ਦਿੜ੍ਹਬਾ ਮੰਡੀ ਨਕੋਦਰ ਮਹਿਤਪੁਰ (ਹਰਜਿੰਦਰ ਪਾਲ ਛਾਬੜਾ) ਪੰਜਾਬੀਆਂ ਦੀ ਹਰਮਨ ਪਿਆਰੀ ਖੇਡ ਕਬੱਡੀ ਦੇ ਬਾਦਸ਼ਾਹ ਪ੍ਰਮੋਟਰ ਮਾਲਵੇ ਦੀ ਕਬੱਡੀ ਨੂੰ ਸਿਖਰਾਂ ਤੇ ਲੈਕੇ ਜਾਣ ਵਾਲੇ ਸੁਲਝੇ ਹੋਏ ਖੇਡ ਪ੍ਰਬੰਧਕ ਸ੍ਰ ਕਰਨ ਸਿੰਘ ਘੁਮਾਣ ਕੈਨੇਡਾ ਕੌਮੀ ਜਥੇਬੰਦਕ ਸਕੱਤਰ ਸ੍ਰੋਮਣੀ ਅਕਾਲੀ ਦਲ ਬਾਦਲ ਸਾਬਕਾ ਮੈਂਬਰ ਐਨ ਆਰ ਆਈ ਕਮਿਸ਼ਨ ਪੰਜਾਬ ਦੀ ਹਲਕਾ ਦਿੜ੍ਹਬਾ ਦੀ ਸਿਆਸਤ ਵਿੱਚ ਬਹੁਤ ਵੱਡੀ ਪਹਿਚਾਣ ਹੈ। ਇਲਾਕੇ ਦੇ ਲੋਕਾਂ ਵਿੱਚ ਉਹਨਾਂ ਦੀ ਸਮਾਜ ਸੇਵੀ ਛਵੀ ਕਾਰਣ ਚੰਗੀ ਸ਼ਖ਼ਸੀਅਤ ਹੈ। ਖਾਸਕਰ ਕਬੱਡੀ ਨਾਲ ਜੁੜੇ ਨੌਜਵਾਨ ਉਹਨਾਂ ਪ੍ਰਤੀ ਬਹੁਤ ਖਿੱਚੇ ਹੋਏ ਹਨ।ਅੱਜਕਲ ਦੇਸ਼ ਅੰਦਰ ਚੋਣਾਂ ਦਾ ਮਾਹੌਲ ਗਰਮ ਹੈ। ਕਰਨ ਘੁਮਾਣ ਹੋਰੀਂ ਅਕਾਲੀ ਨੇਤਾ ਹੋਣ ਕਾਰਨ ਹਰ ਚੋਣ ਵਿਚ ਮੋਹਰੀ ਭੂਮਿਕਾ ਨਿਭਾਉਂਦੇ ਹਨ। ਪਿਛਲੇ ਦੋ ਦਹਾਕਿਆਂ ਤੋਂ ਉਹ ਆਪਣੀ ਨਿੱਜੀ ਕਮਾਈ ਤੋਂ ਪੈਸੇ ਖਰਚ ਕੇ ਆਪਣੀ ਪਾਰਟੀ ਦੇ ਉਮੀਦਵਾਰ ਦੀ ਮੱਦਦ ਕਰਦੇ ਹਨ। ਪਰ ਪਿਛਲੇ ਸਮੇਂ ਦੌਰਾਨ ਉਹ ਕੁੱਝ ਪਾਰਟੀ ਨੇਤਾਵਾਂ ਦੀਆਂ ਅਤੇ ਸਥਾਨਕ ਆਗੂਆਂ ਦੀਆਂ ਗਤਵਿਧੀਆਂ ਤੋਂ ਨਿਰਾਸ ਹੋਏ ਹਨ।ਉਹ ਪਾਰਟੀ ਨੂੰ ਮਜ਼ਬੂਤ ਕਰਨ ਲਈ ਸ੍ਰ ਪ੍ਰਮਿੰਦਰ ਸਿੰਘ ਢੀਂਡਸਾ ਨੂੰ ਟਿਕਟ ਦੇਣ ਦੇ ਹੱਕ ਵਿੱਚ ਸਨ। ਜਿਸ ਦਾ ਪਾਰਟੀ ਨੇ ਯਕੀਨ ਵੀ ਦਵਾਇਆ ਸੀ। ਪਰ ਟਿਕਟ ਕਿਸੇ ਹੋਰ ਨੂੰ ਮਿਲਣ ਤੋਂ ਬਾਅਦ ਅਤੇ ਹਲਕਾ ਇੰਚਾਰਜ ਵੱਲੋ ਲਗਾਤਾਰ ਉਹਨਾਂ ਬਾਰੇ ਟਿੱਪਣੀਆਂ ਕਰਨ ਕਰਕੇ ਉਹ ਚੁੱਪਚਾਪ ਘਰ ਬੈਠ ਕੇ ਇਸ ਸਿਆਸੀ ਮੈਚ ਨੂੰ ਵੇਖ ਰਹੇ ਹਨ।ਪਰ ਉਹਨਾਂ ਦੀ ਆਮਦ ਤੋਂ ਬਿਨਾ ਹਲਕੇ ਅੰਦਰ ਮੈਦਾਨ ਵਿਚ ਉਹ ਜਲਵਾ ਨਹੀਂ ਜੋ ਪਹਿਲਾ ਦੇਖਣ ਨੂੰ ਮਿਲਦਾ ਸੀ।ਉਹ ਖੁੱਲ੍ਹੇ ਖਰਚ ਕਰਨ ਵਾਲਾ ਨਿਡਰ ਆਗੂ ਹੈ।ਅੱਜ ਉਹਨਾਂ ਦੇ ਖੇਮੇ ਦੇ ਸੈਂਕੜੇ ਸਾਥੀ ਘਰ ਵਿੱਚ ਬੈਠੇ ਹਨ।ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਉਹਨਾਂ ਨਾਲ ਲਗਾਤਾਰ ਸੰਪਰਕ ਕਰ ਰਹੇ ਹਨ। ਪਰ ਉਹਨਾਂ ਦੀ ਚੁੱਪ ਦੇ ਬਹੁਤ ਵੱਡੇ ਸਿਆਸੀ ਮਾਇਨੇ ਹਨ।
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly