ਔਰਤ ਦੇਵੀ ਜਾਂ ਇਨਸਾਨ-

ਅਮਰਜੀਤ ਕੌਰ ਮਾਨਸਾ 
ਅਮਰਜੀਤ ਕੌਰ ਮਾਨਸਾ 
(ਸਮਾਜ ਵੀਕਲੀ) ਅੱਜ ਜ਼ੇਕਰ ਸਿਰਫ਼ ਭਾਰਤ ਵਿੱਚ ਔਰਤਾਂ ਦੀ ਸੁਰੱਖਿਆ ਤੇ ਸਥਿਤੀ ਬਾਰੇ ਗੱਲ ਕੀਤੀ ਜਾਵੇ ਤਾਂ ਭਾਰਤ ਵਰਗੇ ਦੇਸ਼ ਵਿੱਚ ਜੋ ਵੱਖ ਵੱਖ ਭਾਸ਼ਾਵਾਂ ਸਭਿਆਚਾਰਾਂ ਧਾਰਮਿਕ ਰੀਤੀ ਰਿਵਾਜਾਂ ਦਾ ਇੱਕ ਅਦਭੁਤ ਨਮੂਨਾ ਪੇਸ਼ ਕਰਦਾ ਹੈ । ਜੇ ਧਾਰਮਿਕ ਪੱਖ ਦੀ ਗੱਲ ਕੀਤੀ ਜਾਵੇ ਤਾਂ ਸਾਰੇ ਧਰਮਾਂ ਵਿੱਚ
ਔਰਤ ਨੂੰ ਦੇਵੀ,ਜਗਜਣਨੀ, ਆਦਿ ਦੇ ਨਾਂ ਦਿੱਤੇ ਗਏ ਹਨ। ਛੋਟੀਆਂ ਬੱਚੀਆਂ ਨੂੰ ਕੰਜਕਾਂ ਦੇ ਰੂਪ ਵਿੱਚ ਪੂਜਿਆ ਜਾਂਦਾ ਹੈ। ਫਿਰ ਵੀ ਭਾਰਤ ਵਿੱਚ ਸਭ ਤੋਂ ਵੱਧ ਤੇਜ਼ੀ ਨਾਲ ਔਰਤਾਂ ਤੇ ਬੱਚੀਆਂ ਨਾਲ ਸਭ ਤੋਂ ਵੱਧ ਕੁਕਰਮ ਹੋ ਰਹੇ ਹਨ ਅਜਿਹਾ ਕਰਨ ਸਮੇਂ ਦੇਵੀ ਤੇ ਕੰਜਕਾਂ ਦੇ ਰੂਪ ਵਿੱਚ ਔਰਤਾਂ ਨੂੰ ਪੂਜਣ ਵਾਲੇ ਲੋਕਾਂ ਦੀ
ਮਾਨਸਿਕਤਾ ਪਤਾ ਨਹੀਂ ਕਿਉਂ ਖਤਮ ਹੋ ਜਾਂਦੀ ਹੈ।ਸਭ ਤੋਂ ਵੱਡੀ ਗੱਲ ਔਰਤਾਂ ਦੀਆਂ ਭਾਵਨਾਵਾਂ ਭਾਵੇਂ ਮਾਂ ਭੈਣ ਜਾਂ ਪਤਨੀ ਦੇ ਰੂਪ ਵਿੱਚ ਹੋਣ ਔਰਤ ਨੂੰ ਬਲਿਦਾਨ ਦੀ ਦੇਵੀ ਦਾ ਰੂਪ ਦੇਣ ਵਿੱਚ ਸਿਰਫ ਪੁਰਸ਼ ਹੀ ਨਹੀਂ ਔਰਤਾਂ ਵੀ ਇਸ ਦੀ ਆੜ ਵਿੱਚ ਔਰਤਾਂ ਨਾਲ ਬੇਇਨਸਾਫ਼ੀ ਕਰਨ ਵਿੱਚ ਪਿਛੇ ਨਹੀਂ ਹਨ। ਅੱਜ ਦੇ ਸਮੇਂ ਵਿੱਚ ਔਰਤਾਂ ਘਰੇਲੂ ਹਿੰਸਾ ਦਾ ਸ਼ਿਕਾਰ ਹੋ ਰਹੀਆਂ
ਹਨ ਇਥੇ ਮੈਂ ਕਹਾਂ ਗੀ ਸਿਰਫ ਘਰੇਲੂ ਨਹੀਂ ਬਾਹਰ ਕੰਮ ਕਰਨ ਵਾਲ਼ੀਆਂ ਔਰਤ ਘਰ ਤੇ ਦਫ਼ਤਰ ਵਿੱਚ ਵੀ ਮਾਨਸਿਕ ਪ੍ਰੇਸ਼ਾਨੀਆਂ ਦਾ ਸਾਹਮਣਾ ਕਰ ਰਹੀਆਂ ਹਨ ਜੋਂ ਉਹ ਚੁੱਪ ਚਾਪ ਬਦਨਾਮੀ ਦੇ ਡਰੋਂ ਝਲਦੀਆਂ ਰਹਿੰਦੀਆਂ ਹਨ। ਸ਼ਾਇਦ ਇਸ ਦਾ ਉਸ ਨੂੰ ਦਿੱਤੇ ਲੇਬਲ ਜਿਵੇਂ ਮਮਤਾ ਦੀ ਮੂਰਤ, ਸਹਿਨਸ਼ੀਲਤਾ ਦੀ ਦੇਵੀ ਪਰਬਤ ਵਰਗੀ ਸਹਿਨਸ਼ੀਲ ਆਦਿ ਜੋਂ ਉਸ ਨੂੰ ਸਹਿਨਸ਼ੀਲ ਬਣੇ ਰਹਿਣ ਤੇ ਦੁੱਖ ਝੱਲਣ ਲਈ ਮਜਬੂਰ ਕਰਦੀ ਹੈ।
ਸਭ ਤੋਂ ਵੱਡਾ  ਲੇਬਲ ਸੰਸਕਾਰ ਹੈ ਜੋ ਉਸ ਨੂੰ ਆਪਣੇ ਅੰਦਰ ਸਦੀਆਂ ਤੋਂ ਦਹੱਕ ਰਹੀ ਅੱਗ ਬਾਹਰ ਨਹੀਂ ਆਉਣ ਦੇ ਰਿਹਾ।ਹਰ ਥਾਂ ਹਾਲਾਤਾਂ ਨਾਲ ਸਮਝੋਤਾ ਕਰਨਾ ਤੇ ਮਮਤਾਮਈ ਇਸਤਰੀ ਬਣ ਕੇ ਰਹਿਣਾ ਪੈਂਦਾ ਹੈ। ਆਖਿਰ ਕਿਥੇ ਨੇ ਇਸ ਦੀਆਂ ਦੈਵੀ ਸ਼ਕਤੀਆਂ ਜਿੰਨਾਂ ਦਾ ਅਕਸਰ ਵਿਖਿਆਨ ਕੀਤਾ ਜਾਂਦਾ ਹੈ ਬੇਸ਼ੱਕ ਗੁਰੂ ਨਾਨਕ ਦੇਵ ਜੀ ਨੇ ਔਰਤ ਦੀ ਦਸ਼ਾ ਬਾਰੇ ਸਦੀਆਂ ਪਹਿਲਾਂ ਕਿਹਾ ਸੀ *ਸੋ ਕਿਉਂ ਮੰਦਾ ਆਖਿਐ ਜਿਤੁ ਜੰਮਹਿ ਰਾਜਾਂਨ*
ਏਨੀਆਂ ਸਦੀਆਂ ਬਾਅਦ ਵੀ ਔਰਤ ਉਥੇ ਹੀ ਖਲੋਤੀ ਹੈ ।
ਜ਼ਰੂਰਤ ਹੈ ਅੱਜ ਦੇ ਸਮੇਂ ਔਰਤਾਂ ਆਪਣਾ ਸਥਾਨ ਪਛਾਣਨ
ਆਪਣੀ ਗਰਜ਼ ਲਈ ਵਰਤਦੈਂ ਇਹ ਮਰਦ ਤਾਂ ਖੁਦਗਰਜ਼ ਹੈ
“ਆਪਣੀ ਗਰਜ਼ ਲਈ ਵਰਤਦੈਂ
ਇਹ ਮਰਦ ਤਾਂ ਖੁਦਗਰਜ਼ ਹੈ
ਕਦੇ ਉਮਰਾਂ ਦੀ ਰਵੇ ਪੇਕੇ ਜਾਂ ਸ਼ੁਹਰੇ
ਹਰ ਥਾਂ ਮਾਲਕ ਤੇਰਾ ਇਹ ਮਰਦ ਹੈ
ਤੂੰ ਜਣਨੀ ਹੈ ਕੁੱਲ ਦੁਨੀਆਂ ਦੀ
ਇਸ ਜੱਗ ਤੇ ਤੇਰਾ ਇਹ ਕਰਜ਼ ਹੈ
ਉਠ ਖੜੋ ਤੇ ਪਛਾਣ ਆਪਣੇ ਵਜੂਦ ਨੂੰ
ਹੱਕ ਤੇਰਾ ਵੀ ਸੰਵਿਧਾਨ ਵਿੱਚ ਦਰਜ ਹੈ”
ਅਮਰਜੀਤ ਕੌਰ ਮਾਨਸਾ 
ਅਧਿਆਪਕਾ 
ਜ਼ਿਲ੍ਹਾ ਮਾਨਸਾ
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly
Previous articleਸਿਸਕਦਾ ਸ਼ਾਇਰ
Next articleਆਮਦਨ ਦਾ ਸਾਧਨ