(ਸਮਾਜ ਵੀਕਲੀ)
ਮੈਂ ਉਹਨਾਂ ਔਰਤਾਂ ਦੇ ਦੁੱਖਾਂ ਨੂੰ ,,
ਬਹੁਤ ਨੇੜੇ ਤੋਂ ਦੇਖਿਆ,
ਜੋ ਵਕਤ ਤੋਂ ਪਹਿਲਾਂ ਹੀ
ਬੁੱਢੀਆਂ ਹੋ ਗਈਆਂ
ਜਿਨ੍ਹਾਂ ਦੇ ਰਾਣੀਆ ਵਰਗੇ ਹੱਥ
ਲੰਬੜਾਂ ਦੇ ਗੋਹੇ ਕੂੜੇ ਕਰਦਿਆਂ ,
ਅੱਟਣਾ ਨਾਲ਼ ਭਰ ਗਏ ,,
ਜਿਹਨਾਂ ਦਾ ਬਚਪਨ, ਜਵਾਨੀ ਤੇ ਬੁਢਾਪਾ ,
ਮਰਦ ਸ਼ਰਾਬ ਚ ਘੋਲ਼ ਕੇ ਪੀ ਗਏ
ਜੋ ਆਪਣਾ ਰਾਣੀਆਂ ਵਰਗਾ ਮੁੱਖ
ਕਦੇ ਚੰਗੀ ਤਰ੍ਹਾਂ ਸ਼ੀਸ਼ੇ ਚ ਨਹੀਂ ਦੇਖ ਸਕੀਆਂ
ਜਿਹਨਾਂ ਦੀ ਸਾਰੀ ਉਮਰ ਗੋਹੇ ਦੇ ਬੱਠਲਾਂ
ਤੇ ਜਿਮੀਂਦਾਰਾਂ ਦੀਆਂ ਮੋਟਰਾਂ ਤੇ ਲੰਘ ਗਈ
ਜਿਨ੍ਹਾਂ ਦੀਆਂ ਬਾਲੜੀਆਂ ਨੂੰ
ਬੁੱਢੜੇ ਨਾਲ਼ ਬੇਪੱਤੀ ਤੀ ਦੇ ਡਰੋਂ ਵਿਆਹ ਦਿੱਤਾ ਗਿਆ ,,
ਮੈ ਉਹਨਾਂ ਔਰਤਾਂ ਨੂੰ
ਬਹੁਤ ਨੇੜੇ ਤੋਂ ਤੱਕਿਆ ,,
ਜਿਹਨਾਂ ਨੇ ਜਿਊਂਦੇ ਹੀ
ਆਪਣੇ ਸੁਪਨਿਆਂ ਦੇ ਲਈ
ਕੱਫ਼ਣ ਤਿਆਰ ਕਰੇ ਲਏ ਨੇ
ਕਿਰਨ
‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly