ਹਾਕੀ ਦੀ ਪ੍ਰਮੋਸ਼ਨ ਲਈ ਵਿਦੇਸ਼ ਵਿੱਚ ਵੀ ਸਿਰਤੋੜ ਯਤਨ ਕਰਦੇ ਰਹਿਣਾ ਸਾਡਾ ਇਖ਼ਲਾਕੀ ਫਰਜ਼ – ਕੁਲਵੰਤ ਸਿੰਘ ਯੂਕੇ
ਸਰੀ/ ਵੈਨਕੂਵਰ (ਸਮਾਜ ਵੀਕਲੀ) (ਕੁਲਦੀਪ ਚੁੰਬਰ)– ਹਾਕੀ ਖੇਡ ਦੇ ਪ੍ਰਦਰਸ਼ਨ ਅਤੇ ਪ੍ਰਮੋਸ਼ਨ ਲਈ ਵਿਦੇਸ਼ਾਂ ਵਿੱਚ ਵੀ ਇਸ ਦੀ ਹਰਮਨ ਪਿਆਰਤਾ ਵਧਾਉਣ ਲਈ ਸਿਰਤੋੜ ਯਤਨ ਕਰਦੇ ਰਹਾਂਗੇ । ਇਹ ਸ਼ਬਦ ਵੂਲਵਰਹੈਂਪਟਨ ਖਾਲਸਾ ਕਲੱਬ ਯੂਕੇ ਦੇ ਵਿਸ਼ੇਸ਼ ਨੁਮਾਇੰਦੇ ਕੁਲਵੰਤ ਸਿੰਘ ਯੂਕੇ ਨੇ ਕਹੇ । ਉਹਨਾਂ ਵਿਸ਼ੇਸ਼ ਗੱਲਬਾਤ ਦੌਰਾਨ ਦੱਸਿਆ ਕਿ ਵੁਲਵਰਹੈਂਪਟਨ ਖਾਲਸਾ ਕਲੱਬ ਯੂਕੇ ਵਿੱਚ ਕਰਵਾਏ ਗਏ ਸਮਰ ਲੀਗ ਟੂਰਨਾਮੈਂਟਾਂ ਵਿੱਚ ਵਿਸ਼ੇਸ਼ ਤੌਰ ਤੇ ਇੰਡੀਆ ਤੋਂ ਹਾਕੀ ਖਿਡਾਰੀਆਂ ਨੇ ਪਹੁੰਚ ਕੇ ਆਪਣੀ ਸ਼ਾਨਦਾਰ ਖੇਡ ਦਾ ਪ੍ਰਦਰਸ਼ਨ ਕੀਤਾ । ਇਸ ਮੌਕੇ ਉਹਨਾਂ ਦੱਸਿਆ ਕਿ ਇੰਡੀਅਨ ਹਾਕੀ ਪਲੇਅਰ ਅਤੇ ਐਕਸ ਆਰਮੀ ਦੇ ਪਲੇਅਰ ਅਵਤਾਰ ਸਿੰਘ ਨੇ ਪਹਿਲੀ ਵਾਰੀ ਇੰਗਲੈਂਡ ਆ ਕੇ ਮਾਸਟਰ ਹਾਕੀ ਗੇਮ ਵਿੱਚ ਭਾਗ ਲਿਆ, ਜਿਸ ਨੂੰ ਉਸ ਦੀ ਸਮੁੱਚੀ ਟੀਮ ਨੇ ਦਿਲੀਂ ਪਿਆਰ ਦਿੰਦਿਆਂ ਸਤਿਕਾਰ ਕੀਤਾ । ਕੁਲਵੰਤ ਸਿੰਘ ਨੇ ਦੱਸਿਆ ਕਿ ਸਮੇਂ ਸਮੇਂ ਇਨ੍ਹਾਂ ਹਾਕੀ ਗਰਾਉਂਡਾਂ ਵਿੱਚ ਟੂਰਨਾਮੈਂਟ ਕਰਵਾਏ ਜਾਂਦੇ ਰਹਿੰਦੇ ਹਨ ਅਤੇ ਬਾਹਰੋਂ ਆਉਣ ਵਾਲੇ ਖਿਡਾਰੀਆਂ ਦਾ ਵਿਸ਼ੇਸ਼ ਤੌਰ ਤੇ ਸਨਮਾਨ ਸਤਿਕਾਰ ਵੀ ਕੀਤਾ ਜਾਂਦਾ ਹੈ। ਜ਼ਿਕਰਯੋਗ ਹੈ ਕਿ ਕੁਲਵੰਤ ਸਿੰਘ ਯੂਕੇ ਇੰਗਲੈਂਡ ਦੀ ਧਰਤੀ ਤੇ ਰਹਿੰਦੇ ਹਨ ਅਤੇ ਮਾਸਟਰ ਹਾਕੀ ਗੇਮ ਦੇ ਟੀਮ ਵਿੱਚ ਵੀ ਅਹਿਮ ਭੂਮਿਕਾ ਨਿਭਾਉਂਦੇ ਹਨ ਅਤੇ ਸਾਰੇ ਹੀ ਖਿਡਾਰੀਆਂ ਨੂੰ ਸਮੇਂ ਸਮੇਂ ਐਪਰੀਸ਼ੀਏਟ ਕਰਦੇ ਰਹਿੰਦੇ ਹਨ। ਉਹਨਾਂ ਦੱਸਿਆ ਕਿ ਜੋ ਇੰਡੀਆ ਵਿੱਚ ਮਾਸਟਰ ਹਾਕੀ ਟੀਮ ਬਣਾਈ ਗਈ ਹੈ, ਉਸਦੇ ਵਿੱਚ ਵੀ ਉਹਨਾਂ ਵਲੋਂ ਇਹੋ ਯੋਗਦਾਨ ਸਮੇਂ ਸਮੇਂ ਪਾਇਆ ਜਾਂਦਾ ਹੈ ਤੇ ਇਸਦੇ ਡਾਇਰੈਕਟਰ ਸਤਿਕਾਰਯੋਗ ਰਜਿੰਦਰ ਸਿੰਘ ਓਲੰਪੀਅਨ ਵੀ ਵਿਸ਼ੇਸ਼ ਤੌਰ ਤੇ ਇੰਗਲੈਂਡ ਦੇ ਟੂਰ ਤੇ ਆਏ ਹੋਏ ਹਨ ਅਤੇ ਉਹ ਵੀ ਹਾਕੀ ਦੀ ਬੁਲੰਦੀ ਲਈ ਹਮੇਸ਼ਾ ਯਤਨਸ਼ੀਲ ਰਹਿੰਦੇ ਹਨ ।



