ਪਵਨ "ਹੋਸ਼ੀ"

(ਸਮਾਜ ਵੀਕਲੀ)

ਤੇਰੀ ਰਜਾ ਬਗੈਰ ਜੇਕਰ ਪੱਤਾ ਨੀ ਸਕਦਾ ਝੁੱਲ ਰੱਬਾ,
ਫੇਰ ਤੈਨੂੰ ਵੇਚਣ ਲਈ ਕਿਹਨੇ ਪਾ ਤਾ ਤੇਰਾ ਮੁੱਲ ਰੱਬਾ,

ਮੰਦਿਰ-ਮਸਜਿਦ ਤੇ ਜਾਤ-ਪਾਤ ਦੇ ਨਾਉਂ ਤੇ ਸਿਆਸਤ
ਧਰਮ ਦੇ ਨਾਂ ਤੇ ਦੰਗੇ ਕਰਨ ਦੀ ਕੀਹਨੇ ਦੇ ਤੀ ਖੁੱਲ੍ਹ ਰੱਬਾ,

ਇਥੇ ਮਜਦੂਰ,ਮਜਲੂਮ ਦਾ ਸ਼ੋਸ਼ਣ ਸ਼ਰੇਆਮ ਹੁੰਦਾ ਏ
ਦੱਸ ਫੇਰ ਵੀ ਕਾਹਤੋਂ ਸਿਉਂਤੇ ਜਾਂਦੇ ਨੇ ਤੇਰੇ ਬੁੱਲ ਰੱਬਾ,

ਕਿਰਤੀ ਕਾਮੇ ਭੁੱਖੇ ਮਰਦੇ ਤੇ ਧਨਾਢ ਮਾਰਣ ਠੱਗੀਆਂ
ਉਲਟੀ ਗੰਗਾ ਵਹਾਉਣ ਦੀ ਕੀਹਨੇ ਕਰਤੀ ਭੁੱਲ ਰੱਬਾ,

ਤੂੰ ਵੀ ਤਾਂ ਹਾਕਮਾਂ,ਸ਼ਾਸ਼ਕਾਂ ਤੇ ਬੇਇਮਾਨਾਂ ਦਾ ਸਾਥ ਦੇਵੇਂ
‘ਹੋਸ਼ੀ’ ਤਾਂ ਹੀ ਸੱਚ ਨੂੰ ਛੱਡ, ਲੋਕ ਜਾਂਦੇ ਝੂਠ ਦੇ ਵੱਲ ਰੱਬਾ,

(ਪਵਨ ‘ਹੋਸ਼ੀ”)
ਸ਼ਿਵਮ ਕਲੌਨੀ ਸੰਗਰੂਰ
8054545632

 

 

 

‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਬਾਬਾ ਵਡਭਾਗ ਸਿੰਘ ਦਾ ਭੂਤ ਮਹਿਕਮਾ
Next articleਫੌਜੀ ਰਾਜਪੁਰੀ ਅਤੇ ਰੋਮੀ ਘੜਾਮੇਂ ਵਾਲ਼ਾ ਜਲਦ ਪੇਸ਼ ਹੋਣਗੇ ਨਵੇਂ ਟਰੈਕ ‘ਗੁਰੂ ਫਤਿਹ’ ਨਾਲ਼