ਔਰਤ ਤੇਰੇ ਰੂਪ ਅਨੇਕ

ਰਣਬੀਰ ਸਿੰਘ ਪ੍ਰਿੰਸ

(ਸਮਾਜ ਵੀਕਲੀ)

ਹੇ ਔਰਤ ਤੇਰੇ ਰੂਪ ਅਨੇਕ,
ਮਾਂ ਦੀ ਮਮਤਾ,ਵੀਰ ਦੀ ਰੱਖੜੀ,
ਬਾਬਲ ਦੀ ਤੂੰ ਪੱਗ ਦਾ ਪੇਚ,
ਹੇ ਔਰਤ ਤੇਰੇ ਰੂਪ ਅਨੇਕ,
ਦਰਦਮੰਦਾਂ ਦੇ ਦਰਦ ਵੰਡਾਵੇ,
ਆਪੇ ਦੁੱਖ ਸੁੱਖ ਲਵੇਂ ਸਮੇਟ,
ਹੇ!ਔਰਤ ਤੇਰੇ ਰੂਪ ਅਨੇਕ
ਮਾਂ ਬੋਲੀ ਤੇ ,ਸ਼ਹਿਦ ਜਿਹੀ ਤੂੰ,
ਰੱਬ ਨੇ ਜਿਵੇਂ ਬਣਾਇਆ ਭੇਸ
ਹੇ!ਔਰਤ ਤੇਰੇ ਰੂਪ ਅਨੇਕ,
ਗੁਰੂ ਸਲਾਹੀ, ਭਗਤਾਂ ਭੰਡੀ
ਦੁਰਗਾ,ਚੰਡੀ ਤੂੰ ਹੀ ਏਕ,
ਹੇ ‌! ਔਰਤ ਤੇਰੇ ਰੂਪ ਅਨੇਕ
ਦੁਨੀਆਂ ਤੇ ਕੋਈ, ਰੂਹ ਨਾ ਹੋਣੀ
ਤੇਰੇ ਵਰਗੀ ਪਾਕ ਤੇ ਨੇਕ,
ਹੇ! ਔਰਤ ਤੇਰੇ ਰੂਪ ਅਨੇਕ
ਕਲਯੁਗ, ਸਤਯੁਗ ਵਿੱਚ ਤਰੇਤੇ,
ਪੈਦਾ ਕੀਤੇ ਬ੍ਰਹਮ ਮਹੇਸ਼,
ਹੇ! ਔਰਤ ਤੇਰੇ ਰੂਪ ਅਨੇਕ
ਜਨਮ ਦਾਤੀ, ਤੂੰ ਪਾਲਣਹਾਰੀ
ਸਭ ਦੀ ਪ੍ਰਿੰਸ ਤੇਰੇ ਤੇ ਟੇਕ
ਹੇ! ਔਰਤ ਤੇਰੇ ਰੂਪ ਅਨੇਕ

ਰਣਬੀਰ ਸਿੰਘ ਪ੍ਰਿੰਸ
ਸ਼ਾਹਪੁਰ ਕਲਾਂ
ਆਫ਼ਿਸਰ ਕਾਲੋਨੀ ਸੰਗਰੂਰ
9872299613

‘ਸਮਾਜ ਵੀਕਲੀ’ ਐਪ ਡਾਊਨ ਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਕੀ ਹੋਇਆ ਮੇਰੇ ਪੰਜਾਬ ਨੂੰ
Next articleਆਪਣੇ