ਬਣ ਪ੍ਰਧਾਨ ਬਣਨ ‘ਤੇ, ਮੁਨੀਸ਼ ਜੈਨ ਨੇ ਮਹਾਸਾਧਵੀ ਸ਼੍ਰੀ ਸਰਿਤਾ ਜੀ.ਮਹਾਸਾਧਵੀ ਸ਼੍ਰੀ ਮਨੀਸ਼ਾ ਜੀ.ਅਤੇ ਹੋਰ ਸਾਧਵੀਆਂ ਤੋਂ ਅਸ਼ੀਰਵਾਦ ਪ੍ਰਾਪਤ ਕੀਤਾ
Next article*ਗੁਰੂ ਨਾਨਕ ਮਿਸ਼ਨ ਮੈਡੀਕਲ ਐਂਡ ਐਜ਼ੂਕੇਸ਼ਨਲ ਟਰੱਸਟ ਦੀਆਂ ਸੰਸਥਾਵਾਂ ਵਿਚ ਸ਼ਾਨਦਾਰ ਕੰਮ ਕਰਨ ਵਾਲੇ 10 ਸੇਵਾਕਰਮੀ ਸਾਲਾਨਾ ਸੇਵਾ ਉੱਤਮਤਾ ਅਵਾਰਡ ਨਾਲ ਸਨਮਾਨਿਤ*